ਪਪੀਤੇ ਦੀ ਖੇਤੀ ਨੇ ਕੀਤਾ ਕਿਸਾਨ ਨੂੰ ਮਾਲੋ-ਮਾਲ, ਇਕ ਬੂਟੇ ਨੂੰ ਲਗਦੈ 70 ਕਿਲੋ ਫ਼ਲ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪਿੰਡ ਮਛਾਨਾ ਦੇ ਆਗੂ ਕਿਸਾਨ ਗੁਰਤੇਜ ਸਿੰਘ ਸਰਾਂ ਨੇ ਇਸ ਵਾਰ ਪਪੀਤੇ ਦੇ 200 ਬੂਟੇ ਲਗਾਏ ਹਨ...

Kissan Gurtej Singh Saran

ਚੰਡੀਗੜ੍ਹ: ਪਿੰਡ ਮਛਾਨਾ ਦੇ ਆਗੂ ਕਿਸਾਨ ਗੁਰਤੇਜ ਸਿੰਘ ਸਰਾਂ ਨੇ ਇਸ ਵਾਰ ਪਪੀਤੇ ਦੇ 200 ਬੂਟੇ ਲਗਾਏ ਹਨ। ਗੁਰਤੇਜ ਸਿੰਘ ਉਨ੍ਹਾਂ ਕੁਝ ਕਿਸਾਨਾਂ ਵਿੱਚੋਂ ਹਨ, ਜਿਨ੍ਹਾਂ ਜ਼ਿਲ੍ਹੇ ਹੀ ਨਹੀਂ ਸਗੋਂ ਮਾਲਵੇ ਵਿੱਚ ਪਹਿਲੀ ਵਾਰ ਪਪੀਤੇ ਦੇ ਬੂਟੇ ਲਗਾ ਕੇ ਖੇਤੀ ਨੂੰ ਉਤਸ਼ਾਹਤ ਕੀਤਾ ਹੈ। ਗੁਰਤੇਜ ਸਿੰਘ ਦੀ ਪਪੀਤੇ ਦੀ ਕਾਮਯਾਬ ਖੇਤੀ ਮਾਲਵੇ ਦੇ ਕਿਸਾਨਾਂ ਲਈ ਮਾਰਗ ਦਰਸ਼ਨ ਸਾਬਤ ਹੋਵੇਗੀ। ਗੁਰਤੇਜ ਸਿੰਘ ਬਤੋਰ ਫਿਜਿਕਲ ਟੀਚਰ ਰਟਾਇਰ ਹੋਏ ਹਨ ਗੁਰਤੇਜ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ 3 ਹਫ਼ਤੇ ਦੀ ਟ੍ਰੇਨਿੰਗ ਲੈ ਕੇ ਆਪਣੇ ਖੇਤ ਵਿੱਚ ਅੱਧੇ ਏਕੜ ਵਿੱਚ ਪੋਲੀ ਹਾਉਸ ਬਣਾ ਕੇ ਪਪੀਤੇ ਦੀ ਬਿਜਾਈ ਕਰ ਦਿੱਤੀ।

ਪੋਲੀ ਹਾਉਸ ਵਿੱਚ 30 ਤੋਂ 33 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਪਪੀਤੇ ਦੇ ਬੂਟੇ ਵਧਕੇ ਤਿੰਨ ਫੁੱਟ ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਗਲੇ ਹਫ਼ਤੇ ਤੱਕ ਫਲ ਆਉਣ ਲੱਗਣਗੇ। ਇਸਤੋਂ ਪਹਿਲਾਂ ਪੋਲੀ ਹਾਉਸ ਵਿੱਚ ਗੁਰਤੇਜ ਸਿੰਘ ਸਬਜੀਆਂ ਦੀ ਫ਼ਸਲ ਕਰ ਰਿਹਾ ਹਨ, ਅੱਧਾ ਏਕੜ ਵਿੱਚ 600 ਬੂਟੇ ਲੱਗ ਸਕਦੇ ਹਨ। ਪਰ ਉਸਨੇ 200 ਹੀ ਲਗਾਏ ਹਨ ਤਾਂਕਿ ਇਸ ਬੂਟਿਆਂ ਤੋਂ ਫ਼ਲ ਲੈਣ ਦੀ ਰੋਟੇਸ਼ਨ ਬਣੀ ਰਹੇ। ਉਸਨੇ ਦੱਸਿਆ ਕਿ ਉਹ 200 ਬੂਟੇ ਜੁਲਾਈ ਅਤੇ ਫਿਰ ਇਨ੍ਹੇ ਹੀ ਬੂਟੇ ਸਤੰਬਰ ਮਹੀਨੇ ਵਿੱਚ ਲਗਾਵੇਗਾ। ਪਪੀਤੇ ਦੀ ਫ਼ਸਲ ‘ਤੇ 2 ਮਹੀਨੇ ਵਿੱਚ ਫ਼ਲ ਲਗਦੇ ਹਨ ਜਦਕਿ 1 ਬੂਟੇ ਤੋਂ 60 ਤੋਂ 70 ਕਿੱਲੋ ਫ਼ਲ ਨਿਕਲਦਾ ਹੈ।

ਗੁਰਤੇਜ ਸਿੰਘ ਦੇ ਖੇਤ ਵਿੱਚ 11 ਏਕੜ ਜ਼ਮੀਨ ਵਿੱਚ ਕਿੰਨੂ ਦੇ ਬਾਗ ਹਨ ਜਦੋਂ ਕਿ 2 ਏਕੜ ਵਿੱਚ ਬੇਰੀ ਦੇ ਦਰਖਤ ਹਨ। ਉਥੇ ਹੀ ਪੋਲੀ ਹਾਉਸ ਦੇ ਚਾਰੇ ਪਾਸੇ ਜਾਮਣ ਦੇ ਦਰਖਤ ਲੱਗੇ ਹਨ। ਇਸ ਤੋਂ ਇਲਾਵਾ 1 ਏਕੜ ਵਿੱਚ ਕਣਕ, ਝੋਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ ਗੁਰਤੇਜ ਸਿੰਘ ਨੇ ਆਪਣੇ ਖੇਤ ਦੇ ਕੋਲ ਹੀ ਮੁਰਗੀ ਅਤੇ ਬੱਕਰੀ ਪਾਲਣ ਵੀ ਕਰਦੇ ਹਨ ਜਿਨ੍ਹਾਂ ਨੂੰ ਵਿਗਿਆਨੀ ਤਰੀਕੇ ਨਾਲ ਪਾਲਿਆ ਜਾ ਰਿਹਾ ਹੈ। ਬਠਿੰਡਾ ਹੀ ਨਹੀਂ ਸਗੋਂ ਦੂਰਦਰਾਜ ਦੇ ਲੋਕ ਵੀ ਇਨ੍ਹਾਂ ਦਾ ਮੁਰਗੀ ਅਤੇ ਬੱਕਰੀ ਫ਼ਾਰਮ ਹਾਉਸ ਦੇਖਣ ਆਉਂਦੇ ਹੈ।