5 ਰਾਜਾਂ 'ਤੇ ਮੰਡਰਾ ਰਿਹਾ ਟਿੱਡੀ ਦਲ ਦਾ ਖਤਰਾ, ਇਕ ਦਿਨ ਵਿਚ ਖਾ ਜਾਂਦਾ 10 ਹਾਥੀਆਂ ਬਰਾਬਰ ਖਾਣਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਦੀਆਂ ਫਸਲਾਂ 'ਤੇ ਪਾਕਿਸਤਾਨ ਤੋਂ ਰਾਜਸਥਾਨ ਵਿਚ ਦਾਖਲ ਹੋਣ ਵਾਲੇ ਟਿੱਡੀ ਦਲ ਦਾ ਖ਼ਤਰਾ ਮੰਡਰਾ ਰਿਹਾ ਹੈ।

Photo

ਨਵੀਂ ਦਿੱਲੀ: ਪੰਜਾਬ ਦੀਆਂ ਫਸਲਾਂ 'ਤੇ ਪਾਕਿਸਤਾਨ ਤੋਂ ਰਾਜਸਥਾਨ ਵਿਚ ਦਾਖਲ ਹੋਣ ਵਾਲੇ ਟਿੱਡੀ ਦਲ ਦਾ ਖ਼ਤਰਾ ਮੰਡਰਾ ਰਿਹਾ ਹੈ। ਟਿੱਡੀ ਦਲ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਗੋਲੂਵਾਲਾ ਪਿੰਡ ਪਹੁੰਚ ਚੁੱਕਿਆ ਹੈ। ਜੇਕਰ ਇਸ ਦਾ ਪ੍ਰਭਾਵ ਅੱਗੇ ਵਧਦਾ ਹੈ, ਤਾਂ ਇਸ ਦਾ ਅਸਰ ਅਗਲੇ 48 ਘੰਟਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਵਿਚ ਵੇਖਿਆ ਜਾ ਸਕਦਾ ਹੈ।

ਬੁੱਧਵਾਰ ਨੂੰ ਖੇਤੀਬਾੜੀ ਵਿਭਾਗ ਨੇ ਟਿੱਡੀਆਂ ਦੇ ਹਮਲੇ ਲਈ ਅਲਰਟ ਜਾਰੀ ਕੀਤਾ। ਇਹ ਪਿਛਲੇ 26 ਸਾਲਾਂ ਵਿਚ ਟਿੱਡੀ ਦਲ ਦਾ ਸਭ ਤੋਂ ਬੁਰਾ ਹਮਲਾ ਹੋ ਸਕਦਾ ਹੈ। ਫਰੀਦਾਬਾਦ ਸਥਿਤ ਟਿੱਡੀ ਚੇਤਾਵਨੀ ਸੰਗਠਨ (LWO) ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ ਅਤੇ ਲੰਬੇ ਸਮੇਂ ਤੋਂ ਅਸੀਂ ਇਸ ਦਾ ਸਾਹਮਣਾ ਕਰ ਰਹੇ ਹਨ।

ਇਸ ਸਾਲ ਟਿੱਡੀ ਦਲ ਦਾ ਪ੍ਰਕੋਪ 26 ਸਾਲਾਂ ਵਿਚ ਸਭ ਤੋਂ ਭਿਆਨਕ ਹੈ।  ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਰਾਜਸਥਾਨ ਦੇ 21 ਜ਼ਿਲ੍ਹੇ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹੇ, ਗੁਜਰਾਤ ਦੇ 2 ਜ਼ਿਲ੍ਹੇ ਅਤੇ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਹੁਣ ਤੱਕ ਟਿੱਡੀ ਦਲ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ। ਰੇਗਿਸਤਾਨੀਂ ਟਿੱਡੀਆਂ ਜਿਵੇਂ-ਜਿਵੇਂ ਅੱਗੇ ਵਧ ਰਹੀਆਂ ਹਨ, ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੀ ਗਹਿਰਾਉਂਦੀਆਂ ਜਾ ਰਹੀਆਂ ਹਨ।

ਜਾਣਕਾਰਾਂ ਦੀ ਮੰਨੀਏ ਤਾਂ ਇਕ ਛੋਟਾ ਟਿੱਡੀ ਦਲ 10 ਹਾਥੀਆਂ ਬਰਾਬਰ ਖਾਣਾ ਖਾ ਸਕਦਾ ਹੈ। ਗਰੀਬੀ ਅਤੇ ਖਾਣੇ ਦੇ ਸੰਕਟ ਨਾਲ ਜੂਝ ਰਹੇ ਅਫਰੀਕੀ ਦੇਸ਼ਾਂ ਵਿਚ ਪਹਿਲਾਂ ਹੀ ਇਹਨਾਂ ਦਾ ਕਹਿਰ ਦੇਖਿਆ ਜਾ ਸਕਦਾ ਹੈ। ਟਿੱਡੀ ਦਲ ਦੇ ਹਮਲੇ ਨਾਲ ਭਾਰਤ ਵਿਚ ਗੰਨੇ, ਸਰੋਂ, ਸੌਂਫ, ਜੀਰਾ, ਕਪਾਹ, ਆਲੂ, ਕਣਕ ਆਦਿ ਫਸਲਾਂ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ। 

ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਰਾਜ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ 1 ਕਰੋੜ ਰੁਪਏ ਮੁੱਲ ਦੇ ਕੀਟਨਾਸ਼ਕਾਂ ਦਾ ਪ੍ਰਬੰਧ ਕਰਨ ਲਈ ਜਾਰੀ ਕੀਤੇ ਹਨ।  ਖੇਤੀਬਾੜੀ ਵਿਭਾਗ ਨੇ ਕੇਂਦਰ ਸਰਕਾਰ ਨੂੰ 128 ਗੰਨ ਸਪਰੇਅ ਪੰਪ ਮੁਹੱਈਆ ਕਰਵਾਉਣ ਲਈ ਵੀ ਲਿਖਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।