ਨਰਮਾ ਬੈਲਟ ਵਿਚ ਨਰਮੇ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਤਕਰੀਬਨ ਇਕ ਲੱਖ ਹੈਕਟੇਅਰ ਸੁੰਗੜਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਵਿਚ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਸਾਉਣੀ ਦੀ ਮੁੱਖ ਫਸਲ ਨਰਮੇ ਹੇਠਲਾ ਰਕਬਾ ਤਕਰੀਬਨ ਇਕ ਲੱਖ ......

cotton

ਨਰਮੇ ਦੀ ਬੀਜਾਈ ਵੇਲੇ ਨਹਿਰੀ ਪਾਣੀ ਦੀ ਕਮੀਂ, ਚਿੱਟੇ ਸੋਨੇ ਹੇਠਲਾ ਖੇਤਰਫਲ ਘਟਣ ਦਾ ਮੁੱਖ ਕਾਰਨ 

ਪਟਿਆਲਾ, (ਬਲਵਿੰਦਰ ਸਿੰਘ ਭੁੱਲਰ):  ਪੰਜਾਬ ਵਿਚ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਸਾਉਣੀ ਦੀ ਮੁੱਖ ਫਸਲ ਨਰਮੇ ਹੇਠਲਾ ਰਕਬਾ ਤਕਰੀਬਨ ਇਕ ਲੱਖ ਹੈਕਟੇਅਰ ਤੱਕ ਸੁੰਗੜ  ਗਿਆ ਹੈ। ਸੂਬਾ ਸਰਕਾਰ ਦੇ ਖੇਤੀਬਾੜੀ੍ਹ ਵਿਭਾਗ ਵਲੋਂ ਮਿੱਥੇ ਗਏ ਟੀਚੇ ਵਾਲੇ ਰਕਬੇ ਵਿਚ ਨਰਮੇ ਦੀ ਖੇਤੀ ਅਧੀਨ ਇਸ ਵਾਰ ਭਾਰੀ ਰਕਬਾ ਘਟ ਗਿਆ ਹੈ। ਮਾਹਰਾਂ ਮੁਤਾਬਕ ਇਸ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਹੈ ਨਰਮਾ ਪੱਟੀ ਵਿਚ ਇਸ ਫਸਲ ਦੇ ਬਿਜਾਈ ਸੀਜ਼ਨ ਅਪ੍ਰੈਲ ਮਹੀਨੇ ਦੇ ਦੂਸਰੇ ਹਫਤੇ ਤੋਂ ਲੈ ਕੇ ਮਈ ਮਹੀਨੇ ਦੇ ਅਖੀਰ ਤੱਕ ਨਹਿਰੀ ਪਾਣੀ ਦਾ ਨਾ ਮਿਲਣਾ।