ਜਾਣੋ, ਸਿਰਫ਼ 9 ਮਹੀਨੇ ਵਿੱਚ ਸਿਰੇ ਦੀਆਂ ਕੱਟੀਆਂ ਤਿਆਰ ਕਰਨਾ, ਪਹਿਲੇ ਸੂਏ ਹੀ 16 ਲੀਟਰ ਦੁੱਧ ਕੱਢੋ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਾਡੇ ਦੇਸ਼ ਦੇ ਜਿਆਦਾਤਰ ਕਿਸਾਨ ਖੇਤੀ ਕਰਨ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ ਕਰਦੇ ਹਨ...

Calf

ਚੰਡੀਗੜ੍ਹ: ਸਾਡੇ ਦੇਸ਼ ਦੇ ਜਿਆਦਾਤਰ ਕਿਸਾਨ ਖੇਤੀ ਕਰਨ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ ਕਰਦੇ ਹਨ। ਕਿਸਾਨ ਦੁੱਧ ਵੇਚ ਕੇ ਕਮਾਈ ਕਰ ਰਹੇ ਹਨ, ਅੱਜ ਅਸੀ ਤੁਹਾਨੂੰ ਇਕ ਕਿਸਾਨ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਮੱਝ ਦੀਆ ਕੱਟੀਆਂ ਨੂੰ ਤਿਆਰ ਕਰ ਕੇ ਲੱਖਾਂ ਕਮਾ ਰਿਹਾ ਹੈ, ਇਹ ਕਿਸਾਨ ਗੁਰਧਿਆਨ ਸਿੰਘ ਤੇ ਲਕਸ਼ਮੀ ਡੇਅਰੀ ਫ਼ਾਰਮ ਹਨ। 

ਕਿਸਾਨ ਨੇ ਦੱਸਿਆ ਕਿ ਕੱਟੀਆਂ ਦੀ ਦੇਖਭਾਲ ਸ਼ੁਰੁਆਤੀ ਦੌਰ ਵਿੱਚ ਚੰਗੀ ਤਰ੍ਹਾਂ ਹੋਣਾ ਕਾਫ਼ੀ ਮਹੱਤਵਪੂਰਨ ਹੈ ਕਿਊਕਿ ਅੱਜ ਦੀ ਕੱਟੀ ਕੱਲ ਦੀ ਹੋਣ ਵਾਲੀ ਮੱਝ ਹੈ। ਕਿਸਾਨ ਨੇ ਦੱਸਿਆ ਦੀ ਉਹ ਕੱਟੀਆਂ ਨੂੰ ਖੁੱਲ੍ਹਾ ਛੱਡਦੇ ਹਨ, ਉਨ੍ਹਾਂ ਨੇ ਕੱਟੀਆਂ ਲਈ ਵੱਖਰੀ ਜਗ੍ਹਾ ਬਣਾਈ ਹੋਈ ਹੈ ,ਇਹਨਾਂ ਕੱਟੀਆਂ ਨੂੰ ਜਨਮ ਤੋਂ ਤਿੰਨ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ।

ਕਿਸਾਨ ਨੇ ਦੱਸਿਆ ਕਿ ਉਹ ਕੱਟੀਆਂ ਨੂੰ ਤਿਆਰ ਕਰ ਕੇ ਜ਼ਿਆਦਾ ਮੁਨਾਫਾ ਕਮਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਚੰਗੇ Semen ਦੀਆਂ ਕੱਟੀਆਂ ਪਾਲ ਰਿਹਾ ਹੈ । ਇਹ ਕੱਟੀਆਂ 16 ਮਹੀਨੇ ਵਿੱਚ ਨਵੇਂ ਦੁੱਧ ਹੋ ਜਾਂਦੀਆਂ ਹਨ, ਇਹ ਕੱਟੀਆਂ ਤਿਆਰ ਹੋਕੇ 1,50,000 ਤੱਕ ਵਿਕ ਜਾਂਦੀਆ ਹਨ, ਮੱਝ ਦੀ ਨਸਲ ਚੰਗੀ ਹੋਵੇਗੀ ਤਾਂ ਦੁੱਧ ਉਤਪਾਦਨ ਵੀ ਓਨਾ ਹੀ ਜਿਆਦਾ ਹੋਵੇਗਾ।

ਕੀਮਤ ਵੀ ਜ਼ਿਆਦਾ ਮਿਲ ਜਾਵੇਗੀ, ਕਿਸਾਨ ਨੇ ਦੱਸਿਆ ਕਿ ਜੇਕਰ ਇਹ ਕੱਟੀਆਂ ਸੂਣ ਤੋਂ ਬਾਅਦ 15 ਲਿਟਰ ਤੱਕ ਦੁੱਧ ਦਿੰਦੀਆਂ ਹਨ ਤਾ ਇਹ 2 ਲੱਖ ਤਕ ਆਸਾਨੀ ਨਾਲ ਵਿਕ ਜਾਂਦੀਆਂ ਹਨ। ਇਸ ਤਰਾਂ ਗੁਰਧਿਆਨ ਸਿੰਘ ਲਗਾਤਾਰ ਵਧਿਆ ਮੁਨਾਫਾ ਲੈ ਰਿਹਾ ਹੈ।