ਇਹ ਨੌਜਵਾਨ ਨੇ ਟਰੈਕਟਰ ਮੋਡੀਫਾਈ ਕਰਾਉਣ ਲਈ ਲਗਾਏ 20 ਲੱਖ ਰੁਪਏ, ਲੋਕ ਖੜ੍ਹ-ਖੜ੍ਹ ਲੈਂਦੇ ਨੇ ਸੈਲਫ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੀ ਉਦਾਹਰਨ ਜਲੰਧਰ ਦੇ ਐਨਆਰਆਈ ਪੰਜਾਬੀ ਨੇ ਬਾਖ਼ੂਬੀ ਦਿੱਤੀ ਹੈ। ਜਿਸ ਨੇ ਟਰੈਕਟਰ ਨੂੰ ਮੌਡੀਫਾਈ ਕਰਵਾਇਆ...

Tractor

ਜਲੰਧਰ : ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੀ ਉਦਾਹਰਨ ਜਲੰਧਰ ਦੇ ਐਨਆਰਆਈ ਪੰਜਾਬੀ ਨੇ ਬਾਖ਼ੂਬੀ ਦਿੱਤੀ ਹੈ। ਜਿਸ ਨੇ ਟਰੈਕਟਰ ਨੂੰ ਮੌਡੀਫਾਈ ਕਰਵਾਇਆ ਹੈ ਤੇ ਲੋਕ ਬੜੇ ਸ਼ੌਕ ਨਾਲ ਇਸ ਟਰੈਕਟਰ ਨਾਲ ਸੈਲਫੀਆਂ ਲੈਂਦੇ ਹਨ। ਟਰੈਕਟਰ ਜਦੋਂ ਸੜਕ ਉੱਤੇ ਨਿਕਲਦਾ ਹੈ ਤਾਂ ਲੋਕ ਖੜ-ਖੜ ਕੇ ਸੈਲਫੀਆਂ ਲੈਂਦੇ ਹਨ। ਸ਼ੌਕੀਨ NRI ਨੇ 8 ਲੱਖ ਰੁਪਏ ਦਾ ਟਰੈਕਟਰ ਖ਼ਰੀਦਿਆ, ਪਰ ਉਸ ਨੂੰ ਮੌਡੀਫਾਈ ਕਰਨ ਤੇ ਹੀ 12 ਲੱਖ ਰੁਪਏ ਲਾ ਦਿੱਤੇ।

ਜਲੰਧਰ ਦੇ ਪਿੰਡ ਥਾਬਲਕੇ ਦੇ ਹਰਿੰਦਰ ਸਿੰਘ ਜੌਹਲ ਨੇ ਸ਼ੌਕ ਪੁਗਾਉਣ ਲਈ ਟਰੈਕਟਰ ਲਈ ਸਮਾਨ ਵੀ ਕੈਨੇਡਾ ਤੋਂ ਹੀ ਮੰਗਵਾਇਆ ਹੈ। ਟਰੈਕਟਰ ਦੇ ਪਿੱਛੇ ਛੋਟੀ ਟਰਾਲੀ ਵੀ ਲਾਈ ਗਈ ਹੈ, ਜਿਸ ਚ ਬੈਠਣ ਲਈ ਬਕਾਇਦਾ ਸੀਟਾਂ ਲਾਈਆਂ ਗਈਆਂ।

ਇਸ ਵਿੱਚ ਬੈਠਣ ਵਾਲੇ ਆਪਣੀ ਟੌਹਰ ਵਧੀ ਹੋਈ ਮਹਿਸੂਸ ਕਰਦਾ ਹੈ। ਟਰੈਕਟਰ ਮਾਲਕ ਹਰਿੰਦਰ ਜੌਹਲ ਨੇ ਭਾਰਤ ਤੋਂ ਵੀ ਕੈਨੇਡਾ ਚ ਵੀ ਟਰੈਕਟਰ ਮੰਗਵਾਇਆ ਹੋਇਆ ਹੈ,

ਅਤੇ ਭਾਰਤ ਵਾਂਗ ਹੀ ਕੈਨੇਡਾ ਚ ਵੀ ਲੋਕ ਬੜੇ ਚਾਅ ਨਾਲ ਉਨ੍ਹਾਂ ਦਾ ਟਰੈਕਟਰ ਦੇਖਦੇ ਹਨ। ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਨਾਲ ਨਾਮ ਕਮਾਉਣ ਵਾਲੇ ਪੰਜਾਬੀਆਂ ਨੇ ਆਪਣੀ ਵੱਖਰੀ ਹੀ ਥਾਂ ਬਣਾਈ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੌਕ ਜਿੰਦਾ ਰੱਖੇ ਹਨ। ਸ਼ੌਕ ਵੀ ਅਜਿਹੇ ਕਿ ਦੁਨੀਆ ਮੁੜ-ਮੁੜ ਵੇਖਦੀ ਹੈ।