ਗਰੀਬੀ ਵਿਚ ਬਿਮਾਰ ਪਏ ਬਲਦ ਤਾਂ ਪੁੱਤਰਾਂ ਨੂੰ ਹਲ਼ ਨਾਲ ਲਗਾ ਕੇ ਕਿਸਾਨ ਨੇ ਵਾਹਿਆ ਖੇਤ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਕਿਸਾਨ ਦੀ ਬੇਵਸੀ ਦੀ ਤਸਵੀਰ ਸਾਹਮਣੇ ਆਈ ਹੈ।
ਭੋਪਾਲ: ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਕਿਸਾਨ ਦੀ ਬੇਵਸੀ ਦੀ ਤਸਵੀਰ ਸਾਹਮਣੇ ਆਈ ਹੈ। ਮਜਬੂਰੀ ਵਿਚ ਇਸ ਕਿਸਾਨ ਨੇ ਖੇਤ ਵਿਚ ਫਸਲਾਂ ਉਗਾਉਣ ਲਈ ਆਪਣੇ ਦੋਹਾਂ ਪੁੱਤਰਾਂ ਨੂੰ ਹੀ ਬਲਦ ਦੀ ਬਜਾਏ ਹਲ ਨਾਲ ਬੰਨ੍ਹ ਦਿੱਤਾ।
ਕਿਸਾਨ ਦਾ ਕਹਿਣਾ ਹੈ ਕਿ ਗਰੀਬੀ ਵਿਚ ਬਲਦ ਦੇ ਬਿਮਾਰ ਹੋਣ ਤੋਂ ਬਾਅਦ ਉਸ ਕੋਲ ਬਲਦਾਂ ਦਾ ਇਲਾਜ ਕਰਨ ਲਈ ਪੈਸੇ ਨਹੀਂ ਸਨ। ਤਾਲਾਬੰਦੀ ਕਾਰਨ ਉਸ ਦੀ ਸਬਜ਼ੀ ਦੀ ਫਸਲ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ।
ਛਿੰਦਵਾੜਾ ਵਿਚ ਸਬਜ਼ੀ ਦੀ ਫਸਲ ਖ਼ਰਾਬ ਹੋਣ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਮਜਬੂਰੀ ਵਿਚ ਜੈਦੇਵ ਦਾਸ ਨਾਂਅ ਦੇ ਕਿਸਾਨ ਨੇ ਅਪਣੇ ਪੁੱਤਰਾਂ ਨੂੰ ਹੀ ਬਲਦ ਬਣਾ ਲਿਆ। ਦਰਅਸਲ ਕਿਸਾਨ ਦੂਜੀ ਫ਼ਸਲ ਲਈ ਖੇਤ ਤਿਆਰ ਕਰ ਰਿਹਾ ਹੈ।
ਉਹਨਾਂ ਦੱਸਿਆ ਕਿ ਉਹਨਾਂ ਕੋਲ ਦੋ ਬਲਦ ਹਨ ਪਰ ਇਕ ਬਲਦ ਬਿਮਾਰ ਹੋ ਗਿਆ ਸੀ ਅਤੇ ਬੈਲ ਦੇ ਇਲਾਜ ਲਈ ਉਹਨਾਂ ਕੋਲ ਪੈਸੇ ਨਹੀਂ ਸਨ। ਇਸ 'ਤੇ ਕਿਸਾਨ ਦੇ ਪੁੱਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਰਥਕ ਸਥਿਤੀ ਖ਼ਰਾਬ ਹੈ ਅਤੇ ਫਸਲ ਵੀ ਬਰਬਾਦ ਹੋ ਗਈ ਹੈ।
ਬਜ਼ਾਰ ਵਿਚ ਸਬਜ਼ੀ ਦੀ ਵਿਕਰੀ ਨਹੀਂ ਹੋ ਰਹੀ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਜੈਦੇਵ ਕੋਲ ਦੋ ਏਕੜ ਜ਼ਮੀਨ ਹੈ, ਜਿਸ ਵਿਚ ਸਬਜ਼ੀਆਂ ਉਗਾ ਕੇ ਉਹ ਅਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਦੇ ਦੋ ਪੁੱਤਰ ਹਨ ਜੋ ਕਿ ਮਜ਼ਦੂਰੀ ਕਰ ਦੇ ਹਨ ਅਤੇ ਅਪਣੇ ਪਿਤਾ ਨਾਲ ਖੇਤੀ ਵਿਚ ਮਦਦ ਕਰਦੇ ਹਨ।