ਇਟਲੀ ‘ਚ ਲੱਗੇ ਕਿਸਾਨ ਵਿਸ਼ਵ ਪੱਧਰ ਮੇਲੇ ਵਿਚ ਭਾਰਤੀ ਖੇਤੀ ਔਜਾਰਾਂ ਨੇ ਲੋਕਾਂ ਨੂੰ ਮੋਹੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹਰ ਕਿਸਾਨ ਅਪਣੀ ਮਿਹਨਤ ਸਦਕਾ ਲੋਕਾਂ ਦਾ ਅਨਾਜ ਦੇ ਨਾਲ ਢਿੱਡ....

Agricultural Mela

ਮਿਲਾਨ (ਭਾਸ਼ਾ): ਹਰ ਕਿਸਾਨ ਅਪਣੀ ਮਿਹਨਤ ਸਦਕਾ ਲੋਕਾਂ ਦਾ ਅਨਾਜ ਦੇ ਨਾਲ ਢਿੱਡ ਭਰਦਾ ਹੈ। ਭਾਵੇਂ ਕਿ ਮਸੀਨੀ ਯੁੱਗ ਹੋ ਗਿਆ ਹੈ ਪਰ ਫਿਰ ਵੀ ਕਿਸਾਨ ਨੂੰ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹਨਾਂ ਮਿਹਨਤ ਵਾਲੇ ਦੇਸ਼ਾਂ ਵਿਚੋ ਇਕ ਦੇਸ਼ ਇਟਲੀ ਹੈ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ। ਜਿਸ ਕਾਰਨ ਇਥੋਂ ਦੀ ਬਣਾਈ ਮਸ਼ੀਨਰੀ ਯੂਰਪ ਦੇ ਨਾਲ-ਨਾਲ ਪੂਰੀ ਦੁਨੀਆ ਦੇ ਕਿਸਾਨਾਂ ਦੀ ਪਹਿਲੀ ਪਸੰਦ ਹੈ। ਇੱਥੋਂ ਦੇ ਸ਼ਹਿਰ ਬਲੋਨੀਆ 'ਚ ਹਰ ਸਾਲ ਵਿਸ਼ਵ ਪੱਧਰ ਦਾ ਕਿਸਾਨ ਮੇਲਾ ਲੱਗਦਾ ਹੈ। ਇਸ ਕਿਸਾਨ ਮੇਲੇ 'ਚ ਜਿਥੇ ਵਿਸ਼ਵ ਭਰ ਤੋਂ ਕਿਸਾਨ ਤੇ ਖੇਤੀ ਮਾਹਿਰ ਪੁੱਜਦੇ ਹਨ,

ਉਥੇ ਦੁਨੀਆ ਭਰ ਦੇ ਖੇਤੀ ਸਬੰਧਤ ਔਜਾਰ ਅਤੇ ਬੀਜ ਬਣਾਉਣ ਵਾਲੀਆਂ ਕੰਪਨੀਆਂ ਵੀ ਆਪੋ-ਆਪਣੇ ਸਟਾਲ ਲਗਾ ਕੇ ਇਸ ਕਿਸਾਨ ਮੇਲੇ 'ਚ ਆਏ ਕਿਸਾਨਾਂ ਤੇ ਮਾਹਿਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਮੇਲੇ ਵਿਚ ਪੰਜਾਬੀ ਬੜ-ਚੜ ਕੇ ਹਿੱਸਾ ਲੈਂਦੇ ਹਨ। ਇਥੇ ਭਾਰਤੀ ਖੇਤੀ ਔਜਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਇਸ ਮੇਲੇ ਵਿਚ ਪੰਜਾਬੀ ਲੋਕ ਵਧਿਆ ਬੀਜ ਬੀਜਣ ਲਈ ਵੀ ਪ੍ਰੇਰਿਤ ਕੀਤਾ। ਇਸ ਕਿਸਾਨ ਮੇਲੇ 'ਚ ਨਵੀਂ ਕਿਸਮ ਦੇ ਬੀਜ ਖਰੀਦਣ ਤੇ ਨਵੀਂ ਮਸ਼ੀਨਰੀ ਦੇ ਸ਼ੌਕੀਨ ਕਿਸਾਨ ਲੱਖਾਂ ਯੂਰੋ ਦੀ ਖਰੀਦੋ-ਫਰੋਕਤ ਕਰਦੇ ਹਨ ਅਤੇ ਨਵੇਂ ਤਜ਼ਰਬੇ ਸਿੱਖਦੇ ਹਨ।

