ਦੋ ਭਰਾ ਮਿਲ ਕੇ ਮਸ਼ਰੂਮ ਦੀ ਖੇਤੀ ‘ਚ ਕਰ ਰਹੇ ਨੇ ਚੰਗੀ ਕਮਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਸ਼ਰੂਮ ਦੀ ਖੇਤੀ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਕਮਾਈ ਦਾ ਨਵਾਂ ਸਾਧਨ ਬਣ ਸਕਦੀ ਹੈ। ਟਾਂਡਾ ਖੇਤਰ ਦੇ ਬੁੱਢੀ ਪਿੰਡ ਦੇ ਕਿਸਾਨ ਭਰਾ ਸੰਜੀਵ ਸਿੰਘ ਅਤੇ ਰਾਜਿੰਦਰ ਸਿੰਘ...

Kisan

ਲੁਧਿਆਣਾ : ਮਸ਼ਰੂਮ ਦੀ ਖੇਤੀ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਕਮਾਈ ਦਾ ਨਵਾਂ ਸਾਧਨ ਬਣ ਸਕਦੀ ਹੈ। ਟਾਂਡਾ ਖੇਤਰ ਦੇ ਬੁੱਢੀ ਪਿੰਡ ਦੇ ਕਿਸਾਨ ਭਰਾ ਸੰਜੀਵ ਸਿੰਘ ਅਤੇ ਰਾਜਿੰਦਰ ਸਿੰਘ ਨੇ ਮਸ਼ਰੂਮ ਫਾਰਮਿੰਗ ਵਿਚ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸਨੂੰ ਪੇਸ਼ੇ ਵਿਚ ਬਦਲ ਕੇ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਉਮੀਦ ਦੀ ਕਿਰਨ ਵਿਖਾਈ ਹੈ।

1995 ਵਿਚ ਸੰਜੀਵ ਸਿੰਘ ਅਤੇ ਰਾਜਿੰਦਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੁਨਿਆਦੀ ਜਾਣਕਾਰੀ ਹਾਂਸਲ ਕਰ ਕੇ ਘਰ ਦੇ ਇੱਕ ਕਮਰੇ ਵਿਚ 10 ਕੁਇੰਟਲ ਤੂੜੀ ਤੋਂ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ। ਪਹਿਲੇ ਸਾਲ ਸਫ਼ਲਤਾ ਤੋਂ ਬਾਅਦ ਦੋ ਸਾਲ ਵਿਚ 50 ਕੁਇੰਟਲ ਤੱਕ ਫ਼ਸਲ ਲੈਣ ਲੱਗੇ ਹਨ। ਅੱਜ ਜਰਮਨੀ, ਨਿਊਜ਼ੀਲੈਂਡ ਅਤੇ ਇਜ਼ਰਾਇਲ ਤੋਂ ਮਸ਼ੀਨਾਂ ਮੰਗਵਾਕੇ ਸਾਲਾਨਾ 25 ਕੁਇੰਟਲ ਦੇ ਲਗਪਗ ਮਸ਼ਰੂਮ ਪ੍ਰੋਡਕਸ਼ਨ ਕਰ ਰਹੇ ਹਨ ਅਤੇ 25 ਤੋਂ 30 ਲੋਕਾਂ ਨੂੰ ਰੋਜਗਾਰ ਵੀ ਦੇ ਰੱਖਿਆ ਹੈ।

ਬਿਜਾਈ ਤੋਂ 20 ਦਿਨ ਵਿਚ ਹੀ ਸ਼ੁਰੂ ਹੋ ਜਾਂਦਾ ਹੈ ਪ੍ਰੋਡਕਸ਼ਨ

ਮਸ਼ਰੂਮ ਦੀ ਫ਼ਸਲ ਦਾ ਸਾਇਕਲ 45 ਦਿਨ ਦਾ ਹੈ। ਇਹ 100 ਫ਼ੀਸਦੀ ਆਰਗੇਨਿਕ ਪ੍ਰੋਡਕਟ ਹੈ। ਇਸਨੂੰ ਸਟਰਾ ਦੀ ਕੰਪੋਸਟ ਵਿਚ ਮਸ਼ਰੂਮ ਦੇ ਬੀਜ ਬੋਕੇ ਪੈਦਾ ਕੀਤਾ ਜਾਂਦਾ ਹੈ। ਮਸ਼ਰੂਮ ਦੀ ਖੇਤੀ ਲਈਆ ਬੱਸ ਹਨ੍ਹੇਰੇ ਕਮਰੇ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਵਿਚ ਸੈਲਫ਼ ਸਿਸਟਮ ਤੋਂ ਪ੍ਰੋਡਕਸ਼ਨ ਛੇ ਗੁਣਾ ਕੀਤੀ ਜਾ ਸਕਦੀ ਹੈ।ਬਿਜਾਈ ਲਈ ਪਹਿਲਾਂ ਪਰਾਲੀ ਜਾਂ ਤੂੜੀ (ਸਟਰਾ) ਵਿਚ ਕਣਕ ਦਾ ਬੂਰਾ, ਯੂਰੀਆ,

ਕੈਲਸ਼ੀਅਮ, ਅਮੋਨੀਅਮ ਨਾਇਟਰੇਟ, ਸੁਪਰ ਫਾਸਫੇਟ, ਪੋਟਾਸ਼, ਜਿਪਸਮ ਮਿਲਾਕੇ ਕੰਪੋਸਟ ਬਣਾਈ ਜਾਂਦੀ ਹੈ। ਇਸਨੂੰ ਪਾਲਿਥੀਨ ਜਾਂ ਸੈਲਫ਼ ਉੱਤੇ ਪਾ ਕਕੇ ਮਸ਼ਰੂਮ ਦੀ ਬਿਜਾਈ ਕੀਤੀ ਜਾਂਦੀ ਹੈ। ਲਗਪਗ 20 ਦਿਨ ਵਿਚ ਮਸ਼ਰੂਮ ਦੀ ਫ਼ਸਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿਚ ਕੁਦਰਤੀ ਹਾਲਾਤ ਅਤੇ ਤਾਪਮਾਨ ਉੱਤੇ ਮਸ਼ਰੂਮ ਦੀ ਖੇਤੀ ਕਰਨ ਦਾ ਠੀਕ ਸਮਾਂ ਅਕਤੂਬਰ ਤੋਂ ਮਾਰਚ ਹੈ।

ਇਸ ਤਰ੍ਹਾਂ ਤਿਆਰ ਕਰੋ ਕੰਪੋਸਟ :-

ਤੂੜੀ-300 ਕਿੱਲੋ, ਕੈਲਸ਼ੀਅਮ ਅਮੋਨੀਅਮ ਨਾਇਟਰੇਟ (ਕੈਨ) ਖਾਦ 9 ਕਿਲੋ, ਯੂਰੀਆ 4 ਕਿੱਲੋ, ਮਿਉਰੇਟ ਆਫ਼ ਪੋਟਾਸ਼ ਖਾਦ 3 ਕਿੱਲੋ, ਸੁਪਰ ਫਾਸਫੇਟ ਖਾਦ 3 ਕਿੱਲੋ, ਕਣਕ ਦਾ ਚੋਕਰ 15 ਕਿੱਲੋ, ਜਿਪਸਮ 20 ਕਿੱਲੋ।

