ਝੋਨੇ ਦੀ ਫ਼ਸਲ ‘ਤੇ ਸ਼ਿਥ ਬਲਾਈਟ ਰੋਗ ਦਾ ਹਮਲਾ, ਇਸ ਤਰ੍ਹਾਂ ਕਰੋ ਬਚਾਅ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਜਾਬ ਦਾ ਕੁਝ ਹਿੱਸਿਆਂ ਵਿਚ ਸਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ...

Paddy

ਚੰਡੀਗੜ੍ਹ: ਪੰਜਾਬ ਦਾ ਕੁਝ ਹਿੱਸਿਆਂ ਵਿਚ ਸਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ। ਸਿਥ ਬਲਾਈਟ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ ਜੇਕਰ ਇਸਦਾ ਸਮੇਂ ਰਹਿੰਦੇ ਇਲਾਜ਼  ਕੀਤਾ ਜਾਵੇ ਤਾਂ ਝੋਨੇ ਨੂੰ ਬਹੁਤ ਨੁਕਸਾਨ ਪਹੁੰਚਾਉਂਗਾ ਹੈ। ਸ਼ਿਥ ਬਲਾਈਟ ਰੋਗ (ਤਣ ਦੁਆਲੇ ਪੱਤੇ ਗਲਣ ਦਾ ਰੋਗ) ਸਭ ਤੋਂ ਉਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ਜੋ ਤਣੇ ਨਾਲ ਲਿਪਟਿਆ ਹੁੰਦਾ ਹੈ। ਦੇ ਗਲਣ ਕਰਕੇ ਜ਼ਾਹਿਰ ਹੁੰਦਾ ਹੈ। ਇਸ ਦੇ ਅਸਰ ਨਾਲ ਪੱਤਿਆਂ ਦੀ ਸ਼ੀਥ ਤੇ ਲੰਬੇ ਤੋਂ ਬੇਤਰਤੀਬੇ ਸਲੇਟੀ-ਭੂਰੇ ਤੋਂ ਹਲਕੇ ਚਟਾਕ ਪੈ ਜਾਂਦੇ ਹਨ।

ਇਹ ਇਕ ਤਰ੍ਹਾਂ ਦਾ ਉੱਲੀ ਰੋਗ ਹੈ। ਇਹ ਚਟਾਕ ਆਮ ਤੌਰ ‘ਤੇ ਇਕ ਦੂਜੇ ਨਾਲ ਮਿਲ ਕੇ ਪੱਤੇ ਦੀ ਸਾਰੀ ਸ਼ੀਥ ਉੱਤੇ ਹੀ ਫੈਲ ਜਾਂਦੇ ਹਨ। ਗੰਭੀਰ ਹਮਲੇ ਵਿਚ ਸ਼ੀਥ ਵਿਚੋਂ ਨਾਜ਼ੁਕ ਕਰੂੰਬਲਾਂ ਜਾ ਤਾਂ ਨਿਕਲੀਆਂ ਹੀ ਨਹੀਂ ਜਾ ਅਧੂਰੀਆਂ ਹੀ ਨਿਕਲੀਆਂ ਹਨ। ਇਨ੍ਹਾਂ ਨਵੀਂ ਪੁੰਗਰ ਰਹੀਆਂ ਕਰੂਬਲਾਂ ਉੱਤੇ ਚਿੱਟੇ ਰੰਗ ਦੀ ਧੂਰ ਵਰਗੇ ਉੱਲੀ ਪੈਦਾ ਹੋ ਜਾਂਦੀ ਹੈ। ਇਸ ਰੋਗ ਨਾਲ ਮੁੰਜਰਾਂ ਥੋਥੀਆਂ ਰਹਿ ਜਾਂਦੀਆਂ ਹਨ ਅਤੇ ਗੂੜ੍ਹੇ ਲਾਲ ਜਾਣ ਜਾਮਣੀ ਭੂਰੇ ਦੀਆਂ ਹੋ ਜਂਦੀਆਂ ਹਨ। ਇਹ ਉੱਲੀ ਸਿਆਲ ਵਿਚ ਦਾਣਿਆਂ ਅਤੇ ਪਰਾਲੀ ਉੱਤੇ ਰਹਿੰਦੀ ਹੈ।

ਜਿਸ ਫ਼ਸਲ ਉੱਤ ਇਸ ਦਾ ਹੱਲਾ ਹੋਵੇ ਉਸ ਦੀ ਪਰਾਲੀ, ਦਾਣੇ ਝਾੜਨ ਪਿੱਚੋਂ ਦੇਣੀ ਚਾਹੀਦੀ ਹੈ. ਬਿਮਾਰੀ ਤੋਂ ਰਹਿਤ ਬੀਜ ਵਰਤਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ. ਰੋਕਥਾਮ ਲਈ ਜਾਂ ਟੈਕੁਕੋਨਜੋਰ (ਫੋਲੀਕਰ) 200 ਮਿਲੀ ਜਾਂ 80-100 ਗ੍ਰਾਮ ਟੈਬੁਕਨਜੋਲ (ਫੋਲੀਕਰ) ਟ੍ਰਾਈਫਲੋਕਸੀਸਟਰੋਬਨ(ਨਤੀਵੇ) ਜਾਂ 200 ਗ੍ਰਾਮ ਐਪ੍ਰਡਆਓਨ+ਕਰਬੈਂਡਜਿਮ (ਕੁਇੰਟਲ) ਜਾਂ ਪ੍ਰੌਪਿਨੇਬ 70 ਡਬਲਿਊ (ਏਂਟਰਾਕੋਲ) ਜਾਂ 300 ਗ੍ਰਾਮ ਮੌਂਕੋਜ਼ੇਬ+ ਕਰਬੈਂਡਾਜਿਮ ਪੈਨਸਿਕਯੂਰੋਨ (ਮੋਨਸਰਨ) ਜਾਂ 120 ਐਮਐਲ ਨੁਸਟਰ ਜਾਂ 600 ਵੇਲੀਡਾਮਾਈਸਿ (ਸ਼ੀਥਮਾਰ/ਰਾਈਜ਼ੋਸਿਨ 3ਲੀ.)/200 ਲੀਟਰ ਪਾਣੀ ਪ੍ਰਤੀ ਏਕੜ ਛਿੜਕੋ 15 ਦਿਨ ਬਾਅਦ ਦੁਬਾਰਾ ਛਿੜਕੋ।