ਪੋਲਟਰੀ ਫਾਰਮਾਂ 'ਤੇ ਹੋਵੇਗੀ ਸਾਫ਼ ਸਫ਼ਾਈ, ਮੱਖੀਆਂ ਤੋਂ ਵੀ ਮਿਲੇਗਾ ਛੁਟਕਾਰਾ
ਪਿਛਲੇ ਦੋ ਦਹਾਕਿਆਂ ਵਿੱਚ ਵੱਡੇ ਪੱਧਰ ਉਤੇ ਸਨਅਤੀਕਰਨ ਅਤੇ ਆਬਾਦੀ ਵਧਣ ਨਾਲ ਮੰਗ ਪੂਰੀ ਕਰਨ ਲਈ ਪੋਲਟਰੀ ਤੇ ਬਰੌਲਰ ਫਾਰਮ
Poultry farms will have cleanliness
ਚੰਡੀਗੜ੍ਹ, ਪਿਛਲੇ ਦੋ ਦਹਾਕਿਆਂ ਵਿੱਚ ਵੱਡੇ ਪੱਧਰ ਉਤੇ ਸਨਅਤੀਕਰਨ ਅਤੇ ਆਬਾਦੀ ਵਧਣ ਨਾਲ ਮੰਗ ਪੂਰੀ ਕਰਨ ਲਈ ਪੋਲਟਰੀ ਤੇ ਬਰੌਲਰ ਫਾਰਮ ਕਾਫ਼ੀ ਗਿਣਤੀ ਵਿੱਚ ਹੋਂਦ ਵਿੱਚ ਆਏ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਖੜ੍ਹੀਆਂ ਹੋਈਆਂ ਹਨ, ਜਿਸ ਵਿੱਚ ਮੱਖੀਆਂ ਤੇ ਬਦਬੂ ਦੀ ਸਮੱਸਿਆ ਮੁੱਖ ਹੈ ਪਰ ਹੁਣ ਇਹ ਸਮੱਸਿਆਵਾਂ ਬੀਤੇ ਦੀ ਗੱਲ ਹੋ ਜਾਣਗੀਆਂ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਡੀ ਪਹਿਲਕਦਮੀ ਕੀਤੀ ਹੈ।