ਪਰਾਲੀ ਸਾੜਨ ਦੀ ਬਜਾਏ ਬਣਾਓ ਗੰਢਾਂ, ਸ਼ੁਰੂ ਕਰੋ ਲਘੂ ਉਦਯੋਗ, ਮਿਲੇਗੀ 14 ਲੱਖ ਤੱਕ ਦੀ ਸਬਸਿਡੀ  

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜਿਹੜੇ ਲੋਕ 5 ਟੀਪੀਐਚ ਦਾ ਉਦਯੋਗ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 70 ਲੱਖ ਰੁਪਏ ਤੱਕ ਦੀ ਮਦਦ ਮਿਲੇਗੀ

Straw bales

 

ਚੰਡੀਗੜ੍ਹ - ਵਾਤਾਵਰਨ ਸੁਰੱਖਿਆ ਖੇਤਰ ਵਿਚ ਸਵੈ-ਰੁਜ਼ਗਾਰ ਦੀਆਂ ਕਈ ਸੰਭਾਵਨਾਵਾਂ ਹਨ। ਜੇਕਰ ਜਲੰਧਰ ਦੇ ਨੌਜਵਾਨ ਅਤੇ ਉੱਦਮੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਉਸ ਦੀਆਂ ਗੰਢਾਂ ਬਣਾ ਕੇ ਲਘੂ ਉਤਪਾਦ ਸ਼ੁਰੂ ਕਰਦੇ ਹਨ ਤਾਂ ਟੀ.ਪੀ.ਐੱਚ. ਦੇ ਛੋਟੇ ਉਦਯੋਗ 'ਤੇ ਸਰਕਾਰ ਵੱਲੋਂ 14 ਲੱਖ ਰੁਪਏ ਦੀ ਸਬਸਿਡੀ ਉਪਲੱਬਧ ਕਰਵਾਈ ਜਾਵੇਗੀ।

ਜਿਹੜੇ ਲੋਕ 5 ਟੀਪੀਐਚ ਦਾ ਉਦਯੋਗ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 70 ਲੱਖ ਰੁਪਏ ਤੱਕ ਦੀ ਮਦਦ ਮਿਲੇਗੀ। ਇਸ ਉਦਯੋਗ ਵਿਚ, ਖੇਤਾਂ ਵਿਚੋਂ ਪਰਾਲੀ ਖਰੀਦੀ ਜਾਂਦੀ ਹੈ, ਫਿਰ ਇਸ ਨੂੰ ਇੱਕ ਵਿਸ਼ੇਸ਼ ਮਸ਼ੀਨ ਨਾਲ ਬੈਲੇਸਟ (ਪੈਲੇਟ) ਵਿਚ ਤਬਦੀਲ ਕੀਤਾ ਜਾਂਦਾ ਹੈ, ਤਾਂ ਜੋ ਇਸ ਪਰਾਲੀ ਦੀ ਗੰਢ ਨੂੰ ਹੋਰ ਉਦਯੋਗਾਂ ਵਿਚ ਬਾਲਣ ਅਤੇ ਕੱਚੇ ਮਾਲ ਵਜੋਂ ਵਰਤਿਆ ਜਾ ਸਕੇ। ਹੁਣ ਤੱਕ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਲਈ ਹੀ ਵਰਤਿਆ ਜਾਂਦਾ ਰਿਹਾ ਹੈ। ਸਰਕਾਰ ਇਸ ਨੂੰ ਭੱਠੇ ਦੇ ਬਾਲਣ, ਫੈਕਟਰੀਆਂ ਦੇ ਬਾਇਲਰ ਬਾਲਣ, ਕਾਗਜ਼ ਉਦਯੋਗ, ਪਸ਼ੂ ਖੁਰਾਕ ਆਦਿ ਵਿਚ ਵਰਤ ਸਕਦੀ ਹੈ। 

ਕਈ ਸੈਕਟਰਾਂ ਵਿਚ ਨਿਯਮਾਂ ਅਨੁਸਾਰ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਇੱਕ ਨਿਸ਼ਚਿਤ ਮਾਤਰਾ ਵਿਚ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਦੀ ਸਾਇੰਸ ਅਤੇ ਤਕਨਾਲੋਜੀ ਕੌਂਸਲ ਇਸ ਨੂੰ ਉਤਸ਼ਾਹਿਤ ਕਰ ਰਹੀ ਹੈ। ਨਾਨ-ਟੈਰਿਫਡ ਬੈਲਸਟ ਬਣਾਉਣ ਲਈ ਲਘੂ ਉਦਯੋਗ 'ਤੇ 14 ਲੱਖ ਰੁਪਏ ਤੱਕ ਦੀ ਸਰਕਾਰੀ ਸਬਸਿਡੀ ਉਪਲੱਬਧ ਹੈ

 ਜੋ ਲੋਕ 5 ਟੀਪੀਐਚ ਦੀ ਇੰਡਸਟਰੀ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 70 ਲੱਖ ਰੁਪਏ ਤੱਕ ਦੀ ਮਦਦ ਮਿਲੇਗੀ। ਇਸ ਤੋਂ ਇਲਾਵਾ ਟੈਰੀਫਾਈਡ ਬੈਲੇਸਟ ਬਣਾਉਣ ਲਈ 1.34 ਕਰੋੜ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ। ਜੇਕਰ ਲੋੜ ਪਈ ਤਾਂ ਸਰਕਾਰ ਅਜਿਹੇ ਉਦਯੋਗ ਲਗਾਉਣ ਲਈ ਪੰਚਾਇਤੀ ਜ਼ਮੀਨ ਵੀ ਮੁਹੱਈਆ ਕਰਵਾ ਸਕਦੀ ਹੈ। MSME ਸ਼੍ਰੇਣੀ ਦੇ ਤਹਿਤ ਉਹਨਾਂ ਲੋਕਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਜੋ ਪਹਿਲਾਂ ਹੀ ਫੈਕਟਰੀ ਸੰਚਾਲਕ ਹਨ। www.psct.punjab.gov.in 'ਤੇ ਜਾ ਕੇ ਕਰੋ ਸੰਪਰਕ।