ਵਾਤਾਵਰਣ ਤਬਦੀਲੀ ਨਾਲ 20 ਫ਼ੀ ਸਦੀ ਜ਼ਿਲ੍ਹਿਆਂ ਦੀ ਫਸਲ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਖੇਤੀ ਰਾਹੀ ਦੇਸ਼ ਦੀ ਅੱਧੀ ਅਬਾਦੀ ਨੂੰ  ਰੋਜ਼ਗਾਰ ਮਿਲਦਾ ਹੈ ਅਤੇ ਦੇਸ਼ ਦੀ ਆਰਥਿਕ ਪੈਦਾਵਾਰ ਦਾ 17 ਫ਼ੀ ਸਦੀ ਇਥੋਂ ਹੀ ਹਾਸਲ ਹੁੰਦਾ ਹੈ।

Indian Council of Agricultural Research

ਨਵੀਂ ਦਿੱਲੀ, ( ਪੀਟੀਆਈ ) : ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦੀ ਸਾਲਾਨਾ ਸਮੀਖੀਆ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੇ 151 ਜ਼ਿਲ੍ਹਿਆਂ ਦੀ ਫਸਲ, ਪੌਦੇ ਅਤੇ ਪਸ਼ੂ ਵਾਤਾਵਰਣ ਤਬਦੀਲੀ ਕਾਰਨ ਅਤਿ ਸੰਵੇਦਨਸ਼ੀਲ ਹਾਲਾਤ ਵਿਚ ਪਹੁੰਚ ਚੁੱਕੇ ਹਨ। ਭਾਰਤੀ ਖੇਤੀ ਰਾਹੀ ਦੇਸ਼ ਦੀ ਅੱਧੀ ਅਬਾਦੀ ਨੂੰ  ਰੋਜ਼ਗਾਰ ਮਿਲਦਾ ਹੈ ਅਤੇ ਦੇਸ਼ ਦੀ ਆਰਥਿਕ ਪੈਦਾਵਾਰ ਦਾ 17 ਫ਼ੀ ਸਦੀ ਇਥੋਂ ਹੀ ਹਾਸਲ ਹੁੰਦਾ ਹੈ। ਝਾਰਖੰਡ ਵਿਚ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨ ਨਵੇਂ ਕੀੜਿਆਂ ਤੋਂ ਅਪਣੀ ਫਲਸ ਦੀ ਰੱਖਿਆ ਕਰਦੇ ਹੋਏ ਪਰੇਸ਼ਾਨ ਹੋ ਚੁੱਕੇ ਹਨ।

ਇਸ ਨਾਲ ਨਾ ਸਿਰਫ ਆਰਥਿਕ ਤੌਰ ਤੇ ਅਸਰ ਪੈ ਰਿਹਾ ਹੈ ਸਗੋਂ ਸਮਾਜਕ ਹਿੰਸਾ ਵੀ ਫੈਲ ਰਹੀ ਹੈ। ਕੀੜਿਆਂ ਤੋਂ ਪਰੇਸ਼ਾਨ ਝਾਰਖੰਡ ਦਾ ਮਾਲਟੋਸ ਆਦੀਵਾਸੀ ਸਮੁਦਾਇ ਦੂਜੇ ਵੱਡੇ ਇਲਾਕੇ ਵਿਚ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਸੇਬ ਦੀ ਖੇਤਰੀ ਲਈ ਕਿਸਾਨ ਵੱਧ ਊਂਚਾਈ 'ਤੇ ਜਾ ਰਹੇ ਹਨ ਤਾਂ ਕਿ ਲੋੜੀਂਦਾ ਠੰਡਾ ਮੌਸਮ ਮਿਲ ਸਕੇ। ਮੱਧ ਭਾਰਤ ਵਿਚ ਫਸਲ ਤੂਫਾਨ ਕਾਰਨ ਅਸਰ ਹੇਂਠ ਆ ਰਹੀ ਹੈ। ਪੰਜਾਬ ਵਿਚ ਵੀ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਥੇ ਲਗਭਗ 28 ਮਿਲਿਅਨ ਹੈਕਟਅਰ ਵਿਚੋਂ 9 ਮਿਲੀਅਨ ਹੈਕਟੇਅਰ ਕਣਕ ਤੇ ਅਸਰ ਪਿਆ ਹੈ।

