13 ਸਾਲਾਂ ਦੀ ਵਿਗਿਆਨੀਆਂ ਦੀ ਸਖ਼ਤ ਮੇਹਨਤ ਨਾਲ ਤਿਆਰ ਹੋਈ ਕਣਕ ਦੀ ਕੁੰਡਲੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਣਕ ਦੀ ਕੁੰਡਲੀ ਤਿਆਰ ਕਰਨ ਵਿਚ ਵਿਗਿਆਨੀਆਂ ਨੂੰ ਸਫਲਤਾ ਮਿਲ ਹੀ ਗਈ। ਤੇਰਾਂ ਸਾਲਾਂ ਦੀ ਸਖ਼ਤ ਮੇਹਨਤ ਹੋਈ ਹੈ। ਦੁਨੀਆ  ਦੇ 20

wheat crop

ਨਵੀਂ ਦਿੱਲੀ : ਕਣਕ ਦੀ ਕੁੰਡਲੀ ਤਿਆਰ ਕਰਨ ਵਿਚ ਵਿਗਿਆਨੀਆਂ ਨੂੰ ਸਫਲਤਾ ਮਿਲ ਹੀ ਗਈ। ਤੇਰਾਂ ਸਾਲਾਂ ਦੀ ਸਖ਼ਤ ਮੇਹਨਤ ਹੋਈ ਹੈ। ਦੁਨੀਆ  ਦੇ 20 ਦੇਸ਼ਾਂ  ਦੇ ਖੇਤੀਬਾੜੀ ਅਤੇ ਜੈਵ ਤਕਨੀਕੀ ਸੰਸਥਾਨਾਂ  ਦੇ ਵਿਗਿਆਨੀ ਦਿਨ-ਰਾਤ ਇਸ ਵਿਚ ਲੱਗੇ ਹੋਏ ਸਨ। ਸੰਸਾਰ ਦੀ ਖਾਦ ਸੁਰੱਖਿਆ ਲਈ ਇਹ ਬਹੁਤ ਵੱਡੀ ਉਪਲਬਧੀ ਹੈ।  ਕਈ ਪੀੜੀਆਂ ਇਸ ਦਾ ਮੁਨਾਫ਼ਾ  ਚੁੱਕਣਗੀਆਂ। ਖਾਦ ਸੁਰੱਖਿਆ ਵਿਚ ਨਾਇਆਬ ਸਾਬਤ ਹੋਣ ਵਾਲੀ ਇਸ ਉਪਲਬਧੀ ਵਿਚ ਭਾਰਤੀ ਸੰਸਥਾਨਾਂ ਅਤੇ ਵਿਗਿਆਨੀਆਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ।