ਨਾ ਕੱਦੂ, ਨਾ ਕੀਤੀ ਬਿਜਾਈ, ਇਕ ਸਾਲ ਮਗਰੋਂ ਖ਼ੁਦ ਹੀ ਉਗਿਆ ਝੋਨਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਅੱਜ ਅਸੀਂ ਤੁਹਾਨੂੰ ਝੋਨੇ ਦੀ ਅਜਿਹੀ ਫ਼ਸਲ ਬਾਰੇ ਦੱਸਣ...

Moga Kisan Kisan Farming Punjab India Paddy

ਮੋਗਾ: ਮੌਜੂਦਾ ਸਮੇਂ ਝੋਨੇ ਦਾ ਸੀਜ਼ਨ ਬੜੇ ਜ਼ੋਰਾਂ-ਸ਼ੋਰਾਂ ਤੇ ਚਲ ਰਿਹਾ ਹੈ। ਸਾਰੇ ਕਿਸਾਨ ਆਪੋ-ਅਪਣੇ ਖੇਤਾਂ ਵਿਚ ਲਗਾਏ ਗਏ ਝੋਨੇ ਨੂੰ ਪਾਣੀ ਲਾਉਣ ਅਤੇ ਦਵਾਈਆਂ ਆਦਿ ਦੇ ਛਿੜਕਾਅ ਕਰਨ ਵਿਚ ਰੁੱਝੇ ਹੋਏ ਹਨ ਤਾਂ ਜੋ ਉਹਨਾਂ ਨੂੰ ਚੰਗੀ ਪੈਦਾਵਾਰ ਮਿਲ ਸਕੇ ਕਿਉਂ ਕਿ ਮਿਹਨਤ ਕਰਨਾ ਕਿਸਾਨ ਦਾ ਫ਼ਰਜ਼ ਹੈ। ਪਰ ਫ਼ਸਲ ਦੀ ਪੈਦਾਵਾਰ ਦੇਣਾ ਕੁਦਰਤ ਦੇ ਹੱਥ ਹੈ।

ਅੱਜ ਅਸੀਂ ਤੁਹਾਨੂੰ ਝੋਨੇ ਦੀ ਅਜਿਹੀ ਫ਼ਸਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾ ਤਾਂ ਕਿਸਾਨ ਨੇ ਮਸ਼ੀਨ ਰਾਹੀਂ ਬੀਜਿਆ ਹੈ, ਨਾ ਛਿੱਟਾ ਦਿੱਤਾ ਹੈ ਤੇ ਨਾ ਹੀ ਕਿਸੇ ਮਜ਼ਦੂਰ ਕੋਲੋਂ ਲਵਾਇਆ ਹੈ ਬਲਕਿ ਪੂਰੇ ਇਕ ਸਾਲ ਮਗਰੋਂ ਇਹ ਝੋਨਾ ਅਪਣੇ-ਆਪ ਹੀ ਖੇਤਾਂ ਵਿਚ ਉੱਗ ਗਿਆ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਸਾਲ ਕਣਕ ਦੀ ਫ਼ਸਲ ਵੀ ਬੀਜੀ ਗਈ ਜੋ ਕਿ ਕਿਸਾਨ ਨੇ ਵੱਢ ਲਈ ਪਰ ਹੁਣ ਖੇਤ ਵਿਚ ਪਿਛਲੇ ਸਾਲ ਦਾ ਖਿੰਡਿਆ ਝੋਨਾ ਅਪਣੇ ਆਪ ਉੱਗ ਆਇਆ ਹੈ।

ਇਹ ਘਟਨਾਕਰਮ ਮੋਗਾ ਦੇ ਪਿੰਡ ਕੜਿਆਲ ਦੇ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਦੇ ਖੇਤਾਂ ਵਿਚ ਵਾਪਰਿਆ ਹੈ। ਜਿਸ ਦੀ ਵੀਡੀਓ ਬਣਾ ਕੇ ਸੁੱਖਾ ਕਬੱਡੀ ਕਮੈਂਟੇਟਰ ਵੱਲੋਂ ਪੋਸਟ ਕੀਤੀ ਗਈ ਹੈ। ਉਸ ਵੱਲੋਂ ਬਣਾਈ ਗਈ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਉਹ ਅੱਜ ਅਜਿਹਾ ਝੋਨਾ ਵਿਖਾਉਣ ਜਾ ਰਹੇ ਹਨ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਵੀਡੀਓ ਵਿਚ ਉਹਨਾਂ ਵੱਲੋਂ ਅਪਣਾ ਪਤਾ ਦਸਿਆ ਜਾ ਰਿਹਾ ਹੈ। ਝੋਨਾ ਵਿਖਾਉਂਦਿਆਂ ਉਹਨਾਂ ਦਸਿਆ ਕਿ ਇਹ ਨਾ ਤਾਂ ਡ੍ਰਿਲ ਨਾਲ ਲਗਾਇਆ ਹੈ ਤੇ ਨਾ ਹੀ ਕਿਸੇ ਮਜ਼ਦੂਰ ਨੇ। ਇਹ ਪਿਛਲੇ ਸਾਲ ਤੋਂ ਬਾਅਦ ਹੁਣ ਅਪਣੇ ਆਪ ਉੱਗਿਆ ਹੈ। ਉਹਨਾਂ ਨੇ ਇਹ ਜ਼ਮੀਨ ਭੱਠੇ ਵਾਲਿਆਂ ਨੂੰ ਦਿੱਤੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਜ਼ਮੀਨ ਨੂੰ ਵਹਾਉਣਾ ਚਾਹਿਆ ਪਰ ਜਦੋਂ ਉਹ ਖੇਤ ਆਏ ਤਾਂ ਝੋਨਾ ਉੱਗਿਆ ਹੋਇਆ ਸੀ।

ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ। ਇਸ ਵਿਚ ਕੋਈ ਘਾਹ ਵੀ ਨਹੀਂ ਉੱਗਿਆ ਤੇ ਨਾ ਹੀ ਇਸ ਝੋਨੇ ਨੂੰ ਕੋਈ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਉਹਨਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਜਿੰਨਾ ਹੋ ਸਕੇ ਖਰਚੇ ਤੋਂ ਬਚਿਆ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।