ਇਥੇ ਕਿਸਾਨਾਂ ਦੀ 2000 ਪ੍ਰਤੀ ਕੁਇੰਟਲ ਵਿਕੇਗੀ ਕਣਕ, 160 ਰੁਪਏ ਦਾ ਮਿਲੇਗਾ ਬੋਨਸ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਰਕਾਰ ਨੇ ਕਣਕ ਕਿਸਾਨਾਂ ਨੂੰ 160 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਹਾੜੀ ਸੀਜ਼ਨ ਵਿਚ ਰਾਜ ਸਰਕਾਰ ਕਣਕ ਦੀ ਖਰੀਦ 2000...

Kissan

ਚੰਡੀਗੜ੍ਹ : ਸਰਕਾਰ ਨੇ ਕਣਕ ਕਿਸਾਨਾਂ ਨੂੰ 160 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਹਾੜੀ ਸੀਜ਼ਨ ਵਿਚ ਰਾਜ ਸਰਕਾਰ ਕਣਕ ਦੀ ਖਰੀਦ 2000 ਰੁਪਏ ਪ੍ਰਤੀ ਕੁਇੰਟਲ ਦੀ ਦਰ ਉੱਤੇ ਕਰੇਗੀ। ਜਦੋਂ ਕਿ ਕੇਂਦਰ ਸਰਕਾਰ ਨੇ ਕਣਕ ਦਾ ਹੇਠਲਦਾ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਮੱਧ ਪ੍ਰਦੇਸ਼ ਰਾਜ ਦੀ ਕੈਬਨਿਟ ਦੀ ਬੈਠਕ ਤੋਂ ਬਾਅਦ ਰਾਜ ਦੇ ਖੇਤੀਬਾੜੀ ਮੰਤਰੀ ਸ਼੍ਰੀ ਸਚਿਨ ਯਾਦਵ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿਦੇ ਹੋਏ ਕਿਹਾ

ਕਿ ਇਸ ਸੀਜਨ ਵਿਚ ਰਾਜ ਚ ਕਣਕ ਦਾ ਉਤਪਾਦਨ ਜ਼ਿਆਦਾ ਹੋਣ ਦਾ ਅਨੁਮਾਨ ਹੈ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲੇ, ਇਸ ਲਈ ਰਾਜ ਸਰਕਾਰ ਨੇ ਹਾੜੀ ਸੀਜਨ 2019-20 ਵਿਚ ਕਣਕ ਦੀ ਖਰੀਦ 2000 ਰੁਪਏ ਪ੍ਰਤੀ ਕੁਇੰਟਲ ‘ ਤੇ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਵਧੀ ਹੋਈ 160 ਰੁਪਏ ਪ੍ਰਤੀ ਕੁਇੰਟਲ ਦੀ ਰਾਸ਼ੀ ਦਾ ਭੁਗਤਾਨ ਰਾਜ ਸਰਕਾਰ ਕਰੇਗੀ। ਇਹ ਪ੍ਰੋਤਸਾਹਨ ਰਾਸ਼ੀ ਉਨ੍ਹਾਂ ਕਿਸਾਨਾਂ ਨੂੰ ਵੀ ਦਿੱਤੀ ਜਾਵੇਗੀ, ਜੋ ਆਪਣੀ ਕਣਕ ਮੰਡੀਆਂ ਵਿਚ ਵਪਾਰੀਆਂ ਨੂੰ ਵੇਚਣਗੇ।

ਰਾਸ਼ੀ ਲਈ ਕਿਸਾਨਾਂ ਨੂੰ ਸਰਕਾਰੀ ਏਜੰਸੀਆਂ ਨੂੰ ਕਣਕ ਵੇਚਣੀ ਵੀ ਜਰੂਰੀ ਨਹੀਂ ਹੋਵੇਗੀ। ਪੰਜਾਬ ਦੇ ਮੌਸਮ ਦੀ ਮਾਰ ਹੇਠ ਆਏ ਅਤੇ ਕਰਜ਼ੇ ਥੱਲੇ ਦਬੇ ਕਿਸਾਨਾਂ ਨੇ ਰਾਹਤ ਲਈ ਸੂਬੇ ਸਰਕਾਰ ਤੋਂ ਕਣਕ ‘ ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 1967 ਤੋਂ ਹੁਣ ਤੱਕ ਕਿਸਾਨ ਦੀ ਫ਼ਸਲ ਦਾ ਭਾਅ ਸਿਰਫ਼ 16 ਫ਼ੀਸਦੀ ਵਧਿਆ ਹੈ। ਜਦਕਿ ਹੋਰਨਾਂ ਵਸਤਾਂ ਵਿਚ 100 ਤੋਂ 250 ਫ਼ੀਸਦੀ ਵਾਧਾ ਹੋਇਆ ਹੈ। ਜਿਸ ਕਾਰਨ ਕਿਸਾਨੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ।