Kultar Singh Sandhwan ਦਾ Sri Muktsar Sahib ਦੇ DC ਨਾਲ ਪਿਆ ਪੇਚਾ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜਿਸ ਤੋਂ ਬਾਅਦ ਆਪ ਵਿਧਾਇਕ ਨੇ ਡੀਸੀ ਨੂੰ ਫਿਰ ਤੋਂ ਫੋਨ...

Muktsar Sahib DC Crops Destruction Farmers Problems Captain Amarinder Singh

ਮੁਕਤਸਰ ਸਾਹਿਬ: ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਹਲਕਾ ਮਲੋਟ ਅਤੇ ਲੰਬੀ ਦੇ ਪੇਡੂਂ ਖੇਤਰਾਂ ਵਿਚ ਬਾਰਿਸ਼ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਦਾ ਜ਼ਾਇਜ਼ਾ ਲੈਣ ਲਈ ਪੁੱਜੇ। ਜਿੱਥੇ ਉਹਨਾਂ ਨੇ ਸ਼੍ਰੀ ਮੁਕਤਸਰ ਸਾਹਿਬ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਨਾਲ ਫੋਨ ਤੇ ਗੱਲ ਕਰ ਕੇ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਗੱਲਬਾਤ ਕਰਨੀ ਚਾਹੀ ਪਰ ਡੀਸੀ ਨੇ ਕਾਹਲੀ ਵਿਚ ਜਵਾਬ ਦਿੰਦੇ ਹੋਏ ਫੋਨ ਕੱਟ ਦਿੱਤਾ।

ਜਿਸ ਤੋਂ ਬਾਅਦ ਆਪ ਵਿਧਾਇਕ ਨੇ ਡੀਸੀ ਨੂੰ ਫਿਰ ਤੋਂ ਫੋਨ ਲਗਾ ਕੇ ਆਖਿਆ ਕਿ ਕੀ ਤੁਹਾਡੇ ਕੋਲ ਇਕ ਐਮਐਲਏ ਦੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ? ਤੁਸੀਂ ਮੇਰਾ ਫੋਨ ਕਿਉਂ ਕੱਟਿਆ? ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਬਾਰਿਸ਼ ਦੇ ਪਾਣੀ ਕਾਰਨ ਕਿਸਾਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਦਾ ਅਜੇ ਤਕ ਕੋਈ ਜਾਇਜ਼ਾ ਨਹੀਂ ਲਿਆ ਗਿਆ।

ਅੱਗੋਂ ਡੀਸੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਆਗਿਆ ਲੈ ਕੇ ਇਸ ਦਾ ਜਾਇਜ਼ਾ ਲੈਣਗੇ। ਇਸ ਗੱਲ ਦੌਰਾਨ ਡੀਸੀ ਫੋਨ ਕੱਟ ਦਿੰਦੇ ਹਨ ਤੇ ਸੰਧਵਾ ਦੁਬਾਰਾ ਫੋਨ ਲਗਾ ਕੇ ਉਹਨਾਂ ਨਾਲ ਗੱਲ ਕਰਦੇ ਹਨ। ਉੰਝ ਇਹ ਪਹਿਲੀ ਵਾਰ ਨਹੀਂ ਜਦੋਂ ਕੁਲਤਾਰ ਸੰਧਵਾ ਦਾ ਕਿਸੇ ਆਈਏਐਸ ਅਫ਼ਸਰ ਨਾਲ ਪੇਚਾ ਪਿਆ ਹੋਵੇ।

ਇਸ ਤੋਂ ਪਹਿਲਾਂ ਵੀ ਉਹ ਫਰੀਦਕੋਟ ਵਿਚ ਇਕ ਆਈਏਐਸ ਨਾਲ ਉਸ ਸਮੇਂ ਉਲਝ ਗਏ ਸਨ ਜਦੋਂ ਉਹ ਕੋਈ ਮੰਗ ਪੱਤਰ ਲੈ ਕੇ ਗਏ ਸਨ ਅਤੇ ਉਹਨਾਂ ਨੇ ਖੁਦ ਨੂੰ ਸਰਕਾਰ ਦਸਦੇ ਹੋਏ ਆਈਏਐਸ ਅਫ਼ਸਰ ਤੇ ਧੌਂਸ ਝਾੜੀ ਸੀ।

ਆਪ ਵਿਧਾਇਕ ਕੁਲਤਾਰ ਸੰਧਵਾ ਦੀ ਤਾਜ਼ਾ ਵੀਡੀਓ ਮਗਰੋਂ ਲੋਕਾਂ ਦੇ ਵਿਚ ਚਰਚਾ ਬਣੀ ਹੋਈ ਹੈ ਕਿ ਕੀ ਫਰੀਦਕੋਟ ਦੇ ਵਿਚ ਬਾਰਿਸ਼ ਨਹੀਂ ਹੋਈ ਜੋ ਉਹ ਲੰਬੀ ਅਤੇ ਮਲੋਟ ਵਿਚ ਹੋਈ ਬਾਰਿਸ਼ ਦਾ ਜਾਇਜ਼ਾ ਲੈਣ ਲਈ ਆ ਗਏ। ਖੈਰ ਦੇਖਣਾ ਹੋਵੇਗਾ ਕਿ ਕੁਲਤਾਰ ਸੰਧਵਾ ਦੀ ਇਸ ਕਾਰਵਾਈ ਮਗਰੋਂ ਪੀੜਤ ਕਿਸਾਨਾਂ ਨੂੰ ਕੋਈ ਮਦਦ ਮਿਲਦੀ ਹੈ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।