ਕਿਸਾਨ ਕਰਮ ਸਿੰਘ ਪਰਵਾਰਕ ਮੈਂਬਰਾਂ ਦੀ ਤਰ੍ਹਾਂ ਕਰਦੈ ਅਪਣੇ ਪਸ਼ੂਆਂ ਦੀ ਦੇਖ਼ਭਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਵੱਡੀ ਗਲ ਇਹ ਹੈ ਕਿ ਪਸ਼ੂਆਂ ਦੇ ਕਮਰੇ ਵਿਚ ਚਾਰੇ ਵਾਲੀ ਖੁਰਲੀ ਦੇ ਨਾਲ-ਨਾਲ ਸਾਰੇ ਪਸ਼ੂਆਂ ਦੇ ਲਈ ਅਲੱਗ ਤੋਂ ਪਾਣੀ ਪੀਣ ਵਾਲੀ ਖੁਰਲੀ ਵੀ ਬਣਾਈ ਗਈ ਹੈ

Farmer Karam Singh takes care of his animals as family members

ਸ਼ਾਹਬਾਦ ਮਾਰਕੰਡਾ  (ਅਵਤਾਰ ਸਿੰਘ): ਸ਼ਾਹਬਾਦ – ਕਿਸ਼ਨਗੜ੍ਹ ਰੋਡ 'ਤੇ ਸਥਿਤ ਪ੍ਰਗਤੀਸ਼ੀਲ ਕਿਸਾਨ ਕਰਮ ਸਿੰਘ ਪਰਵਾਰ ਦੇ ਮੈਂਬਰਾਂ ਦੀ ਤਰ੍ਹਾਂ ਅਪਣੇ ਪਸ਼ੂਆ ਦੀ ਦੇਖਭਾਲ ਕਰਦਾ ਹੈ। ਅਪਣੇ ਘਰ ਦੇ ਨਾਲ ਹੀ ਕਰਮ ਸਿੰਘ ਨੇ ਅਪਣੇ ਪਸ਼ੂਆਂ ਦੇ ਲਈ ਵਿਸ਼ੇਸ ਤੌਰ 'ਤੇ ਕਮਰਾ ਤਿਆਰ ਕੀਤਾ ਹੋਇਆ ਹੈ, ਜਿਸ ਦੀ ਵਿਸ਼ੇਸਤਾ ਇਹ ਹੈ ਕਿ ਕਮਰਾ ਚਾਰੋ ਪਾਸੇ ਤੋ ਖੁਲਾ ਡੁਲਾ ਹਵਾਦਾਰ ਹੈ। ਕਮਰੇ ਵਿਚ ਪੱਖੇ ਲੱਗੇ ਹੋਏ ਹਨ। ਫਰਸ਼ ਵੀ ਪੱਕਾ ਹੈ। 

ਵੱਡੀ ਗਲ ਇਹ ਹੈ ਕਿ ਪਸ਼ੂਆਂ ਦੇ ਕਮਰੇ ਵਿਚ ਚਾਰੇ ਵਾਲੀ ਖੁਰਲੀ ਦੇ ਨਾਲ-ਨਾਲ ਸਾਰੇ ਪਸ਼ੂਆਂ ਦੇ ਲਈ ਅਲੱਗ ਤੋਂ ਪਾਣੀ ਪੀਣ ਵਾਲੀ ਖੁਰਲੀ ਵੀ ਬਣਾਈ ਗਈ ਹੈ, ਤਾਂਕਿ ਪਸ਼ੂਆਂ ਨੂੰ ਚਾਰਾ ਖਾਂਦੇ ਹੋਏ ਜੇ ਪਿਆਸ ਲੱਗੇ ਤਾਂ ਉਹ ਨਾਲ ਹੀ ਬਣੀ ਪਾਣੀ ਵਾਲੀ ਖੁਰਲੀ ਤੋਂ ਆਸਾਨੀ ਨਾਲ ਪਾਣੀ ਪੀ ਸਕਣ। ਇਥੇ ਹੀ ਬੱਸ ਨਹੀਂ, ਕਰਮ ਸਿੰਘ ਨੇ ਪਸ਼ੂਆਂ ਨੂੰ  ਅਲੱਗ-ਅਲੱਗ ਰਖਣ ਦੇ ਲਈੋਂ ਦੋ ਪਸ਼ੂਆਂ ਦੇ ਵਿਚਕਾਰ  ਲੋਹੇ ਦੇ ਪਾਈਪ ਵੀ ਲਗਾਏ ਹੋਏ ਹਨ, ਤਾਂਕਿ ਪਸ਼ੂ ਇਕ ਦੂਜੇ ਦੀ ਖੁਰਲੀ ਵਿਚ ਮੁੰਹ ਨਾ ਮਾਰ ਸਕਣ। ਕਰਮ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕ ਅਪਣੇ ਬੱਚਿਆਂ ਦੇ ਅਲੱਗ- ਅਲੱਗ ਕਮਰੇ (ਪੋਰਸ਼ਨ) ਆਦਿ ਬਣਾਉਂਦੇ ਹਨ।  

ਉਸੇ ਤਰਜ਼ 'ਤੇ ਉਨ੍ਹਾਂ ਨੇ ਅਪਣੇ ਪਸ਼ੂਆਂ ਦੇ ਲਈ ਅਲੱਗ- ਅਲੱਗ ਪੋਰਸ਼ਨ ਬਣਾ ਦਿਤੇ ਹਨ, ਤਾਂਕਿ ਪਸ਼ੂ ਸੁਵਿਧਾ ਜਨਕ ਢੰਗ ਦੇ ਨਾਲ ਰਹਿ ਸਕਣ। ਹਰ ਵੇਲੇ ਕਮਰੇ ਦੀ ਸਫ਼ਾਈ ਰਖਣ ਤੋਂ ਇਲਾਵਾ ਕਰਮ ਸਿੰਘ ਨੇ ਪਸ਼ੂਆਂ ਦੇ ਥੱਲੇ ਬੈਠਣ ਦੇ ਲਈ ਰਬੜ ਦੇ ਮੈਟ ਵੀ ਅਲੱਗ ਤੋਂ ਵਿਛਾਏ ਹੋਏ ਹਨ। ਕਮਰਾ ਵੇਖਣ ਤੋਂ ਬਾਅਦ ਪਤਾ ਚਲਦਾ ਹੈ ਕਿ ਕਰਮ ਸਿੰਘ ਦੇ ਪਸ਼ੂ ਵੀ ਮਨੁੱਖਾਂ ਵਾਂਗੂ ਚੰਗਾ ਜੀਵਨ ਬਸਰ ਕਰ ਰਹੇ ਹਨ। ਵਿਸ਼ੇਸ ਤੌਰ 'ਤੇ ਬਣਾਏ ਗਏ ਪਸ਼ੂ ਕਮਰੇ ਦੀ ਇਲਾਕੇ ਵਿਚ ਖੂਬ ਚਰਚਾ ਹੋ ਰਹੀ ਹੈ। ਲੋਕ ਰੁਚੀ ਲੈ ਕੇ ਪਸ਼ੂ ਕਮਰਾ ਵੇਖ ਰਹੇ ਹਨ।