ਕਣਕ ਤੇ ਆਲੂ ਦੇ ਖੇਤਾਂ ਵਿਚ ਇਸ ਤਰ੍ਹਾਂ ਕਰੋ ਮਾਂਹ ਦੀ ਉੱਨਤ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਵਿਚ ਕੋਈ ਅਜਿਹਾ ਸਮਾਜਿਕ ਜਾਂ ਧਾਰਮਿਕ ਸਮਾਗਮ ਸੰਪੂਰਨ ਨਹੀਂ ਹੁੰਦਾ ਜਦੋਂ ਤਕ ਮਾਹਾਂ ਦੀ ਦਾਲ ਨਾ ਬਣੇ। ਜੇ ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ...

ਮਾਂਹ ਦੀ ਖਾਤੀ

ਚੰਡੀਗੜ੍ਹ :  ਪੰਜਾਬ ਵਿਚ ਕੋਈ ਅਜਿਹਾ ਸਮਾਜਿਕ ਜਾਂ ਧਾਰਮਿਕ ਸਮਾਗਮ ਸੰਪੂਰਨ ਨਹੀਂ ਹੁੰਦਾ ਜਦੋਂ ਤਕ ਮਾਹਾਂ ਦੀ ਦਾਲ ਨਾ ਬਣੇ। ਜੇ ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ ਖ਼ੁਦ ਇਕ ਕਿਲੋ ਤੋਂ ਪੰਜ ਕਿਲੋ ਤਕ ਦੀ ਪੈਕਿੰਗ ਕਰਕੇ ਖ਼ਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਵੀ ਫ਼ਾਇਦਾ ਲਿਆ ਜਾ ਸਕਦਾ ਹੈ। ਇਸ ਦੀ ਬਿਜਾਈ 15 ਮਾਰਚ ਤੋਂ 15 ਅਪ੍ਰੈਲ ਤਕ ਕੀਤੀ ਜਾ ਸਕਦੀ ਹੈ ਭਾਵ ਆਲੂ ਤੇ ਅਗੇਤੀ ਕਣਕ ਵਾਲੇ ਖੇਤਾਂ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਨਾਲ ਹੀ ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਮਾਦ ਦੀ ਫ਼ਸਲ ਵਿਚ ਅੰਤਰ ਫ਼ਸਲ ਵਜੋਂ ਵੀ ਕੀਤੀ ਜਾ ਸਕਦੀ ਹੈ।

ਇਸ ਫ਼ਸਲ ਨੂੰ ਪੱਕਣ ਵਿਚ ਲਗਪਗ 72 ਦਿਨ ਦਾ ਸਮਾਂ ਲੱਗਦਾ ਹੈ। ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਰਕੇ ਕਿਸਾਨ ਜਿੱਥੇ ਵਧੇਰੇ ਆਮਦਨ ਲੈ ਸਕਦੇ ਹਨ। ਉੱਥੇ ਜਮੀਨ ਦੀ ਬਹੁਤ ਦੀ ਢੁਕਵੀਂ ਹੈ। ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ-1008 ਅਤੇ ਮਾਂਹ-218 ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਂਹ-1008 ਕਿਸਮ ਨੂੰ ਫ਼ਲੀਆਂ ਭਰਪੂਰ ਲਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ। ਇਹ ਤਕਰੀਬਨ 72 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ-ਮੁਰੜ ਵਿਸ਼ਾਣੂ ਰੋਗ ਘੱਟ ਲਗਦਾ ਹੈ।

ਇਸ ਦੀ ਔਸਤਨ ਪੈਦਾਵਾਰ ਸਾਢੇ ਚਾਰ ਕੁਵਿੰਟਲ ਪ੍ਰਤੀ ਏਕੜ ਹੈ। ਮਾਂਹ-218 ਕਿਸਮ ਤਕਰੀਬਨ 75 ਦਿਨਾਂ ਤਕ ਪੱਕ ਜਾਂਦੀ ਹੈ। ਅਤੇ ਔਸਤਨ ਪੈਦਾਵਾਰ ਚਾਰ ਕੁਵਿੰਟਲ ਪ੍ਰਤੀ ਏਕੜ ਹੈ। 

ਬੀਜ ਤੇ ਖਾਦਾਂ ਦੀ ਮਾਤਰਾ :-
ਆਮ ਕਰਕੇ ਕਿਸਾਨ ਪ੍ਰਤੀ ਏਕੜ ਬੀਜ 10 ਤੋਂ 15 ਕਿਲੋ ਵਰਤਦੇ ਹਨ ਜਿਸ ਕਾਰਨ ਝਾੜ ਘੱਟ ਨਿਕਲਦਾ ਹੈ। ਇਸ ਕਰਕੇ ਵਧੇਰੇ ਪੈਦਾਵਾਰ ਲੈਣ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਚਇਸ ਦੀ ਬਿਜਾਈ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿਚ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 4.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫ਼ਾਸਫੇਟ ਖਾਦ ਡਿਰੱਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮਾਹਾਂ ਦੀ ਕਾਸ਼ਤ ਬਿਨ੍ਹਾ ਕੋਈ ਖ਼ਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ।

 ਨਦੀਨਾਂ ਦੀ ਰੋਕਥਾਮ :-
ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ ਚਾਰ ਹਫ਼ਤੇ ਅਤੇ ਦੂਜੀ ਉਸ ਤੋਂ ਦੋ ਹਫ਼ਤੇ ਬਾਅਦ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇਕ ਲਿਟਰ ਪੈਂਡੀਮੈਥਾਲਿਨ 30 ਈ.ਸੀ. ਨੂੰ 150 ਤੋਂ 200  ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਚਾਰ ਹਫ਼ਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ।

ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮਾਂਹ ਦੀ ਫ਼ਸਲ ਨੂੰ 3-5 ਪਾਣੀ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਸਲ ਨੂੰ ਪਹਿਲਾਂ ਪਾਣੀ ਬਿਜਾਈ ਤੋਂ 25 ਅਤੇ ਆਫ਼ਰੀ ਪਾਣੀ 60 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ। 

ਕੀੜੇ-ਮਕੌੜੇ :-
ਫ਼ਲੀ ਛੇਦਕ ਸੁੰਡੀ ਮਾਂਹ ਦੇ ਪੱਤਿਆਂ, ਫ਼ਲੀਆਂ ਅਤੇ ਫ਼ੁੱਲਾਂ ਨੂੰ ਖਾ ਕੇ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫ਼ਲੀਆਂ ਵਿਚ ਮੋਰੀਆਂ ਅਤੇ ਬੂਟਿਆਂ ਹੇਠ ਜ਼ਮੀਨ ਉਤੇ ਗੂੜੇ ਹਰ ਰੰਗ ਦੀਆਂ ਵਿੱਠਾਂ ਤੋਂ ਲੱਗ ਜਾਂਦਾ ਹੈ। ਇਸ ਕੀੜੇ ਦੀ ਰੋਕਥਾਮ ਹਮਲਾ ਸ਼ੁਰੂ ਹੋਣ ਤੇ ਸਪਾਈਨੋਸੈਡ 45 ਐਸ ਸੀ ਜਾਂ 200 ਮਿਲੀਲਿਟਰ ਐਂਡੋਸਕਾਰਬ 14.5 ਐਸੀ ਸੀ ਜਾਂ 800 ਗ੍ਰਾਮ ਐਸਫ਼ੇਟ 75 ਐਸ ਪੀ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਦੇ ਘੋਲ ਵਿਚ ਨੈਪਸੈਕ ਪੰਪ ਨਾਲ ਛਿੜਕਾਅ ਕਰਨ ਵਾਲ ਕੀਤੀ ਜਾ ਸਕਦੀ ਹੈ। ਜੇ ਜ਼ਰੂਰਤ ਪਵੇ ਤਾਂ ਛਿੜਕਾਅ ਦੁਬਾਰਾ ਕਰੋ। 

ਤੰਬਾਕੂ ਸੁੰਡੀ :-
ਛੋਟੀਆਂ ਸੁੰਡੀਆਂ ਕਾਲ ਰੰਗ ਅਤੇ ਵੱਡੀਆਂ ਗੂੜੇ ਹਰ ਰੰਗ ਦੀਆਂ ਹੁੰਦੀਆਂ ਹਨ। ਛੋਟੀਆਂ ਸੁੰਡੀਆਂ ਢੁੰਡਾਂ ਵਿਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਵੱਡੀਾਂ ਸੁੰਡੀਆਂ ਪੱਤਿਆਂ ਦੇ ਨਾਲ-ਨਾਲ ਡੋਡੀਆਂ, ਫੁੱਲ ਅਤੇ ਫ਼ਲੀਆਂ ਦਾ ਨੁਕਸਾਨ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ। ਨਦੀਨਾਂ ਖ਼ਾਸ ਕਰਕੇ ਇੱਟਸਿਟ/ਚੁਪੱਤੀ ਦੀ ਰੋਕਥਾਮ ਕਰੋ। ਸ਼ੁਰੂਆਤੀ ਹਮਲੇ ਸਮਂ ਪ੍ਰਭਾਵਿਤ ਬੂਟੇ ਨੂੰ ਨਸ਼ਟ ਕਰਕੇ ਸੁੰਡੀਆਂ ਦਾ ਖ਼ਾਤਮਾ ਕਰੋ।

ਜੇਕਰ ਹਮਲੇ ਜ਼ਿਆਦਾ ਹੁੰਦਾ ਹ ਤਾਂ 150 ਮਿਲੀਲੀਟਰ ਨੁਵਾਕਰੋਨ 10 ਈਸੀ ਜਾਂ 800 ਗ੍ਰਾਮ ਐਸਸੀਫੇਟ 75 ਐਸਪੀ ਜਾਂ 1.5 ਲਿਟਰ ਕਲੋਰੋਪਾਈਰੀਫ਼ਾਸ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ ਛਿੜਕਾਅ ਦੁਬਾਬਾ ਕਰੋ।