Sbi ਬੈਂਕ ਦੇ ਰਿਹਾ ਹੈ ਜ਼ਮੀਨ ਖਰਦੀਣ ਲਈ ਕਰਜ਼ਾ, ਛੋਟੇ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਜੇਕਰ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਘੱਟ ਜ਼ਮੀਨ ਹੈ ਜਾਂ ਜ਼ਮੀਨ ਨਹੀਂ ਹੈ ਤਾਂ ਤੁਸੀਂ ਭਾਰਤੀ ਸਟੇਟ ਬੈਂਕ ਦੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹੋ...

Bank Loan

ਚੰਡੀਗੜ੍ਹ : ਜੇਕਰ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਘੱਟ ਜ਼ਮੀਨ ਹੈ ਜਾਂ ਜ਼ਮੀਨ ਨਹੀਂ ਹੈ ਤਾਂ ਤੁਸੀਂ ਭਾਰਤੀ ਸਟੇਟ ਬੈਂਕ ਦੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹੋ। ਭਾਰਤੀ ਸਟੇਟ ਬੈਂਕ ਖੇਤੀ ਲਈ ਜ਼ਮੀਨ ਖਰੀਦਣ ਲਈ ਲੋਨ ਦੇ ਰਹਾ ਹੈ। ਤੁਸੀਂ ਇਸ ਸਕੀਮ ਦੇ ਤਹਿਤ ਖੇਤੀ ਲਈ ਜ਼ਮੀਨ ਖਰੀਦ ਸਕਦੇ ਹੋ ਅਤੇ ਲੋਨ ਦੀ ਰਕਮ ਅਗਲੇ 7 ਤੋਂ 10 ਸਾਲ ਵਿਚ ਉਤਰਾ ਸਕਦੇ ਹੋ।

ਜ਼ਮੀਨ ਖਰੀਦ ਸਕੀਮ ਦੇ ਤਹਿਤ ਕੌਣ ਕਰ ਸਕਦਾ ਹੈ ਅਪਲਾਈ :- ਭਾਰਤੀ ਸਟੇਟ ਬੈਂਕ ਦੀ ਵੈਬਸਾਈਟ ਦੇ ਮੁਤਾਬਿਕ ਜ਼ਮੀਨ ਖਰੀਦ ਸਕੀਮ ਦੇ ਤਹਿਤ ਜ਼ਮੀਨ ਖਰੀਦਣ ਲਈ ਅਜਿਹੇ ਛੋਟੇ ਅਤੇ ਸੀਮਾਂਤ ਕਿਸਾਨ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਜਾਂ 2.5 ਏਕੜ ਤੋਂ ਘੱਟ ਜ਼ਮੀਨ ਹੈ। ਇਸ ਤੋਂ ਇਲਾਵਾ ਖੇਤੀ ਦਾ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਸਕੀਮ ਦੇ ਤਹਿਤ ਜ਼ਮੀਨ ਖਰੀਦਣ ਲਈ ਲੋਨ ਲਈ ਅਪਲਾਈ ਕਰ ਸਕਦੇ ਹਨ।

ਕਿੰਨ ਹੋਵੇਗਾ ਲੋਨ ਅਮਾਉਂਟ :- ਐਸਬੀਆਈ ਜ਼ਮੀਨ ਖਰੀਦ ਸਕੀਮ ਦੇ ਤਹਿਤ ਲੋਨ ਲਈ ਅਪਲਾਈ ਕਰਨ ਉੱਤੇ ਬੈਂਕ ਖਰੀਦੀ ਜਾਣ ਵਾਲੀ ਜ਼ਮੀਨ ਦੀ ਰੇਟ ਦੀ ਪੜਤਾਲ ਕਰੇਗਾ ਅਤੇ ਇਸ ਤੋਂ ਬਾਅਦ ਕੁੱਲ ਕੀਮਤ ਦਾ 85 ਫ਼ੀਸਦੀ ਤੱਕ ਲੋਨ ਦੇ ਸਕਦਾ ਹੈ।

 9 ਤੋਂ 10 ਸਾਲ ਵਿਚ ਭਰਿਆ ਜਾ ਸਕਦਾ ਹੈ ਲੋਨ :- ਇਸ ਸਕੀਮ ਦੇ ਤਹਿਤ ਲੋਨ ਲੈਣ ਉੱਤੇ ਤੁਹਾਨੂੰ 1 ਤੋਂ 2 ਸਾਲ ਦਾ ਸਮਾਂ ਮਿਲਦਾ ਹੈ। ਇਹ ਸਮਾਂ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਛਮਾਹੀ ਕਿਸ਼ਤ ਦੇ ਜ਼ਰੀਏ ਲੋਨ ਦਾ ਰੀਪੇਮੈਂਟ ਕਰਨਾ ਹੁੰਦਾ ਹੈ। ਨਿਵੇਦਕ 9 ਤੋਂ 10 ਸਾਲ ਵਿਚ ਲੋਨ ਦਾ ਰੀਪੇਮੈਂਟ ਕਰ ਸਕਦਾ ਹੈ। ਜੇਕਰ ਖਰੀਦੀ ਗਈ ਜ਼ਮੀਨ ਖੇਤੀ ਲਈ ਤਿਆਰ ਹੈ ਤਾਂ 1 ਸਾਲ ਦਾ ਸਮਾਂ ਮਿਲਦਾ ਹੈ ਅਤੇ ਜੇਕਰ ਜ਼ਮੀਨ ਨੂੰ ਖੇਤੀ ਕਰਨ ਲਈ ਤਿਆਰ ਕਨਾ ਹੈ ਤਾਂ ਲੋਨ ਦਾ ਰੀਪੇਮੈਂਟ ਸ਼ੁਰੂ ਕਰਨ ਲਈ 2 ਸਾਲ ਦਾ ਸਮਾਂ ਮਿਲਦਾ ਹੈ।