ਕਿਸਾਨਾਂ ਤੋਂ 35 ਹਜ਼ਾਰ ਕੁਇੰਟਲ ਟਮਾਟਰ ਅਤੇ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖ੍ਰੀਦ ਕਰੇਗੀ ਪੰਜਾਬ ਐਗਰੋ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀ ਨੀਤੀ ਵਿਚ ਬਦਲਾਅ : ਲਾਲ ਮਿਰਚ ਅਤੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ

Representational image

ਸਾਲ 2024 ਤਕ ਇਹ ਖ੍ਰੀਦ 50-50 ਹਜ਼ਾਰ ਕੁਇੰਟਲ ਕਰਨ ਦਾ ਟੀਚਾ

ਮੋਹਾਲੀ : ਪੰਜਾਬ ਵਿਚ ਲਾਲ ਮਿਰਚ ਅਤੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਰੇਟ ਨਾ ਮਿਲਣ ਕਾਰਨ ਫ਼ਸਲਾਂ ਨੂੰ ਸੁੱਟਣ ਦੀ ਲੋੜ ਨਹੀਂ ਪਵੇਗੀ। ਪੰਜਾਬ ਐਗਰੋ ਹੁਣ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਅਤੇ 35 ਹਜ਼ਾਰ ਕੁਇੰਟਲ ਟਮਾਟਰ ਸਿੱਧੇ ਕਿਸਾਨਾਂ ਤੋਂ ਖ੍ਰੀਦਏਗੀ।

ਸਾਲ 2022 ਵਿਚ ਪੰਜਾਬ ਐਗਰੋ ਨੇ ਇਨ੍ਹਾਂ ਵਿਚੋਂ ਮਾਮੂਲੀ ਰਕਮ ਹੀ ਖ੍ਰੀਦੀ ਸੀ ਪਰ ਇਸ ਵਾਰ ਨਵੀਂ ਖੇਤੀ ਨੀਤੀ ਵਿਚ ਬਦਲਾਅ ਕਾਰਨ ਇਹ ਅੰਕੜਾ ਕਈ ਗੁਣਾ ਵਧ ਗਿਆ ਹੈ। ਸਾਲ 2024 ਤਕ ਪੰਜਾਬ ਐਗਰੋ ਵਲੋਂ ਮਿਰਚ ਅਤੇ ਟਮਾਟਰ ਦੀ ਖ੍ਰੀਦ ਦਾ ਟੀਚਾ 50-50 ਹਜ਼ਾਰ ਕੁਇੰਟਲ ਹੈ। ਲਾਲ ਮਿਰਚਾਂ ਦੀ ਖ੍ਰੀਦ ਲਈ ਇਕ ਸਟੋਰ ਪਲਾਂਟ ਅਬੋਹਰ ਵਿਚ ਅਤੇ ਟਮਾਟਰਾਂ ਦੀ ਖ੍ਰੀਦ ਲਈ ਅਬੋਹਰ ਅਤੇ ਹੁਸ਼ਿਆਰਪੁਰ ਵਿਚ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ। ਪਰ ਮਿਰਚਾਂ ਅਤੇ ਟਮਾਟਰਾਂ ਦੀ ਕਿਸਮ ਪੰਜਾਬ ਐਗਰੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: 9 Years of Modi Government:  ਰੱਖਿਆ ਬਜਟ ਤੋਂ ਲੈ ਕੇ ਸਰਹੱਦੀ ਢਾਂਚੇ ਤਕ, ਪਿਛਲੇ 9 ਸਾਲਾਂ 'ਚ ਰੱਖਿਆ ਖੇਤਰ 'ਚ ਹੋਏ ਵੱਡੇ ਬਦਲਾਅ

ਪੰਜਾਬ ਐਗਰੋ 35 ਹਜ਼ਾਰ ਕੁਇੰਟਲ ਟਮਾਟਰ ਖ੍ਰੀਦਏਗੀ। ਟਮਾਟਰ ਪੱਕੇ ਅਤੇ ਲਾਲ ਰੰਗ ਦੇ ਹੋਣੇ ਚਾਹੀਦੇ ਹਨ। ਟਮਾਟਰ ਨੂੰ ਅਬੋਹਰ ਅਤੇ ਹੁਸ਼ਿਆਰਪੁਰ ਵਿਚ ਸਟੋਰ ਕੀਤਾ ਜਾਵੇਗਾ। ਪਹੁੰਚ ਦੇ ਹਿਸਾਬ ਨਾਲ ਪਲਾਂਟ ਅਬੋਹਰ ਅਤੇ ਹੁਸ਼ਿਆਰਪੁਰ ਵਿਚ ਟਮਾਟਰ ਦਾ ਰੇਟ 6 ਰੁਪਏ ਪ੍ਰਤੀ ਕਿਲੋ ਹੋਵੇਗਾ।

ਪੰਜਾਬ ਐਗਰੋ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖਰੀਦ ਕਰੇਗੀ। ਮਿਰਚ ਕੈਪ ਅਤੇ ਸਟੈਮ ਤੋਂ ਬਿਨਾਂ ਹੋਣੀ ਚਾਹੀਦੀ ਹੈ। ਮਿਰਚ ਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਇਸ ਮਿਰਚ ਤੋਂ ਚਟਨੀ ਤਿਆਰ ਕੀਤੀ ਜਾਵੇਗੀ। ਮਿਰਚ CH-27, CH-01 ਕਿਸਮ ਦੀ ਹੋਣੀ ਚਾਹੀਦੀ ਹੈ। ਡੰਡੀ ਅਤੇ ਟੋਪੀ ਤਕ ਪਹੁੰਚ ਦੇ ਆਧਾਰ 'ਤੇ ਅਬੋਹਰ ਪਲਾਂਟ ਵਿਚ ਮਿਰਚਾਂ ਦਾ ਰੇਟ 24 ਰੁਪਏ ਪ੍ਰਤੀ ਕਿਲੋ ਹੋਵੇਗਾ। ਬਿਨਾਂ ਡੰਡੀ ਅਤੇ ਕੈਪ ਵਾਲੀ ਮਿਰਚ ਦਾ ਰੇਟ 32 ਰੁਪਏ  ਪ੍ਰਤੀ ਕਿਲੋ ਹੈ।

ਪੰਜਾਬ ਐਗਰੋ ਦੇ ਸਹਾਇਕ ਮੈਨੇਜਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਫ਼ਸਲ ਦਾ ਭਾਅ ਵੀ ਸਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਨੇ 2017 ਵਿਚ ਲਾਲ ਮਿਰਚ, ਟਮਾਟਰ ਦੀ ਖ੍ਰੀਦ ਸ਼ੁਰੂ ਕੀਤੀ ਸੀ। ਪਹਿਲਾਂ ਇਹ ਖ੍ਰੀਦ ਘੱਟ ਮਾਤਰਾ ਵਿਚ ਕੀਤੀ ਜਾਂਦਾ ਸੀ। ਕਿਸਾਨ ਮਿਰਚ ਅਤੇ ਟਮਾਟਰ ਦੀ ਸਿੱਧੀ ਵਿਕਰੀ ਕਰ ਸਕਦੇ ਹਨ। ਨਿਯਮਾਂ ਅਨੁਸਾਰ ਕਿਸਾਨਾਂ ਨੂੰ ਫ਼ਸਲ ਦਾ ਸਹੀ ਰੇਟ ਵੀ ਮਿਲੇਗਾ।