ਗਰਮੀ ਪੈਣ ਕਾਰਨ ਨਰਮੇ ਦੀ ਫਸਲ ਨੂੰ ਨੁਕਸਾਨ, ਪੁੰਗਰੇ ਨਰਮੇ ਬਚਾਉਣ ਲਈ ਕਿਸਾਨਾਂ ਨੇ ਚੁੱਕੇ ਡੱਬੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜ਼ਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਰਕੀਂ ਡੋਬ ਰੱਖਿਆ ਹੈ।

Cotton crop damage due to heat

ਸਰਦੂਲਗੜ੍ਹ , ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜ਼ਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਰਕੀਂ ਡੋਬ ਰੱਖਿਆ ਹੈ। ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ ਸਾਉਣੀ ਫਸਲਾਂ ਬਚਾਉਣ ਲਈ ਕਿਸਾਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਪਰ ਧਰਤੀ ਹੇਠਲੇ ਮਾੜੇ ਪਾਣੀ ਕਾਰਨ ਫਿਰ ਵੀ ਫਸਲਾਂ ਦਾ ਬਚਾਅ ਨਹੀਂ ਹੋ ਰਿਹਾ।

ਕਿਸਾਨਾਂ ਦੱਸਿਆ ਝੋਨੇ ਦੀ ਬਿਜਾਈ ਲਈ ਅਸੀਂ ਪਨੀਰੀ ਬੀਜੀ ਸੀ ਪਰ ਨਹਿਰੀ ਪਾਣੀ ਨਾ ਮਿਲਣ ਕਰਕੇ ਬੋਰਾਂ ਦੇ ਪਾਣੀ ਕਾਰਨ ਇਹ ਪੀਲੀ ਪੈਣ ਲੱਗ ਪਈ ਹੈ ਅਤੇ ਕਾਫੀ ਬੂਟੇ ਸੁੱਕ ਰਹੇ ਹਨ । ਕਿਸਾਨਾਂ ਦੱਸਿਆ ਕਿ ਇਹੀ ਹਾਲ ਨਰਮੇ ਦਾ ਹੈ।ਜੇਕਰ ਅਸੀਂ ਟਿਉਬਵੈਲ ਦਾ ਪਾਣੀ ਲਗਾਉਂਦੇ ਹਾਂ ਤਾਂ ਜ਼ਮੀਨ ਕਾਠੀ ਹੋਣ ਕਰਕੇ ਨਰਮੇ ਦੇ ਪੁੰਗਰਦੇ ਬੂਟੇ ਹੀ ਸੁੱਕ ਜਾਂਦੇ ਹਨ।