ਖੇਤਰੀ ਮੰਤਰੀ ਰਾਧਾ ਮੋਹਨ ਸਿੰਘ ਦੀ ਅਗਵਾਈ ਵਿਚ 1 ਨਵੰਬਰ ਨੂੰ ਹੋਈ ਬੈਠਕ ਦੌਰਾਨ ਵਾਤਾਵਰਣ ਤਬਦੀਲੀ ਦੌਰਾਨ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਹੈ, ਇਸ ਤੇ ਸਮੀਖਿਆ ਕੀਤੀ ਗਈ । ਮੀਂਹ ਅਤੇ ਤਾਪਮਾਨ ਵਿਚ ਅੰਤਰ ਨੂੰ ਸਾਫ ਦੇਖਿਆ ਜਾ ਸਕਦਾ ਹੈ। ਵਾਤਾਵਰਣ ਤਬਦੀਲੀ ਦੇ ਅਸਰ ਦੀ ਮਾਰ ਝੱਲ ਰਹੇ ਜ਼ਿਲ੍ਹਿਆਂ ਵਿਚੋਂ ਹਰ ਜ਼ਿਲ੍ਹੇ ਵਿਚੋਂ ਇਕ ਪਿੰਡ ਦੀ ਚੋਣ ਕੀਤੀ ਗਈ ਹੈ ਜੋ ਪੂਰੇ ਜ਼ਿਲ੍ਹੇ ਦੀ ਅਗਵਾਈ ਕਰੇਗਾ। ਇਸ ਪਿੰਡ ਵਿਚ ਲੋਕੇਸ਼ਨ ਸਪੇਸਿਫਿਕ ਟੇਕਨੋਲੋਜੀ ਲਗਾਈ ਜਾਵੇਗੀ। ਜਿਨ੍ਹਾਂ  ਮੁਸ਼ਕਲਾਂ ਦਾ ਸਾਹਮਣਾ ਇਹ ਜ਼ਿਲ੍ਹੇ ਕਰ ਰਹੇ ਹਨ

ਅਤੇ ਜਿਹੋ ਜਿਹੀ ਉਥੇ ਦੀ ਖੇਤੀ ਦੀ ਪ੍ਰਣਾਲੀ ਹੈ ਉਸੇ ਆਧਾਰ ਤੇ ਤਕਨੀਕਾਂ ਦੀ ਚੋਣ ਕੀਤੀ ਗਈ ਹੈ। ਸਮੀਖਿਆ ਰੀਪਰਟ ਤੋਂ ਪਤਾ ਲਗਾ ਹੈ ਕਿ ਇਸ ਦੇ ਲਈ ਬਦਲ ਰਿਹਾ ਮੌਸਮ ਹੀ ਜ਼ਿਮ੍ਹੇਵਾਰ ਹੈ। ਜਿਸ ਨਾਲ ਹਵਾ ਦੀ ਗਤੀ ਪ੍ਰਤੀ ਕਮੀ ਦੇ ਮੁਤਾਬਕ 2 ਲੱਖ ਤੋਂ ਵੱਧ ਹੋ ਚੱਕੀ ਹੈ ਅਤੇ ਤਾਪਮਾਨ 19 ਤੋਂ ਵੱਧ ਕੇ 25.5 ਤੱਕ ਪੁੱਜ ਗਿਆ ਹੈ। ਡੇਲਾਵੇਅਰ ਯੂਨੀਵਰਸਿਟੀ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਟਾ ਦੀ ਵਰਤੋਂ ਕਰ ਕੇ ਸਮੀਖਿਆ ਰੀਪੋਰਟ ਵਿਚ ਕਿਹਕਾ ਗਿਆ ਹੈ ਕਿ ਇਸ ਨਾਲ ਭਾਰਤ ਵਿਚ ਸਾਲਾਨਾ ਆਮਦਨੀ ਘੱਟ ਹੋ ਰਹੀ ਹੈ। 54 ਫ਼ੀ ਸਦੀ ਖੇਤੀ ਵਾਲੇ ਇਲਾਕਿਆਂ ਵਿਚ ਸਿੰਚਾਈ ਦੀ ਵਿਵਸਥਾ ਸਹੀ ਨਹੀਂ ਹੈ।