ਕ੍ਰਿਕਟਰ ਧੋਨੀ ਬਣੇ ਕਿਸਾਨ, ਹੁਣ ਕਰਨ ਲੱਗੇ ਇਸ ਫ਼ਸਲ ਦੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੌਨੀ ਹੁਣ ਕਿਸਾਨ...

Dhoni

ਰਾਂਚੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੌਨੀ ਹੁਣ ਕਿਸਾਨ ਬਣ ਗਏ ਹਨ। ਇਹ ਸੁਣਕੇ ਤੁਹਾਨੂੰ ਭਲੇ ਹੀ ਹੈਰਾਨੀ ਹੋ ਰਹੀ ਹੋਵੇ,  ਪਰ ਇਹ ਸੌ ਫੀਸਦੀ ਠੀਕ ਹੈ। ਜੀ ਹਾਂ, ਇਸਦੀ ਜਾਣਕਾਰੀ ਖੁਦ ਮਹਿੰਦਰ ਸਿੰਘ ਧੋਨੀ ਨੇ ਆਪਣੇ ਫੇਸਬੁਕ ਪੇਜ ‘ਤੇ ਇੱਕ ਵੀਡੀਓ ਪੋਸਟ ਕਰ ਦਿੱਤੀ ਹੈ।

ਬੁੱਧਵਾਰ ਨੂੰ ਆਪਣੇ ਫੇਸਬੁਕ ਅਕਾਉਂਟ ‘ਤੇ ਧੌਨੀ ਨੇ ਇੱਕ ਵੀਡੀਓ ਪੋਸਟ ਕੀਤਾ,  ਜਿਸ ਵਿੱਚ ਉਹ ਜੈਵਿਕ ਖੇਤੀ ਦੀ ਸ਼ੁਰੁਆਤ ਕਰਦੇ ਵਿੱਖ ਰਹੇ ਹੈ। ਇਸ ਵੀਡੀਓ ਦੇ ਨਾਲ ਧੋਨੀ ਨੇ ਲਿਖਿਆ ਹੈ, ਰਾਂਚੀ ਵਿੱਚ 20 ਦਿਨਾਂ ਵਿੱਚ ਖਰਬੂਜਾ ਅਤੇ ਪਪੀਤਾ ਦੀ ਆਰਗੇਨਿਕ ਖੇਤੀ ਦੀ ਸ਼ੁਰੁਆਤ ਕੀਤੀ ਹੈ।

ਇਸ ਵਾਰ ਬਹੁਤ ਉਤਸ਼ਾਹਿਤ ਹਾਂ। ਵੀਡੀਓ ਵਿੱਚ ਮਾਹੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਵਿਧਿਵਤ ਢੰਗ ਨਾਲ ਪੂਜਾ-ਅਰਚਨਾ ਕਰਦੇ ਦਿਖ ਰਹੇ ਹਨ। ਇਸ ਦੌਰਾਨ ਉਹ ਨਾਰੀਅਲ ਵੀ ਫੋੜਦੇ ਹਨ। ਇਸਤੋਂ ਬਾਅਦ ਧੋਨੀ ਕੁਝ ਲੋਕਾਂ ਦੇ ਨਾਲ ਬੁਆਈ ਸ਼ੁਰੂ ਕਰਦੇ ਦਿਖ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਧੌਨੀ ਰਾਂਚੀ ‘ਚ ਹਨ ਅਤੇ ਦੋਸਤਾਂ ਦੇ ਨਾਲ ਘੁੰਮ ਵੀ ਰਹੇ ਹਨ।

ਧੌਨੀ ਜੇਐਸਸੀਏ ਸਟੇਡੀਅਮ ‘ਚ ਅਭਿਆਸ ਵੀ ਕਰ ਰਹੇ ਹਨ ਅਤੇ ਜਿਮ ਵਿੱਚ ਮੁੜ੍ਹਕਾ ਵੀ ਵਗਾ ਰਹੇ ਹਨ। ਧੋਨੀ ਬੁੱਧਵਾਰ ਨੂੰ ਆਪਣੇ ਕਈ ਪੁਰਾਣੇ ਦੋਸਤਾਂ ਦੇ ਨਾਲ ਪਤਰਾਤੂ ਘਾਟੀ, ਸਿਕਦਰੀ ਘਾਟੀ ਖੇਤਰ ਵਿੱਚ ਕੁਦਰਤੀ ਸੌਂਦਰਿਆ ਦਾ ਆਨੰਦ ਵੀ ਚੁੱਕਣ ਵੀ ਪੁੱਜੇ ਸਨ। ਇਸ ਦੌਰਾਨ ਧੋਨੀ ਆਪਣੇ ਆਪ ਕਾਰ ਚਲਾ ਰਹੇ ਸਨ।