ਜਾਣੋ ਦੁੱਧ ‘ਚ ਫ਼ੈਟ ਵਧਾਉਣ ਦਾ ਪੱਕਾ ਫਾਰਮੂਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਗਾਂ ਜਾਂ ਮੱਝ ਦੇ ਦੁੱਧ ਦੀ ਕੀਮਤ ਉਸ ਵਿਚ ਪਾਏ ਜਾਣ ਵਾਲੇ ਘਿਓ ਦੀ ਮਾਤਰਾ ‘ਤੇ ਵੀ ਨਿਰਭਰ ਕਰਦੀ ਹੈ..

Cow

ਚੰਡੀਗੜ੍ਹ: ਗਾਂ ਜਾਂ ਮੱਝ ਦੇ ਦੁੱਧ ਦੀ ਕੀਮਤ ਉਸ ਵਿਚ ਪਾਏ ਜਾਣ ਵਾਲੇ ਘਿਓ ਦੀ ਮਾਤਰਾ ‘ਤੇ ਵੀ ਨਿਰਭਰ ਕਰਦੀ ਹੈ। ਅਜਿਹੇ ਵਿਚ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂਆਂ ਨੂੰ ਹਰੇ ਚਾਰੇ ਅਤੇ ਸੁੱਕੇ ਚਾਰਿਆਂ ਦਾ ਸੰਤੁਲਿਤ ਖਾਣਾ ਦੇ ਕੇ ਦੁੱਧ ਵਿਚ ਘਿਓ ਦੀ ਮਾਤਰਾ ਨੂੰ ਵਧਾ ਸਕਦੇ ਹਨ। ਹਰ ਪਸ਼ੂ ਦੇ ਦੁੱਧ ਵਿਚ ਘਿਓ ਦੀ ਮਾਤਰਾ ਨਿਸ਼ਚਿਤ ਹੁੰਦੀ ਹੈ। ਮੱਝ ਵਿਚ 06 ਤੋਂ 10 ਫ਼ੀਸਦੀ ਅਤੇ ਦੇਸੀ ਗਾਂ ਦੇ ਦੁੱਧ ਵਿਚ 04 ਤੋਂ 05 ਫ਼ੀਸਦੀ ਫੈਟ ਹੁੰਦੀ ਹੈ। ਐਚਐਫ਼ ਬੇਰੜਾ ਨਸਲ ਦੀ ਗਾਂ ਵਿਚ 3.5 ਫ਼ੀਸਦੀ ਅਤੇ ਜਰਸੀ ਗਾਂ ਵਿਚ 4.2 ਫ਼ੀਸਦੀ ਫ਼ੈਟ ਹੁੰਦੀ ਹੈ।

ਠੰਡ ਦੇ ਦਿਨਾਂ ਵਿਚ ਪਸੂ ਵਿਚ ਦੁੱਧ ਤਾਂ ਵੱਧ ਜਾਂਦਾ ਹੈ, ਪਰ ਦੁੱਧ ਵਿਚ ਘਿਓ ਦੀ ਮਾਤਰਾ ਕੁਝ ਘੱਟ ਹੋ ਜਾਂਦੀ ਹੈ। ਇਸ ਦੇ ਉਲਟ ਗਰਮੀਆਂ ਵਿਚ ਦੁੱਧ ਕੁਝ ਘੱਟ ਹੋ ਜਾਂਦਾ ਹੈ, ਤੇ ਉਸ ਵਿਚ ਘਿਓ ਵਧ ਜਾਂਦਾ ਹੈ। ਇਸ ਦੇ ਉਲਟ ਗਰਮੀਆਂ ਵਿਚ ਦੁੱਧ ਕੁਝ ਘੱਟ ਹੋ ਜਾਂਦਾ ਹੈ, ਤੇ ਉਸ ਵਿਚ ਘਿਓ ਵਧ ਜਾਂਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਪਸ਼ੂ ਪਾਲਕ ਥੋੜ੍ਹੀ ਜਾਗਰੂਕਤਾ ਰੱਖਣ ਅਤੇ ਕੁਝ ਸਾਵਧਾਨੀਆਂ ਵਰਤਣ ਤਾਂ ਦੁੱਧ ਵਿਚ ਘਿਓ ਦੀ ਮਾਤਰਾ ਵਧਾਈ ਜਾ ਸਕਦੀ ਹੈ। ਇਸ ਵਿਚ ਪ੍ਰਮੁੱਖ ਹੈ ਪਸ਼ੂ ਨੂੰ ਦਿੱਤਾ ਜਾਣਾ ਵਾਲਾ ਖਾਣਾ।

