ਪਰਾਲੀ ਸਰਾਪ ਨਹੀਂ ਵਰਦਾਨ ਹੈ। ਆਉ ਜਾਣਦੇ ਹਾਂ ਕਿਸ ਤਰ੍ਹਾਂ ਕਰੀਏ ਇਸ ਦੀ ਸੁਚੱਜੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਾਡੇ ਦੇਸ਼ ’ਚ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਆਮ ਤੌਰ ’ਤੇ ਜਾਨਵਰਾਂ ਦੀ ਫ਼ੀਡ ਦੇ ਰੂਪ ’ਚ ਵਰਤਿਆ ਜਾਂਦਾ ਹੈ।

Stubble

 

 ਮੁਹਾਲੀ: ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਥੇ ਜ਼ਿਆਦਾਤਰ ਰਕਬੇ ਵਿਚ ਮੁੱਖ ਤੌਰ ’ਤੇ ਕਣਕ ਅਤੇ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ ਜੋ ਨਾ ਸਿਰਫ਼ ਖਾਣ ਦੇ ਕੰਮ ਆਉਂਦੀ ਹੈ ਸਗੋਂ ਇਸ ਦੀ ਰਹਿੰਦ ਖੂਹੰਦ ਵੀ ਕਈ ਤਰੀਕਿਆਂ ਨਾਲ ਕਮਾਈ ਦਾ ਜ਼ਰੀਆ ਬਣਦੀ ਹੈ। ਭਾਵੇਂ ਕਿ ਸੂਬੇ ਦੇ ਕਿਸਾਨ ਹੁਣ ਇਨ੍ਹਾਂ ਦੋ ਮੁੱਖ ਫ਼ਸਲਾਂ ਤੋਂ ਇਲਾਵਾ ਫ਼ਸਲੀ ਚੱਕਰ ਨੂੰ ਤਰਜੀਹ ਦੇਣ ਲੱਗ ਪਏ ਹਨ।  ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕਰ ਕੇ ਸਰਕਾਰਾਂ ਅਤੇ ਕਿਸਾਨ ਆਗੂਆਂ ਸਮੇਤ ਕਈ ਬਾਸ਼ਿੰਦਿਆਂ ਵਲੋਂ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ।

 

 ਹੋਰ ਵੀ ਪੜ੍ਹੋ- ਜੈਨੀ ਜੌਹਲ ਨੂੰ 5911 ਰਿਕਾਰਡਸ ਨੇ ਦਿੱਤਾ ਕਰਾਰਾ ਜਵਾਬ, 'ਮੁੜ ਨਾ ਕਰਨਾ ਸਿੱਧੂ ਦੇ ਨਾਂ ਦੀ ਵਰਤੋਂ'

ਇਸ ਦੇ ਕਾਫ਼ੀ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਕਿਸਾਨ ਜਾਗਰੂਕ ਹੋਏ ਹਨ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਸਿਹਤ ਸਬੰਧੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਬੱਬ ਬਣਦਾ ਹੈ ਜਦਕਿ ਇਸ ਨਾਲ ਪੈਲੀਆਂ ਦੀ ਉਪਜਾਊ ਸ਼ਕਤੀ ’ਤੇ ਵੀ ਮਾੜਾ ਅਸਰ ਪੈਂਦਾ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਇਸ ਵਾਰ ਵੱਡੇ ਰਕਬੇ ਵਿਚ ਪਰਾਲੀ ਨੂੰ ਨਹੀਂ ਸਾੜਿਆ ਗਿਆ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਚੰਗੇ ਨਤੀਜੇ ਹਨ। ਆਉ ਜਾਣਦੇ ਹਾਂ ਕਿ ਕਿਸ ਤਰ੍ਹਾਂ ਪਰਾਲੀ ਨੂੰ ਸੁਚੱਜੇ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ :


ਸਾਡੇ ਦੇਸ਼ ’ਚ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਆਮ ਤੌਰ ’ਤੇ ਜਾਨਵਰਾਂ ਦੀ ਫ਼ੀਡ ਦੇ ਰੂਪ ’ਚ ਵਰਤਿਆ ਜਾਂਦਾ ਹੈ। ਪਸ਼ੂਆਂ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਪਰਾਲੀ ਨੂੰ ਯੂਰੀਆ ਤੇ ਗੁੜ ’ਚ ਭਿਉਂ ਕੇ ਤੇ ਹਰੇ ਚਾਰੇ ’ਚ ਮਿਲਾ ਕੇ ਇਸ ਨੂੰ ਫ਼ੀਡ/ਰਾਸ਼ਨ ਦੇ ਰੂਪ ’ਚ ਵਰਤਿਆ ਜਾ ਸਕਦਾ ਹੈ।  ਪਰਾਲੀ ਨੂੰ ਬੇਲਰ ਨਾਲ ਵੇਲ ਕੇ ਪੂਰੇ ਸਾਲ ਪਸ਼ੂਆਂ ਦੀ ਫ਼ੀਡ/ਰਾਸ਼ਨ ਦੇ ਰੂਪ ’ਚ ਵਰਤਿਆ ਜਾ ਸਕਦਾ ਹੈ।

