ਕਰਜ਼ੇ ਮਾਫ਼ ਹੋਣ ਦੀ ਆਸ ਲਾਈ ਬੈਠੇ ਕਿਸਾਨਾਂ ਨੂੰ ਬੈਂਕਾਂ ਵਲੋਂ ਭੇਜੇ ਜਾ ਰਹੇ ਹਨ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਵੈਸੇ ਤਾਂ ਅਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਵਿਚ ਕਰਜ਼ ਮੁਕਤੀ

Warrant are being sent by banks to the farmers

ਐਸ ਏ ਐਸ ਨਗਰ, 28 ਮਈ (ਕੇਵਲ ਸ਼ਰਮਾ): ਵੈਸੇ ਤਾਂ ਅਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਵਿਚ ਕਰਜ਼ ਮੁਕਤੀ ਪ੍ਰੋਗਰਾਮਾਂ ਤਹਿਤ ਕਿਸਾਨਾਂ ਨੂੰ ਸਰਟੀਫ਼ੀਕੇਟ ਵੰਡੇ ਜਾ ਰਹੇ ਹਨ ਪ੍ਰੰਤੂ ਕਿਸਾਨਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਵਾਲੇ ਸਰਕਾਰ ਦੇ ਇਸ ਫ਼ੈਸਲੇ ਨੂੰ ਦੇਖਦਿਆਂ ਅਪਣੇ ਕਰਜ਼ ਜਲਦ ਤੋਂ ਜਲਦ ਵਸੂਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਜਿਸ ਲਈ ਕਿਸਾਨਾਂ ਨੂੰ ਬੈਂਕਾਂ ਵਲੋਂ ਸੰਮਨ ਭੇਜ ਕੇ ਅਦਾਲਤਾਂ ਵਿਚ ਹਾਜ਼ਰ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ।