ਬਜਟ ਤੋਂ ਪਹਿਲਾਂ ਬਿਹਾਰ ਦੇ ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਪਟਰੌਲ - ਡੀਜ਼ਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਦੇ ਕੁੱਝ ਪੈਸਿਆਂ ਦੀ ਕਮੀ ਤਾਂ ਕਦੇ ਕੁੱਝ ਪੈਸਿਆਂ ਦਾ ਵਾਧਾ ਹੋ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ...

Petrol - Diesel

ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਦੇ ਕੁੱਝ ਪੈਸਿਆਂ ਦੀ ਕਮੀ ਤਾਂ ਕਦੇ ਕੁੱਝ ਪੈਸਿਆਂ ਦਾ ਵਾਧਾ ਹੋ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ ਪਰ ਸ਼ੁੱਕਰਵਾਰ ਨੂੰ ਬਜਟ ਆਉਣ ਠੀਕ ਇਕ ਦਿਨ ਪਹਿਲਾਂ ਬਿਹਾਰ ਦੇ ਕਈ ਵੱਡੇ ਸ਼ਹਿਰਾਂ ਵਿਚ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਦੇਖਣ ਨੂੰ ਮਿਲਿਆ।

ਪਟਨਾ ਵਿਚ ਪਟਰੌਲ 75.02 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਡੀਜ਼ਲ ਦੀ ਕੀਮਤ 68.93 ਰੁਪਏ ਪ੍ਰਤੀ ਲੀਟਰ ਹੈ। ਪਟਰੌਲ ਅਤੇ ਡੀਜ਼ਲ ਲਗਭੱਗ 10 ਤੋਂ 15 ਪੈਸੇ ਤੱਕ ਸਸਤੇ ਹੋਏ ਹਨ। ਬਿਹਾਰ ਦੇ ਵੱਡੇ ਸ਼ਹਿਰਾਂ ਵਿਚ ਅੱਜ ਕੀ ਹੈ ਪਟਰੌਲ ਡੀਜਲ ਦੇ ਮੁੱਲ ਅੱਗੇ ਵੇਖੋ। ਭਾਗਲਪੁਰ - ਪਟਰੌਲ 75.50 ਰੁਪਏ ਪ੍ਰਤੀ ਲੀਟਰ, ਡੀਜ਼ਲ - 69.37 ਰੁਪਏ, ਭੋਜਪੁਰ - ਪਟਰੌਲ 75.40 ਰੁਪਏ ਪ੍ਰਤੀ ਲੀਟਰ, ਡੀਜ਼ਲ - 69.29 ਰੁਪਏ, ਦਰਭੰਗਾ - ਪਟਰੌਲ 75.46 ਰੁਪਏ ਪ੍ਰਤੀ ਲੀਟਰ, ਡੀਜ਼ਲ - 69.33 ਰੁਪਏ ਗਿਆ।

ਪਟਰੌਲ 76.25 ਰੁਪਏ ਪ੍ਰਤੀ ਲੀਟਰ, ਡੀਜ਼ਲ - 70.07 ਰੁਪਏ, ਮਧੁਬਨੀ - ਪਟਰੌਲ 75.98 ਰੁਪਏ ਪ੍ਰਤੀ ਲੀਟਰ, ਡੀਜ਼ਲ -  69.82 ਰੁਪਏ, ਮੁੰਗੇਰ - ਪਟਰੌਲ 75.28 ਰੁਪਏ ਪ੍ਰਤੀ ਲੀਟਰ, ਡੀਜ਼ਲ - 69.16 ਰੁਪਏ। ਮੁਜੱਫਰਪੁਰ - ਪਟਰੌਲ 75.50 ਰੁਪਏ ਪ੍ਰਤੀ ਲੀਟਰ, ਡੀਜ਼ਲ - 69.37 ਰੁਪਏ, ਨਾਲੰਦਾ - ਪਟਰੌਲ 75.41 ਰੁਪਏ ਪ੍ਰਤੀ ਲੀਟਰ, ਡੀਜ਼ਲ - 69.28 ਰੁਪਏ, ਨਵਾਦਾ - ਪਟਰੌਲ 75.60 ਰੁਪਏ ਪ੍ਰਤੀ ਲੀਟਰ, ਡੀਜ਼ਲ - 69.46 ਰੁਪਏ, ਸੀਤਾਮੜੀ - ਪਟਰੌਲ 75.88 ਰੁਪਏ ਪ੍ਰਤੀ ਲੀਟਰ, ਡੀਜ਼ਲ - 69.72 ਰੁਪਏ।