ਕਿਸਾਨਾਂ ਲਈ ਰਾਹਤ ਦੀ ਖ਼ਬਰ! ਹੁਣ ਆੜ੍ਹਤੀਏ ਦੇਣਗੇ ਕਿਸਾਨਾਂ ਨੂੰ 28 ਕਰੋੜ ਵਿਆਜ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੇਕਰ ਆੜ੍ਹਤੀਏ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਰਕਮ ਦੇਣ ਵਿਚ ਦੇਰੀ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਦੇ ਲਈ ਵਿਆਜ ਦੇਣਾ ਪਵੇਗਾ।

Photo

ਚੰਡੀਗੜ੍ਹ : ਕਿਸਾਨਾਂ ਦੇ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਹੁਣ ਜੇਕਰ ਆੜ੍ਹਤੀਏ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਰਕਮ ਦੇਣ ਵਿਚ ਦੇਰੀ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਦੇ ਲਈ ਵਿਆਜ ਦੇਣਾ ਪਵੇਗਾ। ਕਣਕ ਦੀ ਫਸਲ ਦੀ ਅਦਾਇਗੀ ਚ 72 ਘੰਟੇ ਤੋਂ 20 ਦਿਨ ਤੱਕ ਦੀ ਦੇਰੀ ਕਰਨ ਵਾਲੇ ਆੜ੍ਹਤਿਏ ਨੂੰ ਫੂਡ ਐਂਡ ਸਪਲਾਈ ਡਿਪਾਰਟਮੈਂਟ ਵੱਲੋਂ ਨੋਟਿਸ ਭੇਜਿਆ ਜਾਵੇਗਾ।

ਇਸ ਤਰ੍ਹਾਂ ਹਰਿਆਣਾ ਚ ਕੁੱਲ 13,610 ਆੜ੍ਹਤੀਆਂ ਨੂੰ 29 ਜੂਨ ਤੱਕ ਨੋਟਿਸ ਜਾਰੀ ਕੀਤੇ ਜਾਣਗੇ। ਇਸ ਤਹਿਤ ਇਨ੍ਹਾਂ ਆੜ੍ਹਤਿਆਂ ਤੋਂ ਵਿਭਾਗ ਵੱਲੋਂ 27 ਕਰੋੜ, 99 ਲੱਖ ਰੁਪਏ ਵਸੂਲ ਕੀਤੇ ਜਾਣਗੇ। ਵਿਆਜ ਦੀ ਇਸ ਮੋਟੀ ਰਕਮ ਨੂੰ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਪਾਇਆ ਜਾਵੇਗਾ। ਇਸ ਵਿਚ ਹਰ ਕਿਸਾਨ ਨੂੰ ਉਸ ਦਾ ਬਣਦਾ ਵਿਆਜ ਮਿਲੇਗਾ।

ਦੱਸ ਦੱਈਏ ਕਿ ਸੂਬੇ ਵਿਚ ਲੱਗਭਗ 1 ਲੱ 87 ਹਜ਼ਾਰ ਆੜ੍ਹਤੀਆਂ ਨੇ ਰਕਮ ਦੀ ਆਦਾਇਗੀ ਕਰਨ ਵਿਚ ਦੇਰੀ ਕੀਤੀ ਹੈ। ਹੁਣ ਇਨ੍ਹਾਂ ਆੜ੍ਹਤੀਆਂ ਤੋਂ ਵਿਆਜ ਲੈ ਕੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੱਲ ਰਹੇ ਸਾਲ ਵਿਚ 20 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖ੍ਰੀਦ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਕਿਸਾਨਾਂ ਤੋਂ 78 ਲੱਖ ਟਨ ਕਣਕ ਦੀ ਖ੍ਰੀਦ ਕੀਤੀ ਗਈ ਸੀ। ਅਜਿਹੇ 'ਚ ਸੂਬੇ ਦੇ 13,610 ਆੜ੍ਹਤੀਆਂ ਤੋਂ 1,87,858 ਕਿਸਾਨਾਂ ਦੀ 27,99,31,811 ਰੁਪਏ ਵਿਆਜ ਦੇ ਵਸੂਲੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।