ਘਰ ਦੀ ਛੱਤ ਉੱਤੇ ਕਿਵੇਂ ਉਗਾਈਏ ਸਬਜ਼ੀਆਂ ਪੀਏਯੂ ਨੇ ਪੇਸ਼ ਕੀਤਾ ਮਾਡਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸ਼ਹਿਰਾਂ ਅਤੇ ਕਸਬਿਆਂ ਵਿਚ ਘਰ ਦੀ ਛੱਤ ਉਤੇ ਪੌਸਟਿਕ ਸਬਜ਼ੀਆਂ ਪੈਦਾ ਕਰਨ ਲਈ ਰਸੋਈ ਬਗੀਚੀ ਦਾ ਮਿੱਟੀ ਰਹਿਤ ਮਾਡਲ...

How to Grow Vegetables on the Roof

ਲੁਧਿਆਣਾ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸ਼ਹਿਰਾਂ ਅਤੇ ਕਸਬਿਆਂ ਵਿਚ ਘਰ ਦੀ ਛੱਤ ਉਤੇ ਪੌਸਟਿਕ ਸਬਜ਼ੀਆਂ ਪੈਦਾ ਕਰਨ ਲਈ ਰਸੋਈ ਬਗੀਚੀ ਦਾ ਮਿੱਟੀ ਰਹਿਤ ਮਾਡਲ ਤਿਆਰ ਕੀਤਾ ਹੈ। ਇਹ ਮਾਡਲ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਪੀਏਯੂ ਵਿੱਲੋਂ ਭਾਰਤੀ ਖੇਤੀ ਖੌਜ ਪ੍ਰੀਸ਼ਦ ਦੀ ਸਕੀਮ ਆਲ ਇੰਡੀਆ ਕੁਆਰਡੀਨੇਸ਼ਨ ਰਿਸਰਚ ਪ੍ਰੋਜੈਕਟ ਅਧੀਨ ਵਿਕਸਿਤ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੂਮੀ ਅਤੇ ਪਾਣੀ ਇੰਡੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਕੇਜੀ ਸਿੰਘ ਨੇ ਦੱਸਿਆ ਕਿ ਇਹ ਮਾਡਲ 20 ਵਰਗ ਮੀਟਰ ਦੇ ਕੁੱਲ ਰਕਬੇ ਵਿਚ ਲਗਾਇਆ ਜਾ ਸਕਦਾ ਹੈ। ਪਰਵਾਰ ਦੇ ਆਕਾਰ ਜਾਂ ਲੋੜ ਮੁਤਾਬਿਕ ਇਹ ਰਕਬਾ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਵਿਚ ਸਜਾਵਟੀ ਅਤੇ ਦਵਾਈਆਂ ਵਾਲੇ ਪੌਦੇ ਵੀ ਲਗਾਏ ਜਾ ਸਕਦੇ ਹਨ।

ਮਿੱਟੀ ਵਿਚ ਸਬਜ਼ੀਆਂ ਦੀ ਖੇਤੀ ਦੇ ਮੁਕਾਬਲੇ ਘੱਟ ਥਾਂ ਵਿਚ ਲਗਾਏ ਜਾਣ ਦੇ ਬਾਵਜੂਦ ਇਹ ਮਾਡਲ ਵਾਧੂ ਝਾੜ ਪੈਦਾ ਕਰਨ ਦੀ ਯੋਗਤਾ ਰੱਖਦਾ ਹੈ। ਦੋ ਤੋਂ ਚਾਰ ਮੈਂਬਰਾਂ ਦੇ ਪਰਵਾਰ ਲਈ ਇਸ ਮਾਡਲ ਤੋਂ ਲੋੜ ਮੁਤਾਬਿਕ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਡਾ. ਕੇਜੀ ਸਿੰਘ ਨੇ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਵੱਲੋਂ 10 ਸਬਜ਼ੀਆਂ ਇਸ ਮਾਡਲ ਅਧੀਨ ਸਫ਼ਲਤਾ ਨਾਲ ਪੈਦਾ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਟਮਾਟਰ,

ਸ਼ਿਮਲਾ ਮਿਰਚ, ਖੀਰਾ, ਬਰੌਕਲੀ, ਮਟਰ, ਚੀਨੀ ਸਰੋਂ ਪ੍ਰਮੁੱਖ ਹਨ। ਇਸ ਮਾਡਲ ਦੀ ਇਹ ਖ਼ਾਸੀਅਤ ਹੈ ਕਿ ਤਾਜ਼ੀਆਂ ਸਬਜ਼ੀਆਂ ਸਾਰਾ ਸਾਲ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿਚ ਇਸ ਮਾਡਲ ਦੀ ਪ੍ਰਦਰਸ਼ਨੀ ਲਗਾਤਾਰ ਦਿਲਚਸਪੀ ਲੈਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਡਾ. ਕੇਜੀ ਸਿੰਘ (97795-14520) ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।