ਝੋਨਾ ਦੀ ਫਸਲ ਲਈ ਦੋ ਥੈਲੇ ਯੂਰੀਆਂ ਦਾ ਕਰਨਾ ਚਾਹੀਦਾ ਹੈ ਪ੍ਰਯੋਗ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਦਿਨੀ ਹੀ ਗੜਸ਼ੰਕਰ ਰੋਡ ਉੱਤੇ ਸਥਿਤ ਖੇਤੀਬਾੜੀ ਭਵਨ ਬਲਾਚੌਰ ਵਿਚ ਮਿਸ਼ਨ ਤੰਦੁਰੁਸਤ ਪੰਜਾਬ  ਦੇ ਤਹਿਤ ਬਲਾਕ ਬਲਾਚੌਰ  ਦੇ ਸਮੂਹ ਖਾਦ ,

Fertilizer

ਪਿਛਲੇ ਦਿਨੀ ਹੀ ਗੜਸ਼ੰਕਰ ਰੋਡ ਉੱਤੇ ਸਥਿਤ ਖੇਤੀਬਾੜੀ ਭਵਨ ਬਲਾਚੌਰ ਵਿਚ ਮਿਸ਼ਨ ਤੰਦੁਰੁਸਤ ਪੰਜਾਬ  ਦੇ ਤਹਿਤ ਬਲਾਕ ਬਲਾਚੌਰ  ਦੇ ਸਮੂਹ ਖਾਦ ,  ਬੀਜ ,  ਕੀੜੇਮਾਰ ਦਵਾਈਆਂ  ਦੇ ਡੀਲਰਾਂ ਦੀ ਬੈਠਕ ਹੋਈ। ਬੈਠਕ ਵਿੱਚ ਡਾ.ਜਗਤਾਰ ਸਿੰਘ ਸੰਯੁਕਤ ਡਾਇਰੇਕਟਰ ਖੇਤੀਬਾੜੀ ਪੰਜਾਬ ਨੇ ਕਿਸਾਨਾਂ ਨੂੰ ਝੋਨਾ ਦੀ ਫਸਲ ਦੀ ਦੇਖਭਾਲ ਅਤੇ ਵਧੀਆ ਉਪਜ ਪ੍ਰਾਪਤ ਕਰਣ ਲਈ ਜਾਗਰੂਕ ਕੀਤਾ। ਉਨ੍ਹਾਂਨੇ ਕਿਹਾ ਕਿ ਝੋਨਾ ਦੀ ਫਸਲ ਵਿੱਚ ਕੇਵਲ ਦੋ ਥੈਲੇ ਯੂਰੀਆ ਖਾਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਨੇ ਦਸਿਆ ਕੇ ਨਿੰਮ ਕੋਟਿਡ ਯੂਰੀਆ ਜਜਹੌਣੀ ਦੀ ਫਸਲ ਲਈ ਜਿਆਦਾ ਲਾਭਕਾਰੀ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਨਰ ਝੋਨੇ ਦੇ ਲਈ ਹੁਣ 110 ਕਿੱਲੋ ਦੀ ਜਗ੍ਹਾ 90 ਕਿੱਲੋ ਯੂਰੀਆ ਦੀ ਸਿਫਾਰਿਸ਼ ਕੀਤੀ ਹੈ।  ਯੂਨੀਵਰਿਸਟੀ ਅਧਿਕਾਰੀਆਂ ਦਾ ਕਹਿਣਾ ਹੈ ਕੇ ਜਿਆਦਾ ਯੂਰੀਆ ਝੋਨੇ ਨੂੰ ਨੁਕਸਾਨ ਪਹਚਾਉਂਦੀ ਹੈ।  ਜਿਸ ਨਾਲ ਫਸਲ ਦਾ ਝਾੜ ਘਟ ਜਾਂਦਾ ਹੈ। ਉਹਨਾਂ ਨੇ ਕਿਹਾ ਹੈ ਕੇ ਝੋਨਾ ਲਗਾਉਣ ਦੇ 45 ਦਿਨ ਬਾਅਦ ਯੂਰੀਆ ਪਾਉਣੀ ਚਾਹੀਦੀ ਹੈ। ਇਸ ਦੇ ਬਾਅਦ ਯੂਰੀਆ ਬੂਟੇ ਵਿੱਚ ਦਾਣੇ ਦੀ ਮਾਤਰਾ ਵੱਧਦੀ ਹੈ ਅਤੇ ਨੁਕਸਾਨਦਾਇਕ ਕੀੜੀਆਂ ਜਿਵੇਂ ਤੈਲਾ ਅਤੇ ਹੋਰ ਬੀਮਾਰੀਆਂ ਨੂੰ ਵਾਧਾ ਦਿੰਦੀ ਹੈ।

 ਇਸ ਨਾਲ ਧਰਤੀ ਅਤੇ ਮਾਹੌਲ ਖ਼ਰਾਬ ਹੁੰਦਾ ਹੈ।  ਅਤੇ ਨਾਲ ਭੂਮੀ ਦੀ ਉਪਜਾਊ ਸਕਤੀ ਵੀ ਘਟ ਜਾਂਦੀ ਹੈ। ਇਸ ਮੌਕੇ ਡਾਕਟਰ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਖਾਦਾਂ  ਦੇ ਪ੍ਰਯੋਗ ਭੂਮੀ ਪਰਖ ਦੀਆਂ ਸਿਫਾਰਿਸ਼ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ ।  ਜੇਕਰ ਕਣਕ ਨੂੰ ਸਿਫਾਰਿਸ਼ ਦੀ ਫਾਸਫੋਰਸ ਦੀ ਖਾਦ ਪਾਈ ਹੋਵੇ ਤਾਂ ਠੀਕਠਾਕ ਭੂਮੀ ਵਿੱਚ ਝੋਨਾ ਨੂੰ ਫਾਸਫੋਰਸ ਖਾਦ  ( ਡੀਏਪੀ )  ਦੀ ਜ਼ਰੂਰਤ ਨਹੀਂ ਹੁੰਦੀ। ਤੁਹਾਨੂੰ ਦਸ ਦੇਈਏ ਕੇ ਇਸ ਮੌਕੇ  ਡਾ. ਗੁਰਬਖਸ਼ ਨੇ ਡੀਲਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰ ਕਿਸਾਨ ਨੂੰ ਬਿਲ ਕੱਟ ਕੇ ਦਿਓ ਅਤੇ ਨਾਲ ਹੀ ਕਿਸਾਨਾਂ ਨੂੰ ਦੱਸੀ ਗਈ ਖਾਦ ਅਤੇ ਦਵਾਈਆਂ ਹੀ ਦਿਓ।

ਤੋਂ ਜੋ ਕਿਸਾਨ ਸਹੀ ਦਵਾਈਆਂ ਦਾ ਪ੍ਰਯੋਗ ਕਰ ਸਕਣ। ਇਸ ਦੇ ਇਲਾਵਾ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਬਲਾਚੌਰ ਨੇ ਆਏ ਹੋਏ ਸੰਯੁਕਤ ਡਾਇਰੇਕਟਰ ਖੇਤੀਬਾੜੀ ਪੰਜਾਬ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਡੀਲਰਾਂ ਨੂੰ ਸੁਝਾਅ ਦਿੱਤਾ ਕੇ ਉਹ ਕਿਸਾਨਾਂ ਨੂੰ ਝੋਨੇ ਦੀ ਫਸਲ ਉੱਤੇ ਸਿੰਥੇਟਿਕ ਪੈਰੀਥਰਾਇਡ ਜਹਰੀਲੇ ਸਪ੍ਰੇ ਕਰਣ ਲਈ ਨਹੀਂ ਦੇਣੇ ਚਾਹੀਦੇ। ਉਹਨਾਂ ਨੇ ਕਿਹਾ ਕੇ ਕਿਸਾਨਾਂ ਨੂੰ ਸਹੀ ਨਸੀਹਤ ਦਿਓ ਤਾ ਜੋ ਕਿਸਾਨ ਫਸਲ ਤੋਂ ਵਧੇਰੇ ਲਾਭ ਪ੍ਰਾਪਤ ਕਰ ਸਕਣ।