ਇਸ ਸੂਬੇ ਵਿਚ ਇਕ ਸਾਲ ਲਈ ਮੁਅੱਤਲ ਹੋਈ Pradhan Mantri Fasal Bima Yojana
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਗੁਜਰਾਤ ਸਰਕਾਰ ਨੇ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ।
Farmer
ਨਵੀਂ ਦਿੱਲੀ: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਗੁਜਰਾਤ ਸਰਕਾਰ ਨੇ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਪ੍ਰੀਮੀਅਮ ਦੀ ਮੋਟੀ ਰਕਮ ਨੂੰ ਇਸ ਦਾ ਕਾਰਨ ਦੱਸਿਆ ਹੈ। ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ ਹੈ ਕਿ ਇਸ ਸਾਲ ਪ੍ਰੀਮੀਅਮ ਨਹੀਂ ਭਰਿਆ ਜਾਵੇਗਾ।
ਮੁੱਖ ਮੰਤਰੀ ਮੁਤਾਬਕ ਇਸ ਸਾਲ ਬੀਮਾ ਕੰਪਨੀਆਂ ਨੇ ਪ੍ਰੀਮੀਅਮ ਦੀ ਦਰ ਜ਼ਿਆਦਾ ਰੱਖੀ ਹੈ। ਇਸ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸੂਬੇ ਵਿਚ ਲਾਗੂ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਸੂਬੇ ਵਿਚ ਕਿਸਾਨਾਂ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ।
ਇਸ ਯੋਜਨਾ ਦਾ ਨਾਮ ‘ਮੁੱਖ ਮੰਤਰੀ ਕਿਸਾਨ ਸਹਾਇਤਾ ਯੋਜਨਾ’ ਹੈ’। ਇਸ ਯੋਜਨਾ ਦੇ ਤਹਿਤ ਫਸਲ ਦੇ ਨੁਕਸਾਨ ‘ਤੇ ਬਿਨਾਂ ਪ੍ਰੀਮੀਅਮ ਦਿੱਤੇ 1 ਲੱਖ ਰੁਪਏ ਤੱਕ ਦਾ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਹ ਯੋਜਨਾ ਸਿਰਫ ਇਸ ਸਾਲ ਲਈ ਪੀਐਮ ਫਸਲ ਯੋਜਨਾ ਦੀ ਥਾਂ ਲਵੇਗੀ।