Ghaggar ਨੇ ਮੁੜ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ, ਕਿਸਾਨਾਂ ਦੇ ਸੁੱਕੇ ਸਾਹ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜਿੱਥੇ ਅੱਜ ਤਕ ਘਰ ਦੀ ਨਾ ਤਾਂ ਮੁਰੰਮਤ ਹੋਈ ਹੈ ਅਤੇ ਨਾ ਹੀ

Ghaggar Punjab Farmer Sangrur Kisan Problems

ਸੰਗਰੂਰ: ਪੰਜਾਬ ਵਿਚ ਮਾਨਸੂਨ ਦਸਤਕ ਦੇਣ ਜਾ ਰਿਹਾ ਹੈ ਪਰ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਨੇ ਘੱਗਰ ਦੇ ਲਾਗਲੇ ਕਿਸਾਨਾਂ ਦੀ ਜਾਨ ਕੜਿੱਕੀ ਵਿਚ ਫਸਾ ਕੇ ਰੱਖ ਦਿੱਤੀ ਹੈ। ਘੱਗਰ ਨੂੰ ਅਪਣਾ ਪ੍ਰਕੋਪ ਦਿਖਾਇਆਂ ਪੂਰਾ ਸਾਲ ਬੀਤ ਚੁੱਕਿਆ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਹਾਲੇ ਵੀ ਗਹਿਰੀ ਵਿਚ ਸੁੱਤਾ ਪਿਆ ਹੈ।

ਜਿੱਥੇ ਅੱਜ ਤਕ ਘਰ ਦੀ ਨਾ ਤਾਂ ਮੁਰੰਮਤ ਹੋਈ ਹੈ ਅਤੇ ਨਾ ਹੀ ਕੋਈ ਸਾਫ਼-ਸਫ਼ਾਈ ਕੀਤੀ ਗਈ ਹੈ ਜਿਸ ਕਾਰਨ ਹੁਣ ਕਿਸਾਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੂਰਾ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਘੱਗਰ ਦੇ ਨਕਿਆਂ ਦਾ ਹਾਲੇ ਐਸਟੀਮੇਟ ਲਗਾ ਰਹੀ ਹੈ। ਪਰ ਮਾਨਸੂਨ ਕਿਸਾਨਾਂ ਦੇ ਮੁੜ ਸਿਰ ਚੜਨ ’ਚ ਲੱਗਿਆ ਹੈ।

ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਘੱਗਰ ਦਾ ਨੱਕਾ ਟੁੱਟ ਜਾਂਦਾ ਹੈ ਤਾਂ ਇਸ ਨਾਲ ਲਗਭਗ 7 ਤੋਂ 8 ਪਿੰਡਾਂ ਦਾ ਨੁਕਸਾਨ ਹੋ ਜਾਂਦਾ ਹੈ। ਜਦੋਂ ਤਾਂ ਕਿਸਾਨਾਂ ਨੂੰ ਜ਼ਿਆਦਾ ਮੁਸੀਬਤ ਪੈ ਜਾਂਦੀ ਹੈ ਉਸ ਸਮੇਂ ਸਰਕਾਰ ਜਾਗ ਜਾਂਦੀ ਹੈ ਪਰ ਹੁਣ ਉਹਨਾਂ ਬਾਰੇ ਕੁੱਝ ਨਹੀਂ ਸੋਚ ਰਹੀ ਅਤੇ ਨਾ ਹੀ ਕੋਈ ਪ੍ਰਬੰਧ ਕੀਤੇ ਗਏ ਹਨ। ਪਿਛਲੀ ਵਾਰ ਵੀ 11 ਤੋਂ 12 ਪਿੰਡਾਂ ਨੂੰ ਨੁਕਸਾਨ ਹੋਇਆ ਸੀ ਤੇ ਗੁਰੂ ਘਰਾਂ ਦੀਆਂ ਕੰਧਾਂ ਵੀ ਡਿੱਗੀਆਂ ਸਨ।

ਹਰ ਵਾਰ ਘਟਨਾਵਾਂ ਵਾਪਰਦੀਆਂ ਹਨ ਤੇ ਸਰਕਾਰ ਅਜੇ ਤਕ ਐਸਟੀਮੇਟ ਹੀ ਲਗਾ ਰਹੀ ਹੈ। ਸਰਕਾਰ ਨੇ ਇਕ ਨੀਤੀ ਬਣਾਈ ਹੋਈ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਬਾਰਿਸ਼ ਸਮੇਂ ਇਸ ਦਾ ਪਾਣੀ 2 ਫੁੱਟ ਵਧ ਜਾਂਦਾ ਹੈ ਤੇ ਜਿਹੜੇ ਬੰਨ੍ਹ ਬਣਾਏ ਗਏ ਹਨ ਉਹ ਵੀ ਇਸ ਦੇ ਸਾਹਮਣੇ ਕਮਜ਼ੋਰ ਹਨ।

ਉਹਨਾਂ ਅੱਗੇ ਦਸਿਆ ਕਿ ਸਰਕਾਰ ਨੇ ਘੱਗਰ ਦਾ ਬੰਨ੍ਹ ਬਣਾਉਣ ਲਈ ਮਨਰੇਗਾ ਦਾ ਪ੍ਰਬੰਧ ਕੀਤਾ ਹੈ ਜੋ ਕਿ ਅਸਫਲ ਸਾਬਿਤ ਹੋ ਸਕਦਾ ਹੈ। ਘੱਗਰ ਦਾ ਬੰਨ੍ਹ ਬਹੁਤ ਹੀ ਮਜ਼ਬੂਤ ਬਣਾਉਣਾ ਪਵੇਗਾ ਇਸ ਲਈ ਇਹ ਉਹਨਾਂ ਦੇ ਵਸ ਦੀ ਗੱਲ ਨਹੀਂ ਹੈ। ਇਸ ਦਾ ਜਾਇਜ਼ਾ ਲੈਣ ਲਈ ਲੀਡਰ ਵੀ ਆ ਚੁੱਕੇ ਹਨ ਪਰ ਬਹਾਨੇ ਬਾਜ਼ੀਆਂ ਬਣਾ ਕੇ ਚਲੇ ਗਏ।

ਇਸ ਦਾ ਬੰਨ੍ਹ ਤਾਂ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ ਜੇ ਇਸ ਵਿਚਲੇ ਕੱਟੇ ਹੋਏ ਦਰਖ਼ਤਾਂ ਨੂੰ ਬਾਹਰ ਕੱਢਿਆ ਜਾਵੇ ਤੇ ਇਸ ਦੀ ਅੰਦਰੋਂ ਸਫ਼ਾਈ ਕੀਤੀ ਜਾਵੇ। ਕਿਸਾਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਇਹਨਾਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਦਾ ਬੰਨ੍ਹ ਮਜ਼ਬੂਤ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।