ਇਸ ਸਾਲ ਹੋਏ ਕਿਸਾਨ ਮੇਲੇ 'ਚ ਭਾਰਤੀ ਕੰਪਨੀਆਂ ਦਾ ਬੋਲਬਾਲਾ ਵੀ ਨਜ਼ਰ ਆਇਆ।  ਟਰੈਕਟਰ ਨਿਰਮਾਤਾ ਕਰਤਾਰ ਕੰਪਨੀ ਵਾਲਿਆਂ ਦੇ ਸਟਾਲ ਤੇ ਖੜ੍ਹੇ ਟਰੈਕਟਰ ਭਾਰਤ ਦੀ ਨੁਮਾਇੰਦਗੀ ਕਰਦੇ ਨਜ਼ਰ ਆ ਰਹੇ ਸਨ। ਇਸ ਮੌਕੇ ਗੋਰੇ ਕਿਸਾਨਾਂ ਨੂੰ ਭਾਰਤੀ ਖੇਤੀ ਔਜਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਵੇਖਿਆ ਗਿਆ। ਗੋਰੇ ਪੰਜਾਬੀਆਂ ਨੂੰ ਖੇਤੀ ਕਰਦੇ ਹੋਏ ਦੇਖ ਕੇ ਬਹੁਤ ਖੁਸ਼ ਹੁੰਦੇ ਹਨ। ਨਵੀਂ ਕਿਸਮ ਦੇ ਬੀਜ, ਫਲ ਤੇ ਫੁੱਲਦਾਰ ਬੂਟੇ ਕਿਸਾਨਾਂ ਦੀ ਪਹਿਲੀ ਪਸੰਦ ਸਨ। ਭਾਰਤੀ ਸਟਾਲਾਂ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅਮਲੋਕ ਸਿੰਘ, ਅਤਿੰਦਰਪਾਲ ਸਿੰਘ, ਲਖਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਦੱਸਿਆ ਕਿ

ਪਿਛਲੇ ਕੁਝ ਸਾਲਾਂ ਤੋਂ ਭਾਰਤੀ ਕੰਪਨੀਆਂ ਵਲੋਂ ਇਸ ਮੇਲੇ 'ਚ ਸ਼ਿਰਕਤ ਦੀ ਸ਼ੂਰੂਆਤ ਕੀਤੀ ਹੈ, ਜੋ ਕਿ ਇਕ ਚੰਗੀ ਪਹਿਲ ਕਦਮੀ ਹੈ ਜਿਸ ਨਾਲ ਭਾਰਤੀ, ਪੰਜਾਬ ਵਸਤਾਂ ਦੇ ਵਿਦੇਸ਼ਾਂ ਵਿਚ ਮੰਗ ਵਧੇਗੀ। ਉਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ। ਪੰਜਾਬੀ ਲੋਕ ਵਿਦੇਸ਼ਾ ਨੂੰ ਵੱਧ ਤੋਂ ਵੱਧ ਜਾਣ ਦੇ ਯਤਨ ਕਰਦੇ ਹਨ। ਪੰਜਾਬੀ ਲੋਕਾਂ ਨੂੰ ਵੱਧ ਤੋਂ ਵੱਧ ਕੰਮ ਮਿਲੇਗਾ।