ਸਹਾਇਕ ਧੰਦੇ ਅਪਣਾ ਕੇ ਵਧੇਰੇ ਪੈਸੇ ਕਮਾ ਸਕਦੇ ਹਨ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਵਿਚ ਜ਼ਿਆਦਾਤਰ ਲੋਕ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ। ਤੁਹਾਨੂੰ ਦਸ ਦੇਈਏ ਕੇ  ਇਸ ਫ਼ਸਲੀ ਚੱਕਰ 'ਚੋਂ ਨਿਕਲ ਕੇ ਕੁਝ ਕਿਸਾਨ ਸਹਾਇਕ ਧੰਦੇ ਅਪਣਾ

Fish farming

ਪੰਜਾਬ ਵਿਚ ਜ਼ਿਆਦਾਤਰ ਲੋਕ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ। ਤੁਹਾਨੂੰ ਦਸ ਦੇਈਏ ਕੇ  ਇਸ ਫ਼ਸਲੀ ਚੱਕਰ 'ਚੋਂ ਨਿਕਲ ਕੇ ਕੁਝ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੇਰੇ ਮੁਨਾਫ਼ਾ ਕਮਾ ਰਹੇ ਹਨ। ਇਸ ਸਹਾਇਕ ਧੰਦੇ ਨਾਲ ਜੁੜੇ ਹਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਸਰਪੰਚ ਫਿਸ ਐਾਡ ਪਿਗ ਫਾਰਮ ਦੇ ਮਾਲਕ ਸੁਖਵਿੰਦਰ ਸਿੰਘ ਤੇ ਗੁਰਸੇਵਕ ਸਿੰਘ, ਜਿਨ੍ਹਾਂ ਨੇ ਆਪਣੀ 4 ਏਕੜ ਜ਼ਮੀਨ ਵਿਚ ਮੱਛੀ ਪਾਲਣ ਫਾਰਮ ਲਗਾਇਆ ਹੈ।

ਇਸ ਫਾਰਮ ਨੂੰ ਬਣਾਉਣ ਲਈ ਖੇਤ ਡੂੰਘਾ ਪੁੱਟਣ ਦੀ ਬਿਜਾਏ ਸਾਈਡਾਂ 'ਤੇ ਚਾਰੇ ਪਾਸੇ ਮਿੱਟੀ ਦੇ ਬੰਨ੍ਹ ਬਣਾ ਕੇ ਮੱਛੀਆਂ ਛੱਡੀਆਂ ਗਈਆਂ। ਕਿਹਾ ਜਾ ਰਿਹਾ ਹੈ ਕੇ ਇਸ ਛੱਪੜ ਨੁਮਾ ਫਾਰਮ ਵਿਚ 5 ਪ੍ਰਕਾਰ ਦੀਆਂ ਮੱਛੀਆਂ ਛੱਡੀਆਂ ਗਈਆਂ। ਇਨ੍ਹਾਂ ਕਿਸਾਨ ਭਰਾਵਾਂ ਨੇ ਮੱਛੀ ਫਾਰਮ ਦੇ ਇਕ ਕੰਢੇ 'ਤੇ ਸ਼ੈੱਡ ਬਣਾ ਕੇ ਸੂਰ ਪਾਲਣੇ ਵੀ ਸ਼ੁਰੂ ਕੀਤੇ ਹਨ, ਜਿਸ ਦੀ ਟਰੇਨਿੰਗ ਨਾਭਾ ਤੋਂ ਲਈ ਹੋਈ ਹੈ | ਸੂਰ ਫਾਰਮ ਦਾ ਇਹ ਲਾਭ ਹੋਇਆ ਹੈ ਕਿ ਇਨ੍ਹਾਂ ਦੀ ਵਾਧੂ ਬਚੀ ਖ਼ੁਰਾਕ ਅਤੇ ਮਲ ਮੂਤਰ ਮੱਛੀ ਫਾਰਮ 'ਚ ਚਲਾ ਜਾਂਦਾ ਹੈ।