ਪਰਾਲੀ ਨੂੰ ਜਾਨਵਰਾਂ ਦੇ ਬਿਸਤਰੇ ਦੇ ਰੂਪ ’ਚ ਵੀ ਵਰਤ ਸਕਦੇ ਹਾਂ। ਖ਼ਾਸਕਰ ਠੰਢ ਦੇ ਮੌਸਮ ਵਿਚ ਪਸ਼ੂਆਂ ਹੇਠਾਂ ਜ਼ਮੀਨ ਨੂੰ ਸੁੱਕਾ ਰੱਖਣ ਲਈ ਪਰਾਲੀ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਕ ਕਿਲੋ ਪਰਾਲੀ ਪਸ਼ੂਆਂ ਦੇ ਦੋ ਤੋਂ ਤਿੰਨ ਕਿਲੋ ਪਿਸ਼ਾਬ ਨੂੰ ਸੋਖ ਲੈਣ ਦੀ ਸਮਰੱਥਾ ਰੱਖਦੀ ਹੈ। ਪਰਾਲੀ ਨੂੰ ਪਸ਼ੂਆਂ ਦੇ ਗੋਹੇ ’ਚ ਰਲਾ ਕੇ ਖਾਦ ਦੇ ਰੂਪ ’ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਖਾਦ ਤਿਆਰ ਕਰਨ ਲਈ ਚਾਰ ਹਿੱਸੇ ਪਰਾਲੀ ਤੇ ਇਕ ਹਿੱਸਾ ਗੋਹਾ ਦਰਕਾਰ ਹੁੰਦਾ ਹੈ। ਪਰਾਲੀ ਨੂੰ ਊਰਜਾ ਦੇ ਸਰੋਤ ਦੇ ਰੂਪ ’ਚ ਵੀ ਵਰਤਿਆ ਜਾ ਸਕਦਾ ਹੈ। ਊਰਜਾ ਤੇ ਜੈਵਿਕ ਬਾਲਣ ਬਣਾਉਣ ਲਈ ਪਰਾਲੀ ਨੂੰ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। 

 ਹੋਰ ਵੀ ਪੜ੍ਹੋ-  ਜਲੰਧਰ 'ਚ ਮੋਟਰਸਾਈਕਲ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ

ਸੂਰਜੀ ਤੇ ਹਵਾ ਵਰਗੇ ਹੋਰ ਊਰਜਾ ਸਾਧਨਾਂ ਦੀ ਤੁਲਨਾ ’ਚ ਪਰਾਲੀ ਨੂੰ ਬੇਹੱਦ ਸਸਤੀ, ਊਰਜਾਕੁਸ਼ਲ ਤੇ ਵਾਤਾਵਰਣ ਪੱਖੀ ਸਰੋਤ ਮੰਨਿਆ ਜਾਂਦਾ ਹੈ। ਪਰਾਲੀ ਦੀ ਉਕਤ ਰੂਪਾਂ ’ਚ ਵਰਤੋਂ ਕਰਦਿਆਂ ਸ਼ਰਾਪ ਸਮਝੀ ਜਾਂਦੀ ਪਰਾਲੀ ਨੂੰ ਅਸੀਂ ਅਪਣੀ ਮਿਹਨਤ ਸਦਕਾ ਵਰਦਾਨ ਬਣਾ ਸਕਦੇ ਹਾਂ।
ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ : ਪਰਾਲੀ ਸਾੜਨ ਕਰ ਕੇ ਕਾਰਬਨ ਮੋਨੋਆਕਸਾਈਡ ਨਾਂ ਦੀ ਜ਼ਹਿਰੀਲੀ ਗੈਸ ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ।

 ਅੱਖਾਂ ਤੇ ਸਾਹ ਨਲੀ ’ਚ ਜਲਣ ਪੈਦਾ ਕਰਦੀ ਹੈ। ਸਲਫ਼ਰ ਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਫੇਫੜਿਆਂ, ਖ਼ੂਨ, ਚਮੜੀ ਤੇ ਸਾਹ ਕਿਰਿਆ ਉਤੇ ਸਿੱਧਾ ਅਸਰ ਕਰਦੇ ਹਨ, ਜੋ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ।  ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਕਹਿਰ ਦਾ ਸ਼ਿਕਾਰ ਸੱਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂਕਿ ਉਨ੍ਹਾਂ ’ਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਇਹ ਗੈਸਾਂ ਗਰਭਵਤੀ ਔਰਤਾਂ ਉਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ। ਦਸਣਯੋਗ ਹੈ ਕਿ ਸਾਹ ਨਾਲ ਅੰਦਰ ਜਾਣ ਵਾਲੇ ਜਿਹੜੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ ’ਚ ਵਾਤਾਵਰਣ ’ਚ ਲਗਭਗ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ, ਉਨ੍ਹਾਂ ਦੀ ਤਾਦਾਦ ’ਚ ਪਰਾਲੀ ਸਾੜਨ ਦੇ ਦਿਨਾਂ ’ਚ 425 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਤਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ।