ਕਿਸਾਨ ਵੀਰ ਹੁਣ ਘਬਰਾਉਣ ਨਾ, ਇਹ ਖੇਤੀ ਕਰਨ ਨਾਲ ਹੋਵੇਗਾ ਵੱਡਾ ਮੁਨਾਫ਼ਾ!

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ ‘ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।

Potato farming

ਜਲੰਧਰ: ਆਲੂ ਦੀ ਖੇਤੀ ਨਾਲ ਕਿਸਾਨਾਂ ਨੂੰ ਵੱਡਾ ਮੁਨਾਫ਼ਾ ਹੋ ਰਿਹਾ ਹੈ। ਇਸ ਲਈ ਉਹਨਾਂ ਦਾ ਆਲੂ ਦੀ ਖੇਤੀ ਪ੍ਰਤੀ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ ‘ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਖੇਤੀ ਮਾਹਰਾਂ ਮੁਤਾਬਕ ਜ਼ਿਲ੍ਹੇ ‘ਚ ਇਸ ਵਾਰ 6 ਹਜ਼ਾਰ ਹੈਕਟਰੇਅਰ ਪ੍ਰੋਸੈਸਿੰਗ ਵਾਲੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ ‘ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।

ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਰੀਨਾ ਨੇ ਦਸਿਆ ਕਿ ਪੂਰੇ ਭਾਰਤ ‘ਚ ਯੂ.ਪੀ ‘ਚ 35 ਫ਼ੀ ਸਦੀ, ਵੈਸਟ ਬੰਗਾਲ ‘ਚ 32 ਫ਼ੀ ਸਦੀ, ਪੰਜਾਬ ‘ਚ 6 ਫ਼ੀ ਸਦੀ ਆਲੂਆਂ ਦੀ ਬਿਜਾਈ ਹੁੰਦੀ ਹੈ ਪਰ ਪੂਰੇ ਭਾਰਤ ਨੂੰ 80 ਫ਼ੀ ਸਦੀ ਆਲੂ ਦਾ ਬੀਜ ਪੰਜਾਬ ‘ਚੋਂ ਸਪਲਾਈ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਚੰਗੇ ਮੌਸਮ ਦੇ ਮੱਦੇਨਜ਼ਰ ਆਲੂ ਦੇ ਬੀਜਾਂ ‘ਚ ਵਾਇਰਸ ਨਹੀਂ ਪਾਇਆ ਜਾਂਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।