ਜ਼ਹਿਰ ਹੈ ਮੂੰਗ ਅਤੇ ਮਸਰਾਂ ਦੀਆਂ ਦਾਲਾਂ ਖਾਣਾ, ਜਾਣੋ ਕਿਉਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਭਾਰਤੀਆਂ ਦੇ ਖਾਣੇ ਦਾ ਅਹਿਮ ਹਿੱਸਾ ਹੈ ਦਾਲ। ਫਿਰ ਚਾਹੇ ਉਹ ਦਿਨ ਦਾ ਲੰਚ ਹੋਵੇ ਜਾਂ ਫਿਰ ਰਾਤ ਦਾ ਡਿਨਰ ਦਾਲ ਤੋਂ ਬਿਨਾਂ ਖਾਣਾ ਕੁੱਝ ਅਧੂਰਾ ਜਿਹਾ ਲਗਦਾ...

Yellow Pulses (Dal)

(ਸਸਸ) ਅਸੀਂ ਭਾਰਤੀਆਂ ਦੇ ਖਾਣੇ ਦਾ ਅਹਿਮ ਹਿੱਸਾ ਹੈ ਦਾਲ। ਫਿਰ ਚਾਹੇ ਉਹ ਦਿਨ ਦਾ ਲੰਚ ਹੋਵੇ ਜਾਂ ਫਿਰ ਰਾਤ ਦਾ ਡਿਨਰ ਦਾਲ ਤੋਂ ਬਿਨਾਂ ਖਾਣਾ ਕੁੱਝ ਅਧੂਰਾ ਜਿਹਾ ਲਗਦਾ ਹੈ ਅਤੇ ਦਾਲ ਵਿਚ ਵੀ ਮੂੰਗ ਅਤੇ ਮਸਰਾਂ ਦੀ ਦਾਲ ਨੂੰ ਸੱਭ ਤੋਂ ਪੌਸ਼ਟਿਕ ਮੰਨੀ ਜਾਂਦੀ ਹੈ ਪਰ ਹੁਣ ਤੁਹਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਜਿਸ ਦਾਲ ਨੂੰ ਤੁਸੀਂ ਸਿਹਤਮੰਦ ਸਮਝ ਕੇ ਖਾ ਰਹੇ ਹੋ ਉਹ ਤੁਹਾਡੇ ਸਰੀਰ ਲਈ ਜ਼ਹਰੀਲੀ ਸਾਬਤ ਹੋ ਸਕਦੀ ਹੈ। 

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ FSSAI ਦੇ ਨਵੇਂ ਅਧਿਐਨ ਵਿਚ ਇਹ ਗੱਲ ਸਾਬਤ ਹੋਈ ਹੈ ਕਿ ਭਾਰਤ ਵਿਚ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਮੂੰਗ ਅਤੇ ਮਸਰਾਂ ਦੀ ਦਾਲ ਦਾ ਆਯਾਤ ਕੀਤਾ ਜਾਂਦਾ ਹੈ ਅਤੇ ਇਹਨਾਂ ਦਾਲਾਂ ਵਿਚ ਵੱਡੀ ਮਾਤਰਾ ਵਿਚ ਜ਼ਹਰੀਲੇ ਤੱਤ ਪਾਏ ਗਏ ਹਨ। ਫੂਡ ਸੇਫਟੀ ਅਥਾਰਿਟੀ ਨੇ ਗਾਹਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਇਹਨਾਂ ਦਾਲਾਂ ਦਾ ਸੇਵਨ ਤੁਰਤ ਬੰਦ ਕਰ ਦੇਣ ਕਿਉਂਕਿ ਲੈਬ ਟੈਸਟਿੰਗ ਵਿਚ ਇਹਨਾਂ ਦਾਲਾਂ ਦੇ ਸੈਂਪਲਾਂ ਵਿਚ ਵੱਡੀ ਮਾਤਰਾ ਵਿਚ ਹਰਬੀਸਾਈਡ ਗਲਾਈਫੋਸੇਟ (herbicide Glyphosate) ਨਾਮ ਦਾ ਕੈਮਿਕਲ ਪਾਇਆ ਗਿਆ। 

