ਛੱਪੜਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਮਾਨਸਾ ਜ਼ਿਲ੍ਹੇ 'ਚ ਥਾਪਰ ਪ੍ਰੋਜੈਕਟ ਸ਼ੁਰੂ  

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਦੱਸਿਆ ਕਿ ਥਾਪਰ ਪ੍ਰਾਜੈਕਟ ਦੇ ਅਧੀਨ ਪਿੰਡਾਂ...

Kissan

ਚੰਡੀਗੜ੍ਹ: ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਦੱਸਿਆ ਕਿ ਥਾਪਰ ਪ੍ਰਾਜੈਕਟ ਦੇ ਅਧੀਨ ਪਿੰਡਾਂ ਵਿਚ ਗੰਦੇ ਪਾਣੀ ਵਾਲੇ ਛੱਪੜਾਂ ਨੂੰ ਖਾਲੀ ਕਰਕੇ ਅਤੇ ਇਸ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਦੇ ਲਈ ਥਾਪਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਵੱਡੇ ਪਿੰਡਾਂ ਚੋਂ 50 ਲੱਖ ਰੁਪਏ ਦੀ ਲਾਗਤ ਅਤੇ ਇੱਕ ਹਜ਼ਾਰ ਆਬਾਦੀ ਵਾਲੇ ਪਿੰਡਾਂ ਚੋਂ 28 ਲੱਖ ਰੁਪਏ ਦੀ ਲਾਗਤ ਦੇ ਨਾਲ ਗੰਦੇ ਪਾਣੀ ਨੂੰ ਪਿੰਡਾਂ ਤੋਂ ਬਾਹਰ ਕੱਢ ਕੇ ਸਿੰਚਾਈ ਦੇ ਲਈ ਵਰਤਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਿੱਥੇ ਛੱਪੜਾਂ ਚ ਜਮ੍ਹਾਂ ਹੋਣ ਵਾਲੇ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ, ਉਥੇ ਹੀ ਖੇਤੀ ਯੋਗ ਫਸਲਾਂ ਨੂੰ ਵੀ ਇਸ ਪਾਣੀ ਦਾ ਫਾਇਦਾ ਹੋਵੇਗਾ। ਸਰਪੰਚ ਪੋਲੋਜੀਤ ਬਾਜੇਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਥਾਪਰ ਪ੍ਰਾਜੈਕਟ ਦੇ ਅਧੀਨ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਨੂੰ ਖੇਤੀ ਦੇ ਵਿੱਚ ਸਿੰਚਾਈ ਦੇ ਲਈ ਵਰਤਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੀ ਰਹਿਨਮਾਈ ਦੇ ਚਲਦਿਆਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ ਜਿਸ ਨਾਲ ਪਿੰਡ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲੇਗੀ ਅਤੇ ਫਸਲਾਂ ਨੂੰ ਪਾਣੀ ਵੀ ਮਿਲੇਗਾ ਅਤੇ ਫਸਲਾਂ ਦੇ ਲਈ ਲਾਹੇਵੰਦ ਹੋਵੇਗਾ।