ਛੋਲਿਆਂ ਦੀ ਨਵੀਂ ਕਿਸਮ, ਕੰਬਾਇਨ ਨਾਲ ਹੋਵੇਗੀ ਵਾਢੀ, ਪ੍ਰਤੀ ਏਕੜ 10 ਕੁਇੰਟਲ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੇ ਕਰਨਾਲ ਸਥਿਤ ਰੀਜਨਲ ਸੈਂਟਰ ਦੇ ਉੱਤਮ ਵਿਗਿਆਨੀ ਡਾ. ਵੀਰੇਂਦਰ ਲਾਠਰ ਦੇ ਅਨੁਸਾਰ...

Gram Crop

ਚੰਡੀਗੜ੍ਹ : ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੇ ਕਰਨਾਲ ਸਥਿਤ ਰੀਜਨਲ ਸੈਂਟਰ ਦੇ ਉੱਤਮ ਵਿਗਿਆਨੀ ਡਾ. ਵੀਰੇਂਦਰ ਲਾਠਰ ਦੇ ਅਨੁਸਾਰ ‘ਹਰਿਆਣਾ ਛੋਲਾ ਨੰਬਰ 5 (HC-5)’ ਕਿਸਾਨਾਂ ਲਈ ਵਰਦਾਨ ਬਣ ਸਕਦਾ ਹੈ। ਇਸਨੂੰ ਕਣਕ ਦੀ ਤਰ੍ਹਾਂ ਹੀ ਨਵੰਬਰ ਵਿਚ ਬੀਜਿਆ ਜਾਂਦਾ ਹੈ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਇਸਦੀ ਕੰਬਾਇਨ ਨਾਲ ਕਟਾਈ ਕੀਤੀ ਜਾ ਸਕਦੀ ਹੈ। ਕਿਉਂਕਿ ਛੋਲਿਆਂ ਦੀ ਫ਼ਸਲ ਦੀ ਲੰਬਾਈ ਕਣਕ ਦੀ ਫ਼ਸਲ ਦੀ ਤਰ੍ਹਾਂ ਹੁੰਦੀ ਹੈ। ਅਜਿਹੇ ਵਿਚ ਕੰਬਾਇਨ ਨਾਲ ਵਢਾਈ ਕਰਨ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੁੰਦੀ।

ਡਾ. ਵੀਰੇਂਦਰ ਲਾਠਰ ਅਨੁਸਾਰ ਨਵੰਬਰ ਵਿਚ ਬਾਜਾਈ ਦੌਰਾਨ ਪ੍ਰਤੀ ਏਕੜ 20 ਕਿਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਉਤਪਾਦਨ 9 ਤੋਂ 10 ਕੁਇੰਟਲ ਤੱਕ ਹੁੰਦਾ ਹੈ। ਛੋਲੇ 4500 ਤੋਂ 5000 ਰੁਪਏ ਪ੍ਰੀਤ ਕੁਇੰਟਲ ਬਾਜ਼ਾਰ ਵਿਚ ਵਿਕ ਜਾਂਦੇ ਹਨ। 100 ਛੋਲਿਆਂ ਦਾ ਭਾਰ 16 ਗ੍ਰਾਮ ਹੁੰਦਾ ਹੈ। ਲੰਬਾਈ ਕਣਕ ਦੀ ਫ਼ਸਲ ਦੀ ਤਰ੍ਹਾਂ 85 ਸੈਂਟੀਮੀਟਰ ਤੱਕ ਹੁੰਦੀ ਹੈ। ਆਮ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁਝ ਵੱਖ ਕਰਨ ਦੀ ਲੋੜ ਹੈ, ਨਹੀਂ ਤਾਂ ਖੇਤੀ ਘਾਟੇ ਦਾ ਸੌਦਾ ਬਣਕੇ ਰਹਿ ਜਾਵੇਗੀ। ਕਰਨਾਲ ਜ਼ਿਲ੍ਹੇ ਦੇ ਰੰਬਾ ਪਿੰਡ ਵਿਚ ਕਿਸਾਨ ਨੇ 15 ਏਕੜ ਵਿਚ ਛੋਲੇ ਦੀ ਫ਼ਸਲ ਉਗਾਈ ਸੀ।