ਪਸ਼ੂ ਪਾਲਕ ਸੋਚਦੇ ਹਨ ਕਿ ਹਰਾ ਚਾਰਾ ਖਵਾਉਣ ਨਾਲ ਦੁੱਧ ਅਤੇ ਉਸ ਵਿਚ ਘਿਓ ਦੀ ਮਾਤਰਾ ਵਧਦੀ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਹਰੇ ਚਾਰਿਆਂ ਨਾਲ ਦੁੱਧ ਤਾਂ ਵਧਦਾ ਹੈ, ਪਰ ਉਸ ਵਿਚ ਫ਼ੈਟ ਘੱਟ ਹੋ ਜਾਂਦੀ ਹੈ। ਇਸ ਦੇ ਉਲਟ ਜੇਕਰ ਸੁੱਕਿਆ ਚਾਰਾ/ਭੂਸਾ ਖਵਾਇਆ ਜਾਵੇ ਤਾਂ ਦੁੱਧ ਦੀ ਮਾਤਰਾ ਘੱਟ ਜਾਂਦੀ ਹੈ। ਇਸ ਲਈ ਦੁਧਾਰੂ ਪਸ਼ੂ ਨੂੰ 60 ਫ਼ੀਸਦੀ ਹਰ ਚਾਰਾ ਅਤੇ 40 ਫ਼ੀਸਦੀ ਸੁੱਕਿਆ ਚਾਰਾ ਖਵਾਉਣਾ ਚਾਹੀਦਾ ਹੈ। ਇੰਨਾ ਹੀ ਨਹੀੰ, ਪਸ਼ੂ ਖਾਣੇ ਵਿਚ ਅਚਾਨਕ ਬਦਲਾਅ ਨਹੀਂ ਕਰਨਾ ਚਾਹੀਦਾ ਹੈ। ਦੁੱਧ ਚੋਣ ਦੇ ਸਮੇਂ ਪੂਰਾ ਦੁੱਧ ਕੱਢ ਲਿਆ ਜਾਵੇ। ਬੱਛੇ ਜਾਂ ਕੱਟੇ ਨੂੰ ਗਾਂ ਜਾਂ ਮੱਢ ਚੋਣ ਤੋਂ ਬਾਅਦ ਦੁੱਧ ਨਾ ਪਿਆਓ, ਕਿਉਂਕਿ ਘਿਓ ਦੀ ਮਾਤਰਾ ਮਗਰਲੇ ਦੁੱਧ ਵਿਚ ਸਭ ਤੋਂ ਜ਼ਿਆਦਾ ਹੁੰਦੀ ਹੈ।

ਦੁੱਧ ਅਤੇ ਘਿਓ ਦੀ ਚੰਗੀ ਮਾਤਰਾ ਲਈ ਬੰਦੇਲਖੰਡ ਦੇ ਹੌਲ ਵਿਚ ਕਭਦਾਵਰੀ ਨਸਲ ਦੀ ਮੱਝ ਸਭ ਤੋਂ ਜ਼ਿਆਦਾ ਚੰਗੀ ਮੰਨੀ ਗਈ ਹੈ। ਇਸ ਤੋਂ ਇਲਾਵਾ ਸੂਰਤੀ ਨਸਲ ਦਾ ਵੀ ਪਾਲਣ ਕੀਤਾ ਜਾ ਸਕਦਾ ਹੈ। ਇਕ ਵੱਡੇ ਪਸ਼ੂ ਨੂੰ ਹਰ ਰੋਜ਼ 30-40 ਕਿਲੋਗ੍ਰਾਮ ਹਰੇ ਪੱਠੇ ਜ਼ਰੂਰ ਮਿਲਣੇ ਚਹੀਦੇ ਹਨ. ਇਹ ਆਮ ਦੇਖਣ ਵਿਚ ਆਉਂਦਾ ਹੈ ਕਿ ਅਗਸਤ-ਸਤੰਬਰ ਅਤੇ ਫ਼ਰਵਰੀ-ਮਾਰਚ ਵਿਚ ਜਦੋਂ ਹਰੇ ਪੱਠੇ ਆਮ ਹੁੰਦੇ ਹਨ ਤਾਂ ਪਸ਼ੂਆਂ ਨੂੰ 70-80 ਕਿਲੋਗ੍ਰਾਮ ਤੱਕ ਪੱਠੇ ਪਾ ਦਿੱਤੇ ਜਾਂਦੇ ਹਨ ਤੇ ਮਈ-ਜੂਨ ਵਚਿ ਦਦੋਂ ਪੱਠੇ ਘੱਟ ਹੋਣ 5-10 ਕਿਲੋਗ੍ਰਾਮ ਹੀ ਰਹਿ ਜਾਂਦੇ ਹਨ। ਵਧੇਰੇ ਪੱਠੇ ਪਾਣਾ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਮੋਕ ਦੀ ਸਮੱਸਿਆ ਆ ਜਾਂਦੀ ਹੈ, ਜਦਕਿ ਘੱਟ ਪੱਠੇ ਪਾਉਣ ਨਾਲ ਪਸ਼ੂ ਦੀ ਭੁੱਖ ਨਹੀਂ ਮਿਟਦੀ ਅਤੇ ਦੁੱਧ ਉਤਪਾਦਨ ਵਿਚ ਭਾਰੀ ਕਮੀ ਆ ਜਾਂਦੀ ਹੈ।

