ਘਰ ਦੀ ਰਸੋਈ ਵਿਚ : ਪਨੀਰ ਮਸ਼ਰੂਮ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਨੀਰ 150 ਗ੍ਰਾਮ, ਮਸ਼ਰੂਮ ਚਾਰ ਹਿੱਸੀਆਂ ਵਿਚ ਕਟਿਆ ਹੋਇਆ 200 ਗ੍ਰਾਮ, ਤੇਲ 2 ਵੱਡੇ ਚੱਮਚ, ਪਿਆਜ 3, ਟਮਾਟਰ 1, ਲੂਣ ਸਵਾਦ ਮੁਤਾਬਕ...

Paneer Mushroom

ਸਮੱਗਰੀ ਪਨੀਰ ਮਸ਼ਰੂਮ : ਪਨੀਰ 150 ਗ੍ਰਾਮ, ਮਸ਼ਰੂਮ ਚਾਰ ਹਿੱਸੀਆਂ ਵਿਚ ਕਟਿਆ ਹੋਇਆ 200 ਗ੍ਰਾਮ, ਤੇਲ 2 ਵੱਡੇ ਚੱਮਚ, ਪਿਆਜ 3,
ਟਮਾਟਰ 1, ਲੂਣ ਸਵਾਦ ਮੁਤਾਬਕ, ਹਰੀ ਸ਼ਿਮਲਾ ਮਿਰਚ 1, ਅਨਾਨਾਸ ਟੁਕੜਾ, ਟਿੰਡੇ 3, ਹਲਦੀ ਪਾਊਡਰ 1/4 (ਇਕ ਚੌਥਾਈ ਹਿੱਸਾ ਛੋਟਾ ਚੱਮਚ),
ਲਾਲ ਮਿਰਚ ਪਾਊਡਰ 1 ਛੋਟਾ ਚੱਮਚ, ਧਨਿਆ ਪਾਊਡਰ 1 ਛੋਟਾ ਚੱਮਚ, ਅਦਰਕ ਪੇਸਟ 1 ਛੋਟਾ ਚੱਮਚ, ਲੱਸਣ ਪੇਸਟ 1 ਛੋਟਾ ਚੱਮਚ, ਟਮਾਟਰ/ਟਮਾਟਰ ਦੀ ਪਿਊਰੀ 2 ਵੱਡੇ ਚੱਮਚ, ਗਰਮ ਮਸਾਲਾ ਪਾਊਡਰ 1/2 (ਅੱਧਾ) ਛੋਟਾ ਚੱਮਚ।

ਢੰਗ : ਇਕ ਨੌਨ ਸਟਿਕ ਪੈਨ ਵਿਚ ਤੇਲ ਗਰਮ ਕਰੋ। ਪਿਆਜ ਦੇ ਮੋਟੇ ਟੁਕੜੇ ਕੱਟੋ। ਟਮਾਟਰ ਨੂੰ ਮੋਟਾ ਕੱਟੋ। ਪੈਨ ਵਿਚ ਪਿਆਜ ਪਾ ਕੇ 1 ਮਿੰਟ ਤੱਕ ਭੁੰਨੋ।  ਫ਼ਿਰ ਮਸ਼ਰੂਮ ਹੋਰ ਲੂਣ ਪਾ ਕੇ ਟੌਸ ਕਰਦੇ ਹੋਏ ਪਕਾਓ। ਸ਼ਿਮਲਾ ਮਿਰਚ ਦੇ ਛੋਟੇ ਤੁਕੜੇ ਕੱਟੋ। ਪਨੀਰ ਅਤੇ ਅਨਾਨਾਸ ਦੇ ਛੋਟੇ ਟੁਕੜੇ ਕੱਟੋ। ਪੈਨ ਵਿਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਧਨਿਆ ਪਾਊਡਰ ਪਾ ਕੇ ਮਿਲਾਓ।

ਹੁਣ ਅਦਰਕ ਪੇਸਟ ਅਤੇ ਲੱਸਨ ਪੇਸਟ ਪਾ ਕੇ ਮਹਿਕ ਆਉਣ ਤੱਕ ਭੁੰਨੋ। ਫ਼ਿਰ ਸ਼ਿਮਲਾ ਮਿਰਚ ਟਮਾਟਰ ਅਤੇ ਅਨਾਨਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਟਮਾਟਰ ਦੀ ਪਿਊਰੀ ਪਾ ਕੇ ਮਿਲਾਓ ਅਤੇ 2 ਮਿੰਟ ਤੱਕ ਪਕਨ ਦਿਓ। ਹੁਣ ਪਨੀਰ ਪਾ ਕੇ ਮਿਲਾਓ ਅਤੇ ਪਨੀਰ ਦੇ ਗਰਮ ਹੋਣ ਤੱਕ ਪਕਾਓ। ਫ਼ਿਰ ਗਰਮ ਮਸਾਲਾ ਪਾਊਡਰ ਪਾ ਕੇ ਮਿਲਾਓ। ਗਰਮਾ-ਗਰਮ ਪਰੋਸੋ।