ਮਸ਼ਰੂਮ ਦੀ ਖੇਤੀ ਵਿਚ ਨੈਸ਼ਨਲ ਐਵਾਰਡ ਜਿੱਤ ਚੁੱਕੇ ਹਨ ਦੋਵੇਂ ਭਰਾ :-

2008 ਵਿਚ ਨੈਸ਼ਨਲ ਸ਼ਰੂਮ ਰਿਸਰਚ ਸੈਂਟਰ ਤੋਂ ਮਸ਼ਰੂਮ ਪ੍ਰੋਡਕਸ਼ਨ ਲਈ ਨੈਸ਼ਨਲ ਐਵਾਰਡ, 2013 ਬੈਸਟ ਸਿਟੀਜ਼ਨ ਐਵਾਰਡ ਆਫ਼ ਇੰਡੀਆ ਅਤੇ ਭਾਰਤ ਜੋਤੀ ਐਵਾਰਡ, 2014 ਵਿਚ ਸਕਸੈੱਸ ਸਟੋਰੀ ਆਫ਼ ਇੰਡੀਆ ਨੇ ਦੇਸ਼ ਦੇ 10 ਉੱਧਮੀਆਂ ਵਿਚ ਥਾਂ ਦਿੱਤੀ, 2015 ਵਿਚ ਮਸ਼ਰੂਮ ਪ੍ਰੋਡਕਸ਼ਨ ਡਿਵੈਲਪਮੈਂਟ ਕਮੇਟੀ ਦੇ ਪੰਜਾਬ ਵਿਚ ਮੈਂਬਰ ਬਣਾਏ ਗਏ।

ਦੁਨੀਆਂ ਭਰ ਵਿਚ ਮਸ਼ਰੂਮ ਦੀਆਂ ਲਗਪਗ 40 ਤੋਂ 50 ਕਿਸਮਾਂ ਦੀ ਖੇਤੀ ਹੁੰਦੀ ਹੈ ਪਰ ਪੰਜਾਬ ਦਾ ਮਾਹੌਲ ਪੰਜਾ ਕਿਸਮਾਂ ਲਈ ਉਪਯੁਕਤ ਹੈ। ਇਸ ਵਿਚ ਵੀ ਲਗਪਗ 80 ਤੋਂ 90 ਫ਼ੀਸਦੀ ਕਾਸ਼ਤ ਬਟਨ ਮਸ਼ਰੂਮ ਦੀ ਹੈ। ਬਟਨ ਮਸ਼ਰੂਮ ਤੋਂ ਇਲਾਵਾ ਓਏਸਟਰ ਮਸ਼ਰੂਮ ਦੀ ਖੇਤੀ ਹੁੰਦੀ ਹੈ।

ਕਿੰਨੀ ਹੋ ਸਕਦੀ ਹੈ ਕਮਾਈ :- ਮਸ਼ਰੂਮ ਕੈਸ਼ ਕਰਾਪ ਹੈ। ਇਸ ਵਿਚ ਉਧਾਰ ਦਾ ਝੰਝਟ ਨਹੀਂ ਰਹਿੰਦਾ। ਇਕ ਕਿਸਾਨ ਇਕ ਏਕੜ ਵਿਚ ਕਣਕ, ਝੋਨਾ ਜਾਂ ਫਿਰ ਗੰਨੇ ਦੀ ਖੇਤੀ ਨਾਲ ਸਾਲ ਵਿਚ 50 ਹਜ਼ਾਰ ਤੋਂ 75 ਹਜ਼ਾਰ ਰੁਪਏ ਹੀ ਕਮਾ ਸਕਦੈ ਪਰ ਜੇਕਰ ਇੱਕ ਏਕੜ ਵਿਚ ਮਸ਼ਰੂਮ ਦੀ ਖੇਤੀ ਮਿਹਨਤ ਅਤੇ ਈਮਾਨਦਾਰੀ ਨਾਲ ਕੀਤੀ ਜਾਵੇ ਤਾਂ ਇੱਕ ਕਰੋੜ ਰੁਪਏ ਤੱਕ ਟਰਨਓਵਰ ਲਈ ਜਾ ਸਕਦੀ ਹੈ।

ਇਸ ਤਰ੍ਹਾਂ ਵਧਾ ਸਕਦੇ ਹਾਂ ਮੁਨਾਫ਼ਾ :- ਸੰਜੀਵ ਸਿੰਘ ਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਮਸ਼ਰੂਮ ਫਾਰਮਿੰਗ ਦੇ ਨਾਲ-ਨਾਲ ਮਸ਼ਰੂਮ ਬੀਜ (ਸਪਾਨ) ਦੀ ਪ੍ਰੋਡਕਸ਼ਨ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਹਾਇਬਰੈਡ ਕਲਚਰ ਤੋਂ ਬੀਜ ਪ੍ਰੋਡਕਸ਼ਨ ਕਰਨੀ ਹੁੰਦੀ ਹੈ। ਇਹ ਕਰਨ ਲਈ ਟ੍ਰੇਨਿੰਗ ਲਈ ਜਾ ਸਕਦੀ ਹੈ।