ਪਰਮਲ ਝੋਨਾ ਲਾਉਣ ਵਾਲੇ ਕਿਸਾਨਾਂ ਵਾਸਤੇ ਚੀਨ ਲੈ ਕੇ ਆਇਆ ਵੱਡੀ ਖ਼ੁਸ਼ਖ਼ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਈਂ ਸਾਲਾ ਦੇ ਸਮੇਂ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤੀ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ...

Parmal Paddy

ਚੰਡੀਗੜ੍ਹ: ਕਈਂ ਸਾਲਾ ਦੇ ਸਮੇਂ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤੀ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਚੀਨ ਨੂੰ ਹੋਣ ਲੱਗਾ ਹੈ। ਇਸ ਕਾਰਨ ਉਤਰ ਪ੍ਰਦੇਸ਼, ਪੰਜਾਬ, ਬਿਹਾਰ, ਝਾਰਖੰਡ, ਛਤੀਸ਼ਗੜ੍ਹ, ਪੱਛਮੀ ਬੰਗਾਲ ਦੇ ਰਾਜਾਂ ਦੇ ਗ਼ੈਰ ਬਾਸਮਤੀ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੁਣ ਉਹਨਾਂ ਦੇ ਫ਼ਸਲ ਦਾ ਚੰਗਾ ਮੁੱਲ ਮਿਲ ਸਕੇਗਾ। ਭਾਰਤ ਪਿਛਲੇ 10 ਮਹੀਨਿਆਂ ‘ਚ ਚੀਨ ਨੂੰ 10 ਹਜਾਰ ਟਨ ਗ਼ੈਰ ਬਾਸਮਤੀ ਚੌਲ ਨਿਰਯਾਤ ਕਰ ਚੁੱਕਿਆ ਹੈ। ਉਥੇ ਹੀ ਗ਼ੈਰ ਬਾਸਮਤੀ ਚੌਲ ਨਾਲ ਲੱਦਿਆ ਇਕ ਜਹਾਜ਼ ਪਿਛਲੇ ਹਫ਼ਤੇ ਹੀ ਭੇਜਿਆ ਗਿਆ ਹੈ।

ਵਰਤਮਾਨ ਸਮੇਂ ਵਿਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ। 2017-2018 ਵਿਚ ਭਾਰਤ ਨੇ ਕੁੱਲ 86.50 ਲੱਖ ਟਨ ਗੈਰ ਬਾਸਮਤੀ ਚੌਲ ਦਾ ਨਿਰਯਾਤ ਕੀਤਾ ਸੀ। ਇਕੱਲੇ ਚੀਨ ਨੂੰ 20.28 ਲੱਖ ਟਨ ਨਿਰਯਾਤ ਕੀਤਾ ਗਿਆ ਸੀ। ਟ੍ਰੇਡ ਪ੍ਰਮੋਸ਼ਨ ਕਾਉਂਸਿਲ ਆਫ਼ ਇੰਡੀਆ ਦੇ ਮੁਖੀ ਮੋਹਿਤ ਸਿੰਗਲਾ ਨੇ ਦੱਸਿਆ ਕਿ 2012 ਤੋਂ ਪਹਿਲਾਂ ਚੀਨ ਨੂੰ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਕੀਤਾ ਜਾਂਦਾ ਸੀ ਪਰ ਕੀਟਨਾਸ਼ਕ ਦੀ ਉਪਲਬਧਾ ਦੇ ਮਸਲੇ ਉਤੇ ਕੁਝ ਭੇਦਭਾਵ ਹੋਣ ਦੇ ਕਾਰਨ ਉਸ ਨੇ ਭਾਰਤ ਆਯਾਤ ਉਤੇ ਰੋਕ ਲਗਾ ਦਿਤੀ ਸੀ।

ਪਰ ਮੰਗ ਵੱਧਣ ਤੇ ਕੁਆਲਟੀ ਵਿੱਚ ਸੁਧਾਰ ਆਉਣ ਤੋਂ ਬਾਅਦ ਇਸ ਸਾਲ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਵੱਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਗ਼ੈਰ ਬਾਸਮਤੀ ਚੌਲ ਨਿਰਯਾਤ ਉਤੇ ਪੰਜ ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਸਦਾ ਅਸਰ ਇਹ ਹੋਵੇਗਾ ਕੇ ਮੰਗ ਵੱਧਣ ਨਾਲ ਬਾਸਮਤੀ ਚੋਲਾਂ ਵਾਂਗ ਪਰਮਲ ਝੋਨੇ ਦੇ ਵੀ ਭਾਅ ਵੱਧ ਜਾਣਗੇ।