ਇਸ ਪੂਰੇ ਮਾਮਲੇ 'ਤੇ ਗੱਲ ਕਰਦੇ ਹੋਏ FSSAI ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਦੇਹ ਹੈ ਕਿ ਇਸ ਦਾਲਾਂ ਵਿਚ ਹਰਬੀਸਾਈਡ ਗਲਾਈਫੋਸੇਟ ਦੇ ਰਹਿੰਦ ਖੂਹੰਦ ਵੱਡੀ ਮਾਤਰਾ ਵਿਚ ਮੌਜੂਦ ਹਨ ਜੋ ਗਾਹਕਾਂ ਦੀ ਸਿਹਤ 'ਤੇ ਮਾੜਾ ਅਸਰ ਪਾ ਰਹੇ ਹਨ। ਹਾਲਾਂਕਿ FSSAI ਦੇ ਵੱਲੋਂ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ ਕਿ ਅਖੀਰ ਦਾਲਾਂ ਵਿਚ ਗਲਾਈਫੋਸੇਟ ਦੀ ਵੱਧ ਤੋਂ ਵੱਧ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਲਿਹਾਜ਼ਾ ਫੂਡ ਸੇਫਟੀ ਅਥਾਰਿਟੀ ਨੇ ਸਬੰਧਤ ਅਧਿਕਾਰੀਆਂ ਨੂੰ ਕੈਨੇਡਾ ਵਿਚ ਹਰਬੀਸਾਈਡ ਦਾ ਸਟੈਂਡਰਡ ਕੀ ਹੈ ਇਸ ਦੀ ਜਾਣਕਾਰੀ ਹਾਸਲ ਕਰਨ ਨੂੰ ਕਿਹਾ ਹੈ। 

ਇੰਨਾ ਹੀ ਨਹੀਂ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ (CFIA) ਨੇ ਵੀ ਕੈਨੇਡਾ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਵਲੋਂ ਉਗਾਏ ਜਾ ਰਹੇ ਮੂੰਗ ਦਾਲ ਅਤੇ ਮਸਰਾਂ ਦੀ ਦਾਲ ਦੇ ਹਜ਼ਾਰਾਂ ਸੈਂਪਲਾਂ ਨੂੰ ਟੈਸਟ ਕੀਤਾ ਜਿਸ ਵਿਚ 282 ਪਾਰਟਸ 'ਤੇ ਬਿਲੀਅਨ ਅਤੇ 1 ਹਜ਼ਾਰ ਪਾਰਟਸ 'ਤੇ ਬਿਲੀਅਨ ਗਲਾਈਫੋਸੇਟ ਪਾਇਆ ਗਿਆ ਅਤੇ ਇਹ ਮਾਤਰਾ ਕਿਸੇ ਵੀ ਸਟੈਂਡਰਡ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ। 

ਫੂਡ ਸੇਫਟੀ ਅਥਾਰਿਟੀ ਦੇ ਵਲੋਂ ਇਹ ਅਧਿਐਨ ਤੱਦ ਕਰਵਾਈ ਗਈ ਜਦੋਂ ਇਕ ਕਾਰਕੁਨ ਨੇ ਭਾਰਤ ਵਿਚ ਪਾਈ ਜਾਣ ਵਾਲੀ ਦਾਲਾਂ ਦੀ ਕਵਾਲਿਟੀ 'ਤੇ ਚਿੰਤਾ ਸਾਫ਼ ਕਰਦੇ ਹੋਏ ਕਿਹਾ ਭਾਰਤੀ ਖਾਣਾ ਸਾਲਾਂ ਤੋਂ ਜ਼ਰੂਰਤ ਤੋਂ ਵੱਧ ਦੂਸ਼ਿਤ ਹੈ ਅਤੇ ਅਸੀਂ ਭਾਰਤੀਆਂ ਨੂੰ ਗਲਾਈਫੋਸੇਟ ਦੀ ਸਟੈਂਡਰਡ ਕਵਾਲਿਟੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਲਿਹਾਜ਼ਾ ਇਹ ਦਾਲਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਾਲਾਂ ਤੋਂ ਪਾਸ ਹੁੰਦੀ ਜਾ ਰਹੀਆਂ ਹਨ।