ਉਹ ਕੰਬਾਇਨ ਨਾਲ ਛੋਲਿਆਂ ਦੀ ਕਟਾਈ ਕਰਾਵੇਗਾ। ਛੋਲਿਆਂ ਦੀ ਫ਼ਸਲ ਲੈਂਦੇ ਹੀ ਉਹ ਮੂੰਗੀ ਬੀਜੇਗਾ। ਪੰਜਾਬ ਦੇ ਕਪੂਰਥਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਛੋਲਿਆਂ ਦੀ ਬੀਜਾਈ ਨਾਲ ਖੇਤ ਵਿਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਇਹੀ ਨਹੀਂ ਜ਼ਮੀਨ ਦੀ ਉਪਜਾਉ ਸ਼ਕਤੀ ਵੀ ਬਿਹਤਰ ਬਣੀ ਰਹਿੰਦੀ ਹੈ। ਉਤਪਾਦਨ ਵੀ ਬਿਹਤਰ ਮਿਲਦਾ ਹੈ ਤੇ ਬਾਜ਼ਾਰ ਵਿਚ ਮੰਗ ਦੇ ਅਨੁਸਾਰ ਹੀ ਉਹ ਛੋਲੇ ਬੀਜ ਰਹੇ ਹਨ। ਸਰਦੀਆਂ ਵਿਚ ਛੋਲੂਆ (ਕੱਛੇ ਛੋਲੇ) ਦੀ ਵੀ ਬਹੁਤ ਮੰਗ ਹੁੰਦੀ ਹੈ ਇਸ ਲਈ ਕਈ ਗਾਹਕ ਤਾਂ ਅਜਿਹੇ ਹਨ ਜੋ ਖੇਤ ਵਿਚੋਂ ਹੀ ਕੱਚੇ ਛੋਲੇ ਖਰਦੀਕੇ ਲੈ ਜਾਂਦੇ ਹਨ।

ਜੋ ਕਾਫ਼ੀ ਮਹਿੰਗੇ ਮੂਲ ਤੇ ਵਿਕਦੇ ਹਨ ਤੇ ਚੋਖੀ ਕਮਾਈ ਵੀ ਹੁੰਦੀ ਹੈ। ਛੋਲਿਆਂ ਦੀ ਖੇਤੀ ਬਰਾਨੀ ਤੇ ਘੱਟ ਪਾਣੀ ਜ਼ਮੀਨ ਉਤੇ ਕੀਤੀ ਜਾ ਸਕਦੀ ਹੈ। ਕਿਸਾਨ ਦਾ ਕਹਿਣਾ ਹੈ ਕਿ ਪਰੰਪਰਾਗਤ ਖੇਤੀ ਕਰਦੇ ਰਹੇ ਤਾਂ ਇਕ ਦਿਨ ਖੇਤੀ ਨੂੰ ਛੱਡਣ ਨੂੰ ਮਜਬੂਰ ਹੋਣਾ ਪੈ ਸਕਦਾ ਹੈ। ਇਸ ਲਈ ਕਿਸਾਨ ਨੂੰ ਕੁਝ ਵੱਖ ਕਰਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਖੇਤੀ ਕਰਕੇ ਖਾਸਾ ਮੁਨਾਫ਼ਾ ਲਿਆ ਜਾ ਸਕਦਾ ਹੈ। ਡਾ. ਵੀਰੇਂਦਰ ਲਾਠਰ ਨੇ ਉੱਨਤ ਖੇਤੀ ਨੂੰ ਦੱਸਿਆ ਕਿ ਕਿਸਾਨ ਜੇਕਰ ਇਸਦਾ ਬੀਜ ਲੈਣਾ ਚਾਹੁੰਦੇ ਹਨ ਤਾਂ ਮੋਬਾਇਲ ਨੰ : 9915463033 ‘ਤੇ ਸੰਪਰਕ ਵੀ ਕਰ ਸਕਦੇ ਹਨ ਜਾਂ ਫਿਰ ਸਰਦਾਰ ਜਗਦੀਪ ਸਿੰਘ ਢਿੱਲੋਂ, ਪਿੰਡ ਫੂਲੇਵਾਲਾ, ਕਪੂਰਥਲਾ ਤੋਂ ਖਰੀਦ ਸਕਦੇ ਹਨ।