ਮੁੱਖ ਮੰਤਰੀ ਮਨੋਹਰ ਲਾਲ ਵਲੋਂ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦਾ ਈ-ਪੋਰਟਲ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਜੇ. ਗਣੇਸ਼ਨ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬੋਰਡ ਦੇ ਈ-ਪੋਰਟਲ ਦੇ ਲਾਂਚ ਹੋਣ....

Manohar Lal launches e-portal of Haryana State Agricultural Marketing Board

ਚੰਡੀਗੜ੍ਹ  (ਯਮਨਪ੍ਰੀਤ ਸਿੰਘ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮੁੱਖ ਮੰਤਰੀ ਨਿਵਾਸ 'ਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਈ-ਪੋਰਟਲ ਨੂੰ ਲਾਂਚ ਕੀਤਾ। ਇਸ ਪੋਰਟਲ ਰਾਹੀਂ ਲੋਕ ਹੁਣ ਸੂਬੇ ਦੀ ਮੰਡੀਆਂ ਵਿਚ ਵਪਾਰਕ ਸਥਲਾਂ ਨੂੰ ਆਨਲਾਇਨ ਬੋਲੀ ਵਲੋਂ ਖਰੀਦ ਸਕਣਗੇ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸ਼ਾਸ਼ਕ ਜੇ. ਗਣੇਸ਼ਨ ਅਤੇ ਸਕੱਤਰ ਅਮ੍ਰਿਤਾ ਸਿਵਾਚ ਸਮੇਤ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ।

ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਜੇ. ਗਣੇਸ਼ਨ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬੋਰਡ ਦੇ ਈ-ਪੋਰਟਲ ਦੇ ਲਾਂਚ ਹੋਣ ਨਾਲ ਕੋਈ ਵੀ ਵਿਅਕਤੀ, ਜੋ ਸੂਬੇ ਦੀ ਮੰਡੀਆਂ ਵਿਚ ਦੁਕਾਨ ਜਾਂ ਬੂਥ ਪਲਾਟਸ ਵਪਾਰਕ ਸਥਾਨ ਨੂੰ ਖਰੀਦਨਾ ਚਾਹੁੰਦਾ ਹੈ, ਉਹ ਪਹਿਲਾਂ ਆਪਣੇ ਆਪ ਨੂੰ ਪੋਰਟਲ 'ਤੇ ਰਜਿਸਟਰਡ ਕਰਵਾਏਗਾ। ਇਸ ਦੇ ਬਾਅਦ ਉਹ ਆਨਲਾਇਨ ਬੋਲੀ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਨਾਲ ਪਾਰਦਰਸ਼ਿਤਾ ਆਵੇਗੀ। ਸ੍ਰੀ ਗਣੇਸ਼ਨ ਨੇ ਦਸਿਆ ਕਿ ਇੰਨ੍ਹਾ ਵਪਾਰਕ ਸਥਾਨਾਂ ਦੀ ਰਾਜ ਦੀ 24 ਮੰਡੀਆਂ ਵਿਚ 3 ਸਤੰਬਰ, 2019 ਤੋਂ ਆਨਲਾਇਨ ਖੁੱਲੀ ਬੋਲੀ ਸ਼ੁਰੂ ਹੋ ਜਾਵੇਗੀ

ਜਿਸ ਦਾ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤਕ ਰਹੇਗਾ। ਉਨ੍ਹਾਂ ਨੇ ਦਸਿਆ ਕਿ ਇਹ ਖੁੱਲੀ ਬੋਲੀ ਕਰਨ ਦੀ ਇਹ ਸ਼ੁਰੂਆਤ ਸੂਚਨਾ ਤਕਨਾਲੋਜੀ ਪਹਿਲ  ਦੇ ਤਹਿਤ ਰਾਜ ਸਰਕਾਰ ਵਲੋਂ ਪਾਰਦਰਸ਼ਿਤਾ ਲਿਆਉਣ ਦੀ ਦਿਸ਼ਾ ਵਿਚ ਚੁਕਿਆ ਗਿਆ ਇਕ ਮਹਤੱਵਪੂਰਣ ਕਦਮ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਇਸ ਆਨਲਾਇਨ ਖੁੱਲੀ ਬੋਲੀ ਦੇ ਲਈ ਸ਼ਰਤਾਂ ਤੇ ਹੋਰ ਵੇਰਵੇ ਉਕਤ ਈ-ਪੋਰਟਲ 'ਤੇ ਉਪਲੱਬਧ ਹਨ।