ਇਸ ਕਿਸਾਨ ਨੇ ਬਦਲੀ ਡੇਅਰੀ ਫਾਰਮ ਦੀ ਪਰਿਭਾਸ਼ਾ, ਸਿਰਫ ਦੁੱਧ ਉਤਪਾਦਨ ਦੇ ਕੰਮ ਨਹੀਂ ਆਉਂਦਾ ਡੇਅਰੀ ਫਾਰਮ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪਵਨਜੋਤ ਸਿੰਘ ਨੇ ਦਸਿਆ ਕਿ ਸ਼ੁਰੂਆਤ ਵਿਚ ਤਾਂ ਉਹਨਾਂ ਕੋਲ...

Milk Production Diary Farm Farmer

ਜਲੰਧਰ: ਡੇਅਰੀ ਫਾਰਮ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਿਸਾਨ ਵੱਡੇ ਪੱਧਰ ਤੇ ਡੇਅਰੀ ਫਾਰਮ ਦਾ ਕੰਮ ਕਰ ਰਹੇ ਹਨ ਤੇ ਇਸ ਵਿਚੋਂ ਲਾਹਾ ਵੀ ਖੱਟ ਰਹੇ ਹਨ। ਡੇਅਰੀ ਫਾਰਮ ਨਾਲ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ ਤੇ ਸਥਾਨਕ ਲੋੜਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਕ ਅਜਿਹੇ ਹੀ ਕਿਸਾਨ ਪਵਨਜੋਤ ਸਿੰਘ ਜਿਹਨਾਂ ਨੇ ਡੇਅਰੀ ਫਾਰਮ ਨੂੰ ਇਕ ਸਹੀ ਤਰੀਕੇ ਨਾਲ ਅਪਣਾਇਆ ਹੈ।

ਪਵਨਜੋਤ ਸਿੰਘ ਨੇ ਦਸਿਆ ਕਿ ਸ਼ੁਰੂਆਤ ਵਿਚ ਤਾਂ ਉਹਨਾਂ ਕੋਲ ਅਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਛੋਟਾ ਜਿਹਾ ਡੇਅਰੀ ਫਾਰਮ ਸੀ। ਉਹਨਾਂ ਦੇ ਦੋਸਤ ਡੇਅਰੀ ਫਾਰਮ ਦਾ ਬਹੁਤ ਵੱਡਾ ਕੰਮ ਕਰਦੇ ਹਨ। ਉਸ ਨੇ ਪਵਨਜੋਤ ਸਿੰਘ ਨੂੰ ਜਦੋਂ ਮਿਲਣ ਆਏ ਸਨ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਗਾਵਾਂ ਨੂੰ ਨਰਕ ਵਿਚ ਰੱਖਿਆ ਹੋਇਆ ਹੈ ਜਿਵੇਂ ਕਿ ਸਾਫ਼-ਸਫ਼ਾਈ ਘਟ ਸੀ। ਉਹਨਾਂ ਦੇ ਮਨ ਵਿਚ ਸੀ ਕਿ ਕੁੱਝ ਨਵਾਂ ਕੀਤਾ ਜਾਵੇ।

ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਨੈਟ ਤੇ ਵੀ ਸਰਚ ਕੀਤੀ, ਨੀਦਰਲੈਂਡ ਤੇ ਯੂਐਸਏ ਜਾ ਕੇ ਉਹਨਾਂ ਨੇ ਡੇਅਰੀਆਂ ਬਾਰੇ ਜਾਣਕਾਰੀ ਲਈ। ਫਿਰ ਉਸ ਨੇ ਪੰਜਾਬ ਆ ਕੇ ਇਕ ਨਵਾਂ ਛੈੱਡ ਤਿਆਰ ਕੀਤਾ। ਗਾਵਾਂ ਦੇ ਗੋਬਰ ਅਤੇ ਯੂਰੇਨ ਨੂੰ ਪ੍ਰੋਸੈਸ ਕਰ ਕੇ ਸਾਰੇ ਫਾਰਮ ਵਿਚ ਇਰੀਗੇਸ਼ਨ ਸਿਸਟਮ ਰਾਹੀਂ ਭੇਜਿਆ ਗਿਆ। ਇਸ ਨਾਲ ਡੇਅਰੀ ਵਿਚੋਂ ਬਦਬੂ ਨਹੀਂ ਆਉਂਦੀ। ਇਸ ਨਾਲ ਫਾਰਮ ਦਾ ਜਿੰਨਾ ਵੀ ਓਰਗੈਨਿਕ ਕਾਰਬਨ ਸੀ ਉਸ ਵਿਚ ਵਾਧਾ ਦੇਖਿਆ ਗਿਆ।

ਇਸ ਡੇਅਰੀ ਦੇ ਸਹਾਇਕ ਧੰਦੇ ਨੇ ਆਲੂਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਫ਼ਸਲਾਂ ਦੀ ਕਾਸ਼ਤ ਵਿਚ ਵਾਧਾ ਕੀਤਾ ਹੈ। ਇਸ ਛੈੱਡ ਦਾ ਡਿਜ਼ਾਇਨ ਜ਼ਮੀਨ ਤੋਂ ਤਕਰੀਬਨ 3 ਤੋਂ 4 ਫੁੱਟ ਉੱਚਾ ਬਣਾਇਆ ਗਿਆ ਹੈ। ਜਿੰਨਾ ਵੀ ਮਲ-ਮੂਤਰ ਹੁੰਦਾ ਹੈ ਉਸ ਨੂੰ ਇਸ ਦੇ ਹੇਠਾਂ ਗੋਬਰ ਗੈਸ ਵਿਚ ਚਲਾ ਜਾਂਦਾ ਹੈ ਇਸ ਦੀ ਗੈਸ ਸਰਵੈਂਟ ਕੁਆਟਰ ਵਿਚ ਜਾਂਦੀ ਹੈ।

ਉਸ ਦੀ ਜਿੰਨੀ ਵੀ ਸਲਿਹਰੀ ਨਿਕਲਦੀ ਹੈ ਉਸ ਦੇ ਜ਼ਮੀਨ ਵਿਚ ਹੀ ਹੋਲਡਿੰਗ ਟੈਂਕ ਬਣਵਾਇਆ ਗਿਆ ਹੈ ਉਸ ਵਿਚ ਬੈਕਟੀਰੀਆ ਕਲਚਰ ਪਾਇਆ ਗਿਆ ਹੈ ਤੇ ਉਹ ਜਿੰਨੀ ਵੀ ਸਲਿਹਰੀ ਹੁੰਦੀ ਹੈ ਉਸ ਨੂੰ ਬ੍ਰੇਕ ਡਾਊਨ ਕਰ ਦਿੰਦਾ ਹੈ। ਇਸ ਤੋਂ ਜਿੰਨਾ ਵੀ ਲਿਕੁਇਡ ਫਟਲਾਈਜ਼ਰ ਦੇ ਤੌਰ ਤੇ ਹੁੰਦਾ ਹੈ ਉਸ ਨੂੰ ਪੰਪ ਕਰ ਕੇ ਇਰੀਏਸ਼ਨ ਸਿਸਟਮ ਵਿਚ ਮਿਕਸ ਹੋ ਕੇ ਸਾਰੇ ਫਾਰਮ ਵਿਚ ਚਲਾ ਜਾਂਦਾ ਹੈ।

ਉਹ ਆਲੂਆਂ ਦੇ ਬੀਜ ਤੇ ਮੱਕੀ ਦੀ ਖੇਤੀ ਕਰਦੇ ਹਨ। ਦੁੱਧ ਵਿਚੋਂ ਉਹਨਾਂ ਨੂੰ 2 ਤੋਂ 3 ਰੁਪਏ ਦਾ ਘਾਟਾ ਪੈ ਰਿਹਾ ਹੈ। ਜੇ ਹੋਰਨਾਂ ਕਿਸਾਨਾਂ ਨੇ ਡੇਅਰੀ ਫਾਰਮ ਖੋਲ੍ਹਣਾ ਹੈ ਤਾਂ ਉਹਨਾਂ ਨੂੰ ਅਕਾਉਂਟਿੰਗ ਤੇ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਨੂੰ ਹੋਰਨਾਂ ਦੇਸ਼ਾਂ ਜਾਂ ਰਾਜਾਂ ਵਿਚ ਜਾ ਕੇ ਡੇਅਰੀ ਫਾਰਮ ਬਾਰੇ ਵਧ ਤੋਂ ਵਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਬਾਜ਼ਾਰ ਵਿਚ ਆਉਣ ਵਾਲੇ ਨਕਲੀ ਉਤਪਾਦਨ ਤੇ ਰੋਕ ਲਗਾਵੇ। ਕਿਸਾਨਾਂ ਨੂੰ ਚਾਹੀਦਾ ਹੈ ਜੇ ਵਿਦੇਸ਼ੀ ਸੋਚ ਅਪਣਾਉਣੀ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ਤੇ ਲਿਆਂਦਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।