ਸੂਰ ਪਾਲਣ ਨਾਲ ਮੱਛੀਆਂ ਨੂੰ ਘੱਟ ਖ਼ੁਰਾਕ ਪਾਈ ਜਾਂਦੀ ਹੈ | ਸੂਰਾਂ ਨੂੰ ਢਾਬਿਆਂ ਤੋਂ ਰੋਟੀਆਂ, ਦਾਲਾਂ, ਸਬਜ਼ੀ ਦੀ (ਵੇਸਟ) ਰਹਿੰਦ ਖੂੰਹਦ ਵੀ ਖ਼ਰੀਦ ਕੇ ਪਾਈ ਜਾਂਦੀ ਹੈ | ਕਿਸਾਨ ਭਰਾਵਾਂ ਨੇ ਦੱਸਿਆ ਕਿ ਅਸੀਂ ਇਸ ਮੱਛੀ ਫਾਰਮ ਦੀਆਂ ਤਿੰਨ ਸਾਈਡਾਂ 'ਤੇ ਸਫ਼ੈਦੇ ਲਾਏ ਹੋਏ ਹਨ ਅਤੇ ਸਬਜ਼ੀਆਂ ਕੱਦੂ, ਪੇਠਾ ਅਤੇ ਵਾੜ ਕਰੇਲੇ ਲਾਏ ਜਾਂਦੇ ਹਨ | ਅਸੀਂ ਇਹ ਸਬਜ਼ੀਆਂ ਪਿੰਡ ਵਾਸੀਆਂ ਨੂੰ ਮੁਫ਼ਤ ਦਿੰਦੇ ਹਾਂ | ਕਿਸਾਨ ਭਰਾਵਾਂ ਨੇ ਕਿਹਾ ਕਿ ਮੱਛੀ ਅਤੇ ਸੂਰ ਦੀ ਵਿਕਰੀ ਲਈ ਦਿੱਲੀ ਅਤੇ ਲੁਧਿਆਣਾ ਮੰਡੀ ਹੈ |. 

ਮੱਛੀ ਫਾਰਮ ਅਤੇ ਸੂਰ ਫਾਰਮ ਤੋਂ ਵਧੀਆ ਕਮਾਈ ਕਰ ਰਹੇ ਹਾਂ | ਇਹ ਸਫਲ ਕਿਸਾਨ ਇਕ ਥਾਂ ਤੋਂ ਦੋ ਸਹਾਇਕ ਧੰਦੇ ਅਪਣਾ ਕੇ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ। ਇਸ ਫਾਰਮ 'ਚ ਪੁੱਜੇ ਸ੍ਰੀ ਗੁਰੂ ਅੰਗਦ ਦੇਵ ਐਨੀਮਲ ਐਡ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਕੰਮ ਕਰਦੇ ਖੇਤੀਬਾੜੀ ਵਿਗਿਆਨ ਕੇਂਦਰ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਜਿਵੇਂ ਮੱਛੀ ਪਾਲਣ, ਸੂਰ ਪਾਲਣ, ਮੁਰਗ਼ੀ ਪਾਲਣ, ਮਧੂ ਮੱਖੀ ਪਾਲਣ,ਖੁੰਬਾਂ ਦੀ ਖੇਤੀ, ਭੇਡਾਂ ਬੱਕਰੀਆਂ ਨੂੰ ਪਾਲ ਕੇ ਮੁਨਾਫ਼ਾ ਕਮਾ ਸਕਦੇ ਹਨ।

ਉਹਨਾਂ ਨੇ ਕਿਹਾ ਹੈ ਕੇ  ਪੰਜਾਬ ਸਰਕਾਰ ਵੱਲੋਂ ਮੱਛੀ ਫਾਰਮ ਬਣਾਉਣ ਲਈ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਮੱਛੀ ਫਾਰਮ ਦੀਆਂ ਸਾਈਡਾਂ 'ਤੇ ਕਿਸਾਨ ਫੁੱਲਾਂ ਵਾਲੇ ਬੂਟੇ ਜਿਵੇਂ ਗੇਂਦਾ, ਗੁਲਾਬ ਅਤੇ ਗੁਲਦਾਊਦੀ ਲਗਾ ਕੇ ਹੋਰ ਵੀ ਆਮਦਨ ਵਧਾ ਸਕਦਾ ਹਾਂ।  ਇਨ੍ਹਾਂ ਸਹਾਇਕ ਧੰਦਿਆਂ ਲਈ ਪੰਜਾਬ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ,

ਜਿਸ ਦਾ ਨੌਜਵਾਨ ਲਾਹਾ ਲੈ ਸਕਦੇ ਹਨ। ਮੱਛੀ ਪਾਲਣ ਮਾਹਰ ਡਾ: ਖੁਸ਼ਬੀਰ ਸਿੰਘ ਨੇ ਦੱਸਿਆ ਕਿ ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 15 ਦਿਨਾਂ 'ਚ ਇਕ ਵਾਰ ਬਾਹਰ ਕੱਢ ਕੇ ਚੈੱਕ ਕੀਤਾ ਜਾਵੇ ਅਤੇ ਜਾਲ ਲਗਾਉਣ ਉਪਰੰਤ ਜਾਲ ਧੁੱਪ 'ਚ ਸੁਕਾਉਣਾ ਚਾਹੀਦਾ ਹੈ ਤਾਂ ਕਿ ਹੋਰ ਬਿਮਾਰੀ ਨਾ ਲੱਗ ਸਕੇ। ਕਿਸਾਨ ਖੇਤੀਬਾੜੀ ਧੰਦੇ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾ ਸਕਦੇ ਹਨ। 
-ਗੁਰਜੀਤ ਸਿੰਘ ਖੁੱਡੀ