ਜਾਣੋ ਮੱਝਾਂ ਦੀ ਇਸ ਨਸਲ ਬਾਰੇ ਦੁੱਧ ਦਿੰਦੀ ਹੈ, 25 ਕਿਲੋ ਤੇ ਫ਼ੈਟ ਆਉਂਦੀ ਹੈ 12.0

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਦਿਨੋਂ-ਦਿਨ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਆਧੁਨਿਕ ਖੇਤੀ ਵੱਲ ਵੱਧ ਰਿਹਾ ਹੈ...

Jafrabadi Buffalo

ਚੰਡੀਗੜ੍ਹ: ਦਿਨੋਂ-ਦਿਨ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਆਧੁਨਿਕ ਖੇਤੀ ਵੱਲ ਵੱਧ ਰਿਹਾ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਰੁਝਾਨ ਪਸ਼ੂ ਪਾਲਣ ਦੇ ਧੰਦੇ ਵੱਲ ਵੀ ਵੱਧ ਰਿਹਾ ਹੈ ਜਿਸ ਨਾਲ ਕਿ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਵੀ ਹੋ ਰਿਹਾ ਹੈ ਤੇ ਬਹੁਤ ਸਾਰੇ ਕਿਸਾਨ ਇਸ ਧੰਦੇ ਨੂੰ ਕਰਕੇ ਫਾਇਦਾ ਲੈ ਰਹੇ ਹਨ।

ਪਸ਼ੂ ਪਾਲਣ ਦੇ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਉਹ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਕਿਹੜੀ ਨਸਲ ਦੀਆਂ ਮੱਝਾਂ ਦੀ ਚੋਣ ਕਰਨ ਜਿਸ ਨਾਲ ਉਨ੍ਹਾਂ ਨੂੰ ਵਧੇਰੇ ਦੁੱਧ ਦਾ ਉਤਪਾਦਨ ਹੋ ਸਕੇ, ਕਿਉਂਕਿ ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਕਿਸਾਨਾਂ ਵੱਲੋਂ ਲੱਖਾਂ ਰੁਪਏ ਦਾ ਖਰਚ ਕੀਤਾ ਜਾਂਦਾ ਹੈ।

 ਜਿਸ ਕਰਕੇ ਇਸ ਧੰਦੇ ਬਾਰੇ ਅਤੇ ਪਸ਼ੂਆਂ ਦੀਆਂ ਨਸਲਾਂ ਦੇ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਤੇ ਜੇਕਰ ਪਸ਼ੂਆਂ ਦੀਆਂ ਨਸਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਨਸਲਾਂ ਹਨ ਜੋ ਵਧੇਰੇ ਦੁੱਧ ਦਾ ਉਤਪਾਦਨ ਕਰਦੀਆਂ ਹਨ ਪਰ ਜੇਕਰ ਤੁਸੀਂ ਵਧੇਰੇ ਦੁੱਧ ਵਾਲੀ ਨਸਲ ਦੀ ਮੱਝ ਦੀ ਭਾਲ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਉਸਦੇ ਬਾਰੇ ਦੱਸਣ ਜਾ ਰਹੇ ਹਾਂ।

ਗੁਜਰਾਤ ਦੇ ਭਾਵਨਗਰ ਵਿਚ ਜਿੱਥੇ ਪਸ਼ੂ ਪਾਲਣ ਦੇ ਧੰਦੇ ਨੂੰ ਸਾਲਾਂ ਤੋਂ ਵਧਾਵਾ ਦੇਣ ਵਾਲੇ ਕਿਸਾਨ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨਾਲ ਜਦ ਉਹਨਾਂ ਦੇ ਫਾਰਮ ਵਿਚ ਪਸ਼ੂਆਂ ਦੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਪਸ਼ੂਆਂ ਦੀ ਇੱਕ ਬਹੁਤ ਹੀ ਵਧੀਆ ਤੇ ਪ੍ਰਸਿੱਧ ਨਸਲ ਦੇ ਬਾਰੇ ਦੱਸਿਆ। ਅਸੀਂ ਤੁਹਾਨੂੰ ਜੱਫ਼ਰਾਬਾਦੀ ਨਸਲ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਦਿਨ ਦਾ 24 ਕਿੱਲੋ ਦੁੱਧ ਦਿੰਦੀ ਹੈ ਤੇ ਫ਼ੈਟ ਵੀ 12.0 ਆਉਂਦੀ ਹੈ। ਕਿਸਾਨ ਵੀਰ ਇਸ ਨਸਲ ਤੇ ਪੈਸਾ ਖਰਚ ਕਰਕੇ ਵੱਧ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਤੇ  ਵਧੇਰੇ ਪੈਸਾ ਕਮਾ ਸਕਣ।

Related Stories