"ਜੇਕਰ ਬਿਜਲੀ ਦਾ ਇਹੀ ਹਾਲ ਰਿਹਾ ਤਾਂ ਸਾਨੂੰ ਝੋਨਾ ਵਾਹੁਣਾ ਪਵੇਗਾ''

ਏਜੰਸੀ

ਖ਼ਬਰਾਂ, ਪੰਜਾਬ

ਉਹ ਅਪਣੇ ਵੱਲੋਂ ਡੀਜ਼ਲ ਤੇ ਇੰਜਣ ਚਲਾ ਕੇ ਝੋਨਾ ਲਗਾਉਣ ਲਈ...

Paddy Crops Paddy Crops Cultivation Power Cuts Farmers Captain Amarinder Singh

ਮੁਕਤਸਰ: ਪੰਜਾਬ ਵਿਚ ਝੋਨੇ ਦੇ ਸੀਜ਼ਨ ਚਲ ਰਿਹਾ ਹੈ ਤੇ ਇਸ ਸਬੰਧੀ ਕਿਸਾਨਾਂ ਨੂੰ ਬਿਜਲੀ ਨੂੰ ਲੈ ਕੇ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਬਤ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਬਿਜਲੀ ਨੂੰ ਲੈ ਕੇ ਆ ਰਹੀ ਹੈ। 5 ਤੋਂ 6 ਦਿਨ ਹੋ ਚੁੱਕੇ ਹਨ ਪਰ ਉਹਨਾਂ ਦੇ ਖੇਤਾਂ ਵਿਚ ਬਿਜਲੀ ਨਹੀਂ ਪਹੁੰਚੀ।

ਉਹ ਅਪਣੇ ਵੱਲੋਂ ਡੀਜ਼ਲ ਤੇ ਇੰਜਣ ਚਲਾ ਕੇ ਝੋਨਾ ਲਗਾਉਣ ਲਈ ਮਜ਼ਬੂਰ ਹਨ। ਇਸ ਸਬੰਧੀ ਉਹਨਾਂ ਨੇ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਜੇ 4 ਤੋਂ 5 ਦਿਨ ਉਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਟਾਵਰ ਟੁੱਟ ਚੁੱਕੇ ਹਨ ਉਹਨਾਂ ਨੂੰ ਬਣਾਉਣ ਵਿਚ ਅਜੇ ਹੋਰ ਸਮਾਂ ਲੱਗੇਗਾ, ਉਹਨਾਂ ਦੀ ਮੁਰੰਮਤ ਨੂੰ ਮਜ਼ਦੂਰਾਂ ਦੀ ਕਮੀ ਹੋਣ ਕਾਰਨ ਸਮਾਂ ਲਗ ਰਿਹਾ ਹੈ।

ਉਹਨਾਂ ਵੱਲੋਂ ਅੱਗੇ ਕਿਹਾ ਗਿਆ ਕਿ ਸਰਕਾਰਾਂ ਉਹਨਾਂ ਲਈ ਕੁੱਝ ਨਹੀਂ ਕਰ ਰਹੀਆਂ ਤੇ ਉਹਨਾਂ ਕੋਲ ਤਾਂ ਪੈਸੇ ਵੀ ਕਮੀ ਹੋਣ ਕਾਰਨ ਖੇਤੀ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਉਹਨਾਂ ਨੂੰ ਡੀਜ਼ਲ ਵੀ ਮਹਿੰਗੇ ਭਾਅ ਤੇ ਮਿਲ ਰਿਹਾ ਹੈ। ਜ਼ਿੰਮੀਦਾਰਾਂ ਦੀ ਹਾਲਤ ਤਾਂ ਪਹਿਲਾਂ ਹੀ ਖਸਤਾ ਹੋਈ ਪਈ ਹੈ ਉਹ ਇੰਨਾ ਮਹਿੰਗਾ ਡੀਜ਼ਲ ਬਾਲ ਕੇ ਖੇਤਾਂ ਵਿਚ ਪਾਣੀ ਲਗਾ ਰਿਹਾ ਹੈ।

ਉੱਥੇ ਹੀ ਬਿਜਲੀ ਮਹਿਕਮੇ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਜਾਂ ਬੁੱਧਵਾਰ ਤੋਂ ਪਹਿਲਾਂ ਤਾਂ ਉਹ ਚਲਾ ਹੀ ਨਹੀਂ ਸਕਦੇ। ਇਸ ਤੋਂ ਇਲਾਵਾ ਉਹਨਾਂ ਨੂੰ ਘਰ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੀ ਇਹੀ ਮੰਗ ਹੈ ਕਿ ਜਲਦ ਤੋਂ ਜਲਦ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਝੋਨੇ ਦੀ ਬਿਜਾਈ ਜਾਰੀ ਰੱਖ ਸਕਣ। ਉਹਨਾਂ ਨੂੰ ਡੀਜ਼ਲ ਦਾ ਕੰਮ ਬਹੁਤ ਹੀ ਮਹਿੰਗਾ ਪੈ ਰਿਹਾ ਹੈ।

ਉੱਥੇ ਹੀ ਅੱਕੇ ਕਿਸਾਨ ਨੇ ਕਿਹਾ ਕਿ ਹੁਣ ਤਾਂ ਝੋਨਾ ਵਾਹੁਣ ਵਾਲਾ ਹੋ ਗਿਆ ਹੈ ਕਿਉਂ ਕਿ ਨਾ ਹੀ ਪਾਣੀ ਪੂਰਾ ਹੁੰਦਾ ਹੈ ਅਤੇ ਨਾ ਹੀ ਬਿਜਲੀ ਆਉਂਦੀ ਹੈ। ਉੱਥੇ ਹੀ ਬਿਜਲੀ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਟਾਵਰ ਡਿੱਗਣ ਤੋਂ ਬਾਅਦ ਉਹਨਾਂ ਦੀ ਟੀਮ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ। ਲੁਧਿਆਣਾ ਦੇ ਚੀਫ ਨੇ ਸੁਖਨਾਆਲੇ ਆ ਕੇ ਟਾਵਰਾਂ ਜਾਇਜ਼ਾ ਲਿਆ ਹੈ।

ਉਹਨਾਂ ਨੇ ਟੀਮਾਂ ਨੂੰ ਉਤਸ਼ਾਹਿਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲ ਸੁਖਨਾਵਾਲੇ ਨਾਲ ਹੋਈ ਤੇ ਉਹਨਾਂ ਨੇ ਕਿਹਾ ਕਿ ਸਮਾਨ ਆ ਚੁੱਕਾ ਹੈ ਤੇ ਉਸ ਤੋਂ ਬਾਅਦ ਗ੍ਰੈਡ ਅੱਜ ਜਾਂ ਕੱਲ੍ਹ ਨੂੰ ਚਾਲੂ ਹੋ ਜਾਵੇਗਾ। ਗ੍ਰੈਡ ਨੂੰ ਚਲਾਉਣ ਲਈ ਯੂਪੀਐਸ ਅਤੇ ਬਾਜਾ ਜ਼ੀ5 ਨੂੰ 220 KV ਮੁਕਤਸਰ ਤੋਂ ਝੁਬੇਲ ਵਾਲੀ ਯੂਪੀਐਸ ਤੋਂ ਲਾਈਟ ਆਈ ਹੈ ਤਾਂ ਕਿ ਬਿਨਾਂ ਰੁਕਾਵਟ ਸਪਲਾਈ ਚਾਲੂ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।