ਕੇਂਦਰ ਅਤੇ ਸੂਬੇ ਦੀ ਲੜਾਈ ਵਿਚ 12 ਲੱਖ ਕਿਸਾਨਾਂ ਦਾ ਹੋ ਰਿਹਾ ਭਾਰੀ ਨੁਕਸਾਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

PM Kisan Samman Nidhi Scheme ਤਹਿਤ ਨਹੀਂ ਮਿਲ ਰਹੀ 6000 ਰੁਪਏ ਦੀ ਕਿਸ਼ਤ

Farmer

ਨਵੀਂ ਦਿੱਲੀ: ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਲਈ ਵਰਦਾਨ ਬਣ ਕੇ ਆਈ ਹੈ। ਇਸ ਯੋਜਨਾ ਦਾ ਲਾਭ ਵੱਖ-ਵੱਖ ਸੂਬਿਆਂ ਨੂੰ ਮਿਲ ਰਿਹਾ ਹੈ। ਸਰਕਾਰ ਦੀ ਇਸ ਯੋਜਨਾ ਦੇ ਜ਼ਰੀਏ ਕਿਸਾਨਾਂ ਨੂੰ 6000 ਰੁਪਏ ਦੀ ਸਿੱਧੀ ਮਦਦ ਕੀਤੀ ਜਾਂਦੀ ਹੈ। 18 ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਯੋਜਨਾ ਨਾਲ ਹੁਣ ਤੱਕ ਕਰੋੜਾਂ ਕਿਸਾਨ ਜੁੜ ਚੁੱਕੇ ਹਨ ਪਰ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਦੀ ਕੋਸ਼ਿਸ਼ ਦੇ ਬਾਵਜੂਦ ਕਈ ਕਿਸਾਨਾਂ ਤੱਕ ਇਹ ਯੋਜਨਾ ਨਹੀਂ ਪਹੁੰਚ ਰਹੀ ਹੈ।

ਸਰਕਾਰ ਨੇ ਸਕੀਮ ਤਹਿਤ ਇਸ ਵਿੱਤੀ ਵਰ੍ਹੇ ਦੀ ਤਕਰੀਬਨ 2000 ਰੁਪਏ ਦੀ ਪਹਿਲੀ ਕਿਸ਼ਤ ਵੀ ਕਿਸਾਨਾਂ ਦੇ ਖਾਤਿਆਂ ਵਿਚ ਭੇਜ ਦਿੱਤੀ ਹੈ ਪਰ ਹਾਲੇ ਵੀ ਪੱਛਮੀ ਬੰਗਾਲ ਦੇ 70 ਲੱਖ ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਦੀ ਰਕਮ ਦਾ ਲਾਭ ਨਹੀਂ ਮਿਲ ਰਿਹਾ ਹੈ। ਦਰਅਸਲ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਸੂਬਾ ਸਰਕਾਰਾਂ ਉਹਨਾਂ ਦੇ ਰਿਕਾਰਡ ਨੂੰ ਅਪਣੇ ਵੱਲੋਂ ਵੈਰੀਫਾਈ ਨਾ ਕਰ ਦੇਣ।

ਪੱਛਮ ਬੰਗਾਲ ਨੇ ਕੇਂਦਰ ਸਰਕਾਰ ਦੀ ਇਸ ਯੋਜਨਾ ਨੂੰ ਲਾਗੂ ਨਹੀਂ ਕੀਤਾ ਹੈ, ਜਿਸ ਕਾਰਨ 70 ਲੱਖ ਕਿਸਾਨ ਇਸ ਸਕੀਮ ਨਾਲ ਨਹੀਂ ਜੁੜ ਸਕਦੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਜਦੋਂ ਕਿਸਾਨ ਅਰਜ਼ੀ ਦਿੰਦਾ ਹੈ, ਉਸ ਨੂੰ ਰੇਵੇਨਿਊ ਰਿਕਾਰਡ, ਆਧਾਰ ਨੰਬਰ ਅਤੇ ਬੈਂਕ ਖਾਤਾ ਨੰਬਰ ਦੇਣਾ ਹੁੰਦਾ ਹੈ।

ਇਹ ਡੇਟਾ ਰਾਜ ਸਰਕਾਰ ਦੁਆਰਾ ਤਸਦੀਕ ਕੀਤਾ ਜਾਂਦਾ ਹੈ ਅਤੇ ਇਸ ਨੂੰ ਫੰਡ ਟ੍ਰਾਂਸਫਰ ਲਈ ਕੇਂਦਰ ਕੋਲ ਭੇਜਦਾ ਹੈ। ਸੂਬਾ ਸਰਕਾਰ ਵੱਲੋਂ ਪਾਬੰਧੀ ਦੇ ਬਾਵਜੂਦ ਵੀ ਸੂਬੇ ਦੇ 12 ਲੱਖ ਕਿਸਾਨ ਇਸ ਸਕੀਮ ਦੇ ਤਹਿਤ ਅਪਣੀ ਅਰਜ਼ੀ ਭੇਜ ਚੁੱਕੇ ਹਨ ਪਰ ਉਹਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਦਾ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ:

ਪ੍ਰਧਾਨ ਮੰਤਰੀ-ਕਿਸਾਨ ਹੈਲਪਲਾਈਨ ਨੰਬਰ 011-24300606
ਪ੍ਰਧਾਨ ਮੰਤਰੀ ਕਿਸਾਨ ਟੋਲ ਮੁਫਤ ਨੰਬਰ: 18001155266
ਪ੍ਰਧਾਨ ਮੰਤਰੀ ਹੈਲਪਲਾਈਨ ਨੰਬਰ: 155261

ਪ੍ਰਧਾਨ ਮੰਤਰੀ ਕਿਸਾਨ ਲੈਂਡਲਾਈਨ ਨੰਬਰ: 011—23381092, 23382401
ਪ੍ਰਧਾਨ ਮੰਤਰੀ ਕਿਸਾਨ ਦੀ ਇਕ ਹੋਰ ਹੈਲਪਲਾਈਨ ਹੈ: 0120-6025109
ਈਮੇਲ ਆਈਡੀ: pmkisan-ict@gov.in