AAP Punjab ‘ਚ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਲੜੇਗੀ 2022 ਦੀ ਚੋਣ- Jarnail Singh  

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ...

Captain Amarinder Singh Bhagwant Mann Aam Aadmi Party

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਜਰਨੈਲ ਜੋ ਕਿ ਪੰਜਾਬ ਦੇ ਇੰਚਾਰਜ ਲਗਾਏ ਹਨ ਨੇ ਪਹਿਲੀ ਵਾਰ ਅਪਣੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਦਸਿਆ ਕਿ ਪੰਜਾਬ ਕੋਰ ਕਮੇਟੀ ਨਾਲ ਆਮ ਆਦਮੀ ਪਾਰਟੀ ਦੀ ਬੈਠਕ ਵਿਚ ਕਾਫੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਆਉਣ ਵਾਲੇ ਡੇਢ ਸਾਲ ਵੀ ਕੀ ਕੁੱਝ ਕੀਤਾ ਜਾਵੇ ਉਸ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ।

ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ ਤੇ ਉਹ ਇਸ ਨੂੰ ਲੈ ਕੇ ਕਾਫੀ ਖੁਸ਼ ਵੀ ਹਨ। ਭਾਰਤ ਵਿਚ ਇਹ ਪਹਿਲੀ ਵਾਰ ਹੋਇਆ ਸਰਕਾਰ ਨੇ ਵੋਟਾਂ ਲੈਣ ਲਈ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਵੀ ਹਨ। ਹਰ ਰਾਜ ਦੇ ਲੋਕ ਇਹੀ ਚਾਹੁੰਦੇ ਹਨ ਕਿ ਉਹਨਾਂ ਦੇ ਰਾਜ ਵੀ ਅਜਿਹੀ ਸਰਕਾਰ ਬਣੇ ਜੋ ਕਿ ਉਹਨਾਂ ਦੇ ਹੱਕਾਂ ਦੀ ਗੱਲ ਕਰੇ ਤੇ ਉਹਨਾਂ ਦੀਆਂ ਸਮੱਸਿਆਂ ਹੱਲ ਕਰੇ।

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਉਹ ਇਸ ਵਿਚ ਸ਼ਾਮਲ ਹੀ ਹੋਣਾ ਚਾਹੁੰਦੇ ਹਨ। ਪੰਜਾਬ, ਦਿੱਲੀ ਜਾਂ ਫਿਰ ਹੋਰ ਕੋਈ ਵੀ ਥਾਂ ਹੋਵੇ ਹਰ ਰਾਜ ਤੇ ਦੇਸ਼ ਦੇ ਲੋਕ ਇਹੀ ਚਾਹੁੰਦੇ ਹਨ ਕਿ ਚੋਣਾਂ ਵੇਲੇ ਜਿਹੜੇ ਵਾਅਦੇ ਕੀਤੇ ਜਾਂਦੇ ਹਨ ਉਹ ਪੂਰੇ ਕੀਤੇ ਜਾਣ। ਦਿੱਲੀ ਵਿਚ ਉਹ ਇਕ ਰਿਪੋਰਟ ਕਾਰਡ ਤੇ ਮੈਨੀਫੈਸਟੋ ਲੈ ਕੇ ਗਏ ਸਨ ਕਿ ਜੇ ਉਹਨਾਂ ਨੇ ਕੰਮ ਕੀਤੇ ਹਨ ਤਾਂ ਵੋਟ ਪਾਓ ਨਹੀਂ ਤਾਂ ਨਾ ਪਾਇਓ।

ਜੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਾਂ ਲੋਕਾਂ ਨੇ ਹੀ ਉਹਨਾਂ ਨੂੰ ਜਤਾਉਣਾ ਹੈ ਤੇ ਉਹ ਵੀ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ। ਜੋ ਕਮੀਆਂ 2017 ਵਿਚ ਰਹਿ ਗਈਆਂ ਸਨ ਉਹਨਾਂ ਨੂੰ ਹੁਣ 2022 ਵਿਚ ਪੂਰਾ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਏ ਗਏ ਕਿ ਉਹ ਦਿੱਲੀ ਵਿਚ ਕੋਰੋਨਾ ਮਹਾਂਮਾਰੀ ਰੋਕਣ ਵਿਚ ਨਾਕਾਮ ਰਹੀ ਹੈ, ਇਸ ਤੇ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਇਸ ਘੜੀ ਵਿਚ ਹਰ ਵਿਅਕਤੀ ਜੂਝ ਰਿਹਾ ਹੈ ਤੇ ਇਹ ਕੋਈ ਮੁੱਦਾ ਨਹੀਂ ਹੈ। ਕੋਰੋਨਾ ਮਹਾਂਮਾਰੀ ਦਾ ਨਾਂ ਲੈ ਕੇ ਉਹ ਅਪਣੀ ਨਾਲਾਇਕੀ ਨਾ ਛੁਪਾਉਣ।

ਉਹ ਅਪਣਾ ਮੈਨੀਫੈਸਟੋ ਕੱਢਣ ਕਿ ਉਹਾਂ ਨੇ ਹੁਣ ਤਕ ਕਿੰਨੇ ਕੰਮ ਕੀਤੇ ਹਨ। 2017 ਵਿਚ ਜਿਹੜਾ ਮੈਨੀਫੈਸਟੋ ਕੱਢਿਆ ਗਿਆ ਸੀ ਉਸ ਤੇ ਗੱਲ ਕੀਤੀ ਜਾਵੇ ਨਾ ਕਿ ਅੱਜ ਦੇ ਹਾਲਾਤਾਂ ਤੇ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਦਿੱਲੀ ਦੇ ਮਾਡਲ ਵਾਂਗ ਕੰਮ ਕੀਤਾ ਜਾਵੇਗਾ ਤੇ ਸਿਆਸਤ ਵੀ ਵੱਖਰੀ ਹੋਵੇਗੀ। ਇਸ ਵਾਰ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਕਰ ਕੇ ਚੋਣ ਮੈਦਾਨ ਵਿਚ ਉੱਤਰਨਗੇ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।