ਕਿਸਾਨਾਂ ਦੀ ਆਮਦਨ ਘੱਟ ਹੋਈ ਜਾਂ ਜ਼ਿਆਦਾ, ਇਸ ਦਾ ਹਿਸਾਬ ਵੀ ਮੰਗਾਂਗੇ- ਰਾਕੇਸ਼ ਟਿਕੈਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕਿਸਾਨ ਹੁਣ ਸਰਕਾਰ ਕੋਲੋਂ ਹਿਸਾਬ ਮੰਗਣਗੇ ਕਿ ਕੇਂਦਰ ਵੱਲੋਂ ਆਮਦਨ ਦੁੱਗਣੀ ਕਰਨ ਦੇ ਵਾਅਦੇ ਦਾ ਕੀ ਹੋਇਆ।

Rakesh Tikait

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕਿਸਾਨ ਹੁਣ ਸਰਕਾਰ ਕੋਲੋਂ ਹਿਸਾਬ ਮੰਗਣਗੇ ਕਿ ਕੇਂਦਰ ਵੱਲੋਂ ਆਮਦਨ ਦੁੱਗਣੀ ਕਰਨ ਦੇ ਵਾਅਦੇ ਦਾ ਕੀ ਹੋਇਆ।

ਹੋਰ ਪੜ੍ਹੋ: ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਲੜੇਗੀ ਚੋਣ ਪਰਮੀਸ਼ ਵਰਮਾ ਦੀ ਮੰਗੇਤਰ, ਸਾਂਝੀ ਕੀਤੀ ਖ਼ਾਸ ਪੋਸਟ

ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਮੋਦੀ ਜੀ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। 2015 ਵਿਚ ਕਿਸਾਨਾਂ ਦੀ ਬਾਸਮਤੀ 4600 ਵਿਕ ਰਹੀ ਸੀ ਪਰ ਅੱਜ ਬਾਸਮਤੀ 2600 ਰੁਪਏ ਵਿਕ ਰਹੀ ਹੈ। ਆਮਦਨ ਘੱਟ ਹੋਈ ਜਾਂ ਜ਼ਿਆਦਾ। ਹੁਣ ਇਸ ਦਾ ਹਿਸਾਬ ਵੀ ਮੰਗਿਆ ਜਾਵੇਗਾ’।

ਹੋਰ ਪੜ੍ਹੋ: Zydus Cadila ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ

ਦੱਸ ਦਈਏ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵਾਰ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ। ਪਿਛਲੇ ਸਾਲ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਖੇਤੀਬਾੜੀ ਸੈਕਟਰ ਵਿਚ ਵੱਡੇ ਸੁਧਾਰਾਂ ਦੇ ਰੂਪ ਵਿਚ ਪੇਸ਼ ਕੀਤਾ ਹੈ।

ਹੋਰ ਪੜ੍ਹੋ: ਅਕਾਲੀ ਦਲ ਨੂੰ ਵੋਟ ਪਾਉਣਾ ਮਤਲਬ ਭਾਜਪਾ ਨੂੰ ਵੋਟ ਪਾਉਣ ਦੇ ਬਰਾਬਰ: ਰਾਘਵ ਚੱਢਾ

ਹਾਲਾਂਕਿ ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਐਮਐਸਪੀ ਦੀ ਸੁਰੱਖਿਆ ਨੂੰ ਖਤਮ ਕਰਨ ਦਾ ਰਾਸਤਾ ਸਾਫ ਕਰ ਦੇਣਗੇ। ਇਸ ਦੇ ਚਲਦਿਆਂ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ।