ਸਹਾਇਕ ਧੰਦੇ ਅਪਣਾ ਕੇ ਵਧੇਰੇ ਕਮਾ ਸਕਦੈ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਹਾਇਕ ਧੰਦੇ ਕਿਸਾਨੀ ਨੂੰ ਮੋਜੂਦਾ ਸੰਕਟ ਵਿਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ

Goat Farming

ਗੁਰਦਾਸਪੁਰ : ਸਹਾਇਕ ਧੰਦੇ ਕਿਸਾਨੀ ਨੂੰ ਮੋਜੂਦਾ ਸੰਕਟ ਵਿਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ ਅਤੇ ਇਨਾਂ ਰਾਹੀਂ ਕਿਸਾਨ ਆਪਣੀ ਆਮਦਨ ਦੁੱਗਣੀ ਕਰ ਸਕਦੇ ਹਨ। ਇਹ ਕਹਿਣਾ ਹੈ ਪਿੰਡ ਮੂਲਿਆਂਵਾਲੀ ਦੇ ਰਹਿਣ ਵਾਲੇ ਅਗਾਂਹ ਵਧੂ ਕਿਸਾਨ ਦੇਸ ਰਾਜ ਦਾ, ਜੋ ਬੱਕਰੀਆਂ ਦਾ ਧੰਦਾ ਅਪਣਾ ਕੇ ਪੂਰੇ ਇਲਾਕੇ ਅੰਦਰ ਦੂਸਰਿਆਂ ਲਈ ਵੀ ਰਾਹ ਦਸੇਰਾ ਬਣਿਆ ਹੈ। ਕਿਸਾਨ ਦੇਸ ਰਾਜ ਨੇ ਦੱਸਿਆ ਕਿ ਉਸਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਰਾਬਤਾ ਕਰਕੇ 1 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ, ਜਿਸ ਵਿਚ ਉਸ ਨੂੰ 33 ਹਜ਼ਾਰ ਰੁਪਏ ਦੀ ਸਬਸਿਡੀ ਮਿਲੀ ਸੀ।