ਜਾਣੋ ਵੱਖ-ਵੱਖ ਸਬਜ਼ੀ ਫ਼ਸਲ ਚੱਕਰ ਜਿਨ੍ਹਾਂ ਦੀ ਵਰਤੋਂ ਨਾਲ ਉਗਾ ਸਕਦੇ ਹੋ ਸਾਰਾ ਸਾਲ ਸਬਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਹੁਤ ਸਾਰੀਆਂ ਸਬਜ਼ੀਆਂ ਦੀਆਂ ਫ਼ਸਲਾਂ ਥੋੜ੍ਹੇ ਸਮੇਂ ਦੀਆਂ ਹੀ ਹੁੰਦੀਆਂ ਹਨ...

Vegetable

ਚੰਡੀਗੜ੍ਹ : ਬਹੁਤ ਸਾਰੀਆਂ ਸਬਜ਼ੀਆਂ ਦੀਆਂ ਫ਼ਸਲਾਂ ਥੋੜ੍ਹੇ ਸਮੇਂ ਦੀਆਂ ਹੀ ਹੁੰਦੀਆਂ ਹਨ ਅਤੇ ਜੇਕਰ ਇਨ੍ਹਾਂ ਨੂੰ ਸਬਜ਼ੀ ਫ਼ਸਲ ਚੱਕਰ ਦੇ ਹਿਸਾਬ ਨਾਲ ਬਿਜਿਆ ਜਾਵੇ ਤਾਂ ਥੋੜ੍ਹੇ ਸਮੇ ਅਤੇ ਥੋੜ੍ਹੇ ਥਾਂ ਵਿਚੋਂ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਕਿਸਮਾਂ ਦੀ ਚੋਣ, ਬਿਜਾਈ, ਸਮੇਂ ਦੀ ਤਰਤੀਬ, ਦੇਸੀ ਖਾਦ ਅਤੇ ਰਸਾਇਣਿਕ ਖਾਦਾਂ, ਪਾਣੀ ਦੀ ਸਹੀ ਵਰਤੋਂ, ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਠੀਕ ਰੋਕਥਾਮ ਅਤੇ ਸਮੇਂ ਸਿਰ ਕਟਾਈ ਤੇ ਨਿਰਭਰ ਕਰਦੀ ਹੈ। ਇਸ ਬਹੁ ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਦਾ ਭੇਦ ਉਪਰ ਦੱਸੇ ਕੰਮਾਂ ਕਾਰਾਂ ਨੂੰ ਸਹੀ ਸਮੇਂ ਲਾਗੂ ਕਰਨ ਵਿਚ ਹੈ।

ਸਬਜ਼ੀ-ਫ਼ਸਲ ਚੱਕਰ ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਤੋਂ ਦੂਰ ਹਨ।

(ਆਲੂ):- ਸਤੰਬਰ-ਦਸੰਬਰ, (ਪਿਆਜ਼):- ਨਵੰਬਰ-ਫ਼ਰਵਰੀ, (ਪਛੇਤੀ ਫੁੱਲ ਗੋਭੀ):- ਦਸੰਬਰ-ਮਾਰਚ, (ਮਿਰਚ):- ਮਾਰਚ-ਅਕਤੂਬਰ, (ਭਿੰਡੀ-ਅਗੇਤੀ):- ਨਵੰਬਰ-ਫ਼ਰਵਰੀ, (ਫੁੱਲ ਗੋਭੀ):- ਜੁਲਾਈ-ਅਕਤੂਬਰ, (ਗਾਜਰ/ਮੂਲੀ, ਬੀਜ ਵਾਸਤੇ):-ਜਨਵਰੀ-ਮਈ, ਭਿੰਡੀ (ਬੀਜ ਵਾਸਤੇ):- ਜੂਨ-ਅਕਤੂਬਰ, (ਮਟਰ):- ਅਕਤੂਬਰ-ਫਰਵਰੀ, (ਮਿਰਚ):- ਮਾਰਚ-ਸਤੰਬਰ

ਉਨ੍ਹਾਂ ਸਬਜੀਆਂ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਦੇ ਨੇੜੇ ਹਨ।

ਬੈਂਗਣ (ਲੰਬੇ):- ਜੂਨ-ਅਕਤੂਬਰ, (ਪਛੇਤੀ ਫੁੱਲ ਗੋਭੀ):- ਨਵੰਬਰ-ਫ਼ਰਵਰੀ, (ਘੀਆ ਕੱਦੂ):- ਫ਼ਰਵਰੀ-ਜੂਨ, (ਫੁੱਲ ਗੋਭੀ):- ਦਸੰਬਰ-ਮਈ, (ਟਮਾਟਰ-ਭਿੰਡੀ):-ਮਈ-ਸਤੰਬਰ  ਨਿਮਾਟੋਡ ਤੋਂ ਪ੍ਰਭਾਵਿਤ ਖੇਤਾਂ ਵਿਚ ਫੁੱਲ ਗੋਭੀ-ਪਿਆਜ਼-ਭਿੰਡੀ ਦਾ ਫ਼ਸਲੀ ਚੱਕਰ ਅਪਣਾਉ ਜਿਸ ਨਾਲ ਨਿਮਾਟੋਡ ਦੀ ਗਿਣਤੀ ਵਿਚ ਵਾਧਾ ਨਹੀਂ ਹੁੰਦਾ।   ਖਰਬੂਜ਼ਾ):- ਸਤੰਬਰ-ਜਨਵਰੀ, (ਮੂਲੀ):- ਜੂਨ-ਅਗਸਤ (ਪਾਲਕ):- ਅਗਸਤ-ਅਕਤੂਬਰ, (ਗੰਢ ਗੋਭੀ):- ਅਕਤੂਬਰ-ਫ਼ਰਵਰੀ, (ਮਾਰਚ):- ਫ਼ਰਵਰੀ-ਅਗਸਤ