ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਵਲੋਂ ਸੂਬਾ ਪਧਰੀ ਰੋਸ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਰੈਕਟੋਰੇਟ ਖੇਤੀਬਾੜੀ ਖੇਤੀ ਭਵਨ ਮੋਹਾਲੀ ਵਿਖੇ ਅੱਜ ਬਲਾਕ ਖੇਤੀਬਾੜੀ ਅਫ਼ਸਰ ਐਸੋ. ਪੰਜਾਬ ਵਲੋਂ ਸੂਬਾ ਪਧਰੀ ਰੋਸ ਧਰਨਾ ਦਿਤਾ ਗਿਆ...........

Officer During Protesting

ਚੰਡੀਗੜ੍ਹ : ਡਾਇਰੈਕਟੋਰੇਟ ਖੇਤੀਬਾੜੀ ਖੇਤੀ ਭਵਨ ਮੋਹਾਲੀ ਵਿਖੇ ਅੱਜ ਬਲਾਕ ਖੇਤੀਬਾੜੀ ਅਫ਼ਸਰ ਐਸੋ. ਪੰਜਾਬ ਵਲੋਂ ਸੂਬਾ ਪਧਰੀ ਰੋਸ ਧਰਨਾ ਦਿਤਾ ਗਿਆ ਜਿਸ ਵਿਚ 200 ਤੋਂ ਵੱਧ ਖੇਤੀਬਾੜੀ ਅਫ਼ਸਰਾਂ ਨੇ ਭਾਗ ਲੈ ਕੇ ਰੋਸ ਪ੍ਰਗਟ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਸੀਨੀਅਰ ਖੇਤੀਬਾੜੀ ਅਫ਼ਸਰਾਂ ਨੂੰ ਡਿਪਟੀ ਡਾਇਰੈਕਟਰ ਖੇਤੀਬਾੜੀ ਦੀ ਪੋਸਟ ਤੇ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਭੌਂ ਪਰਖ ਅਫ਼ਸਰ/ਜ਼ਿਲ੍ਹਾ ਸਿਖਲਾਈ ਅਫ਼ਸਰਾਂ ਤੋਂ ਖੋਹੀਆਂ ਡੀ.ਡੀ.ਓ ਪਾਵਰਾਂ ਬਹਾਲ ਕਰਨ ਦੀ ਮੰਗ ਕੀਤੀ।

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਵੀ ਟੈਕਨੋਕਰੇਟਸ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਵਿਰੁਧ ਕਿਸਾਨਾਂ ਦੀ ਸ਼ਮੂਲੀਅਤ ਕਰਵਾ ਕੇ ਵੱਡੇ ਰੋਸ ਧਰਨੇ/ਰੈਲੀਆਂ ਕਰਨ ਦੀ ਗੱਲ ਆਖੀ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਮੁਲ ਸਵਾਮੀਨਾਥਨ ਰੀਪੋਰਟ ਅਨੁਸਾਰ ਦੇਣ ਲਈ ਸੰਘਰਸ਼ ਜਾਰੀ ਕਰਨ ਦਾ ਆਹਿਦ ਕੀਤਾ। ਇਸ ਮੌਕੇ ਡਾ. ਰਛਪਾਲ ਸਿੰਘ ਖੋਸਾ ਪ੍ਰਧਾਨ ਖੇਤੀ ਐਸੋ. ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵਿਚ ਡਿਪਟੀ ਡਾਇਰੈਕਟਰ ਕਾਡਰ ਦੀਆਂ ਕੁਲ 53 ਪੋਸਟਾਂ ਵਿਚੋਂ ਲਗਭਗ 40 ਪੋਸਟਾਂ ਖ਼ਾਲੀ ਪਈਆਂ ਹਨ

ਜਦੋਂ ਇਕ ਇਕ ਡਿਪਟੀ ਡਾਇਰੈਕਟਰ ਨੂੰ 2-2,3-3 ਪੋਸਟਾਂ ਦਾ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਡਾ. ਸੁਸ਼ੀਲ ਕੁਮਾਰ ਜਨਰਲ ਸਕੱਤਰ ਪੰਜਾਬ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਹਿਤ ਵਿਚ ਖ਼ਾਲੀ ਪਈਆਂ ਪੋਸਟਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ। ਇਨ੍ਹਾਂ ਪੋਸਟਾਂ ਤੇ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਪਦ ਉਨਤੀ ਕਰ ਕੇ ਡਿਪਟੀ ਡਾਇਰੈਕਟਰ ਦੀਆਂ ਖ਼ਾਲੀ ਪਈਆਂ ਪੋਸਟਾਂ ਨੂੰ ਭਰਨਾ ਸਮੇਂ ਦੀ ਲੋੜ ਹੈ।