Agriculture Budget 2019 : ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਸੌਗਾਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜਟ ਸੈਸ਼ਨ ਵਿਚ ਸਰਕਾਰ ਦੀ ਕੋਸ਼ਿਸ਼ ਸਾਰੇ ਵਰਗਾਂ ਨੂੰ ਸੁਗਾਤ ਦੇਕੇ ਖੁਸ਼ ਕਰਨ ਦੀ ਕੀਤੀ ਹੈ। ਕਿਸਾਨਾਂ ਲਈ ਇਸ ਬਜਟ ਵਿਚ ਕਈ...

Agriculture Budget 2019

ਨਵੀਂ ਦਿੱਲੀ :  ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜਟ ਸੈਸ਼ਨ ਵਿਚ ਸਰਕਾਰ ਦੀ ਕੋਸ਼ਿਸ਼ ਸਾਰੇ ਵਰਗਾਂ ਨੂੰ ਸੁਗਾਤ ਦੇਕੇ ਖੁਸ਼ ਕਰਨ ਦੀ ਕੀਤੀ ਹੈ। ਕਿਸਾਨਾਂ ਲਈ ਇਸ ਬਜਟ ਵਿਚ ਕਈ ਵੱਡੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ। ਕਾਰਜਕਾਰੀ ਵਿੱਤ ਮੰਤਰੀ ਪੀਊਸ਼ ਗੋਇਲ ਨੇ ਕਿਸਾਨਾਂ ਨੂੰ ਨਿਰਾਸ਼ ਨਾ ਕਰਦੇ ਹੋਏ ਉਨ੍ਹਾਂ ਦੇ ਲਈ ਕੁਝ ਵੱਡਾ ਐਲਾਨ ਕੀਤਾ ਹੈ। ਕਿਸਾਨਾਂ ਲਈ ਕਿਸਾਨ ਵਿਕਾਸ ਸਨਮਾਨ ਯੋਜਨਾ ਮਿਲੇਗੀ।

ਛੋਟੇ ਕਿਸਾਨ ਜਿਨ੍ਹਾਂ  ਦੇ ਕੋਲ 2 ਤੋਂ   ਲੈ ਕੇ ਲਗਪਗ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ ਖਾਤੇ ਵਿੱਚ ਹਰ ਸਾਲ 6 ਹਜਾਰ ਰੁਪਏ ਜਾਣਗੇ। ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੂੰ ਹੇਠਲੀ ਰਾਸ਼ੀ ਮਿਲ ਸਕੇਗੀ ਇਸਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਿੱਤੀ ਜਾਵੇਗੀ। ਤਿੰਨ ਰਾਜਾਂ ਵਿੱਚ ਮਿਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਹੀ ਉਮੀਦ ਕੀਤੀ ਜਾ ਰਹੀ ਸੀ।

ਕਿ ਕਿਸਾਨਾਂ ਨੂੰ ਖਾਸ ਸੁਗਾਤ ਦੇ ਕੇ ਮੋਦੀ ਸਰਕਾਰ ਖੁਸ਼ ਕਰੇਗੀ। ਗੋਇਲ ਨੇ ਆਪਣੇ ਬਜਟ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਕਰੀਬ ਪੰਜ ਸਾਲ ਵਿਚ ਕਿਸਾਨਾਂ ਦੀ ਕਮਾਈ ਲੱਗਭੱਗ ਦੁੱਗਣੀ ਹੋ ਗਈ ਹੈ ।