ਵੱਡੇ ਕਿਸਾਨਾਂ ਤੋਂ ਹੁਣ ਇੰਜੀਨੀਅਰ ਛੁਡਵਾਉਣਗੇ ਬਿਜਲੀ ਸਬਸਿਡੀ
ਪੰਜਾਬ ਦੇ ਵੱਡੇ ਕਿਸਾਨਾਂ ਤੋਂ ਉਨ੍ਹਾਂ ਦੀ ਖੇਤੀਬਾੜੀ ਬਿਜਲੀ ਸਬਸਿਡੀ ਸਰੇਂਡਰ ਕਰਵਾਉਣ ਦੀ ਸਕੀਮ ਦਾ ਨਤੀਜਾ ਬਿਹਤਰ ਨਾ ਆਉਣ ਉੱਤੇ ਹੁਣ ਪਾਵਰਕਾਮ ਨੇ ਇਸ ਸਕੀਮ
Electricity subsidy
ਪਟਿਆਲਾ, ਪੰਜਾਬ ਦੇ ਵੱਡੇ ਕਿਸਾਨਾਂ ਤੋਂ ਉਨ੍ਹਾਂ ਦੀ ਖੇਤੀਬਾੜੀ ਬਿਜਲੀ ਸਬਸਿਡੀ ਸਰੇਂਡਰ ਕਰਵਾਉਣ ਦੀ ਸਕੀਮ ਦਾ ਨਤੀਜਾ ਬਿਹਤਰ ਨਾ ਆਉਣ ਉੱਤੇ ਹੁਣ ਪਾਵਰਕਾਮ ਨੇ ਇਸ ਸਕੀਮ ਨੂੰ ਸਫਲ ਬਣਾਉਣ ਦਾ ਜਿੰਮਾ ਆਪਣੇ ਇੰਜੀਨੀਅਰਾਂ ਨੂੰ ਦੇ ਦਿੱਤਾ ਹੈ। ਇਸਦੇ ਤਹਿਤ ਪਾਵਰਕਾਮ ਨੇ ਆਪਣੇ ਅਸਿਸਟੇਂਟ ਇੰਜੀਨੀਅਰਾਂ ਤੋਂ ਲੈ ਕੇ ਸੀਨੀਅਰ ਐਕਸੀਅਨ ਰੈਂਕ ਤਕ ਦੇ ਅਧਿਕਾਰੀਆਂ ਨੂੰ ਟੀਚੇ ਦੇ ਦਿੱਤੇ ਹਨ ਕਿ ਉਨ੍ਹਾਂ ਨੇ ਖੇਤੀਬਾੜੀ ਸਬਸਿਡੀ ਛੱਡਣ ਵਾਲੇ ਕਿਸਾਨਾਂ ਦੀ ਤੈਅ ਗਿਣਤੀ ਹਾਸਲ ਕਰਨੀ ਹੈ।