ਇਸ ਸਮੱਸਿਆ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਵਧੇਰੇ ਪੱਠਿਆਂ ਦਾ ਆਚਾਰ ਬਣਾਉਣਾ ਚਾਹੀਦਾ ਹੈ। ਪਸ਼ੂ ਫੀਡ ਖੁਰਾਕ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿਚ ਪਚਣਯੋਗ ਤੱਤ ਭਾਰੀ ਮਾਤਰਾ ਵਿਚ ਹੁੰਦੇ ਹਨ ਤੇ ਰੇਸੇ ਦੀ ਮਾਤਰਾ 18% ਤੋਂ ਘੱਟ ਹੁੰਦੀ ਹੈ। ਜਿਹੜੀਆਂ ਮੱਝਾਂ 5 ਲੀਟਰ ਪ੍ਰਤੀ ਦਿਨ ਅਤੇ ਗਾਵਾਂ 7 ਲੀਟਰ ਪ੍ਰਤੀ ਦਿਨ ਦੁੱਧ ਦੇਣ ਅਤੇ 30-40 ਕਿਲੋਗ੍ਰਾਮ ਪੱਠੇ ਰੋਜ਼ਾਨਾ ਖਾਂਦੀਆਂ ਹੋਣ ਉਨ੍ਹਾਂਨੂੰ ਪਸ਼ੂ ਫੀਡ ਦੀ ਕੋਈ ਲੋੜ ਨਹੀਂ ਹੁੰਦੀ। ਇੰਨਾ ਜਾਂ ਇਸ ਤੋਂ ਵੀ ਘੱਟ ਦੁੱਧ ਪੈਦਾ ਕਰਨ ਲਈ ਹਰੇ ਪੱਠੇ ਹੀ ਕਾਫ਼ੀ ਹਨ। ਪਸ਼ੂਆਂ ਦੀ ਫ਼ੀਡ ਦੋ ਹਿੱਸਿਆਂ ਵਿਚ ਪਵੇਰੇ ਅਤੇ ਸ਼ਾਮ ਨੂੰ ਦੁੱਧ ਦੇਣ ਤੋਂ ਪਹਿਲਾਂ ਵੰਡੇ ਦੇਣੀ ਚਾਹੀਦੀ ਹੈ।

ਜਿੱਥੋਂ ਤੱਕ ਸੰਭਵ ਹੋ ਸਕੇ ਪਸ਼ੂ ਫੀਡ ਹਮੇਸਾ ਘਰ ਦੀ ਹੀ ਬਣੀ ਹੋਣੀ ਚਾਹੀਦੀ ਹੈ ਕਿਉਂਕਿ ਬਾਜ਼ਰਾ ਵਿਚ ਮਿਲਣ ਵਾਲੀ ਵੰਡ ਵਿਚ ਚੰਗਾ ਅਨਾਜ ਨਹੀਂ ਵਰਤਿਆਂ ਜਾਂਦਾ ਤੇ ਕਈ ਵਾਰ ਸਿਰਫ਼ ਪੁਰਾਣੀਆਂ ਰੋਟੀਆਂ ਤੋਂ ਹੀ ਵੰਡ ਬਣਾ ਦਿੱਤੀ ਜਾਂਦੀ ਹੈ। ਅਜਿਹੀ ਫੀਡ ਦਾ ਕੋਈ ਫ਼ਾਇਦਾ ਨਹੀਂ ਹੈ। ਘਰ ਵਿਚ ਫੀਡ ਬਣਾਉਂਣ ਲਈ ਇਸ ਵਿਚ 35-40% ਖਲਾਂ ਜਿਵੇਂ ਸਰ੍ਹੋਂ, ਵੜੇਵੇਂ, ਸੋਇਆਬੀਨ, 20% ਸਹਿਯੋਗੀ ਉਤਪਾਦ ਜਿਵੇਂ ਛੋਲਿਆਂ ਦਾ ਛਿਲਕਾ,ਤੇ ਰਾਈਸ ਬਰਾਨ, ਵੀਟ ਬਰਾਨ, 2% ਧਾਤਾਂ ਦਾ ਚੂਰਾ ਅਤੇ ਇਕ ਕਿਲੋਗ੍ਰਾਮ ਨਮਕ ਹੋਣਾ ਚਾਹੀਦਾ ਹੈ। ਫੀਡ ਬਣਾਉਣ ਵਾਲਾ ਅਨਾਜ ਸੁੱਕਾ ਅਤੇ ਸਾਫ਼ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਖੁਰਾਕ ਨਾਲ ਪਸ਼ੂਆਂ ਦੇ ਵਿਚ ਘਿਓ ਪੈਦਾ ਕਰਨ ਦੀ ਤਾਕਤ ਵਿਚ ਜ਼ਬਰਦਸਤ ਵਾਧਾ ਹੁੰਦਾ